ਜਾਅਲੀ ਸਰਟੀਫਿਕੇਟ ਲਗਾ ਕੇ ਨੰਬਰਦਾਰੀ ਲੈਣ ਵਾਲਾ ਨੰਬਰਦਾਰ ਬਰਖ਼ਾਸਤ, ਧੋਖਾਦੇਹੀ ਦਾ ਕੇਸ ਦਰਜ

Wednesday, Feb 01, 2023 - 11:32 AM (IST)

ਜਾਅਲੀ ਸਰਟੀਫਿਕੇਟ ਲਗਾ ਕੇ ਨੰਬਰਦਾਰੀ ਲੈਣ ਵਾਲਾ ਨੰਬਰਦਾਰ ਬਰਖ਼ਾਸਤ, ਧੋਖਾਦੇਹੀ ਦਾ ਕੇਸ ਦਰਜ

ਮੁਕੇਰੀਆਂ (ਨਾਗਲਾ)-ਮੁਕੇਰੀਆਂ ਪੁਲਸ ਨੇ ਜਾਅਲੀ ਸਰਟੀਫਿਕੇਟ ਬਣਾ ਕੇ ਨੰਬਰਦਾਰੀ ਲੈਣ ਵਾਲੇ ਭਾਜਪਾ ਦੇ ਇਕ ਸੀਨੀਅਰ ਆਗੂ ਖ਼ਿਲਾਫ਼ ਸਰਕਾਰ ਨਾਲ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਮਹਿਮੂਦਪੁਰ ਮੁਕੇਰੀਆਂ ਵੱਲੋਂ ਹਲਫੀਆ ਬਿਆਨ ਦੇ ਕੇ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਐੱਸ. ਡੀ. ਐੱਮ. ਮੁਕੇਰੀਆਂ ਨੇ ਜਾਂਚ ਉਪਰੰਤ ਆਪਣੀ ਰਿਪੋਰਟ ਡੀ. ਸੀ. ਹੁਸ਼ਿਆਰਪੁਰ ਨੂੰ ਭੇਜ ਦਿੱਤੀ ਸੀ। ਭੇਜੀ ਗਈ ਰਿਪੋਰਟ ਵਿਚ ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਮਹਿਮੂਦਪੁਰ ਨੇ ਨੰਬਰਦਾਰੀ ਹਾਸਲ ਕਰਨ ਮੌਕੇ ਪੇਸ਼ ਕੀਤਾ ਗਿਆ+2 ਕਲਾਸ ਸਰਟੀਫਿਕੇਟ ਐਨਰੋਲਮੈਂਟ ਨੰਬਰ 051002 ਸੀਰੀਅਲ ਨੰਬਰ 034534 ਸਾਲ 1988, ਜੋ ਕਿ ਉਸ ਨੇ ਜੀ. ਐੱਨ. ਡੀ. ਮਾਡਰਨ ਸਕੂਲ ਤਲਵੰਡੀ ਵਿਰਕ ਜ਼ਿਲ੍ਹਾ ਗੁਰਦਾਸਪੁਰ ਰਾਹੀਂ ਪ੍ਰਾਪਤ ਕੀਤਾ ਸੀ, ਜਾਂਚ ਕਰਨ ਉਪਰੰਤ ਜਾਅਲੀ ਪਾਇਆ ਗਿਆ।

ਇਹ ਵੀ ਪੜ੍ਹੋ :ਪਹਿਲਾਂ ਕਰਵਾਈ 'ਲਵ ਮੈਰਿਜ', ਹੁਣ ਨਵੀਂ ਵਿਆਹੀ ਨੂੰਹ ਦਾ ਸਾਹਮਣੇ ਆਇਆ ਸੱਚ ਤਾਂ ਸਹੁਰਿਆਂ ਦੇ ਉੱਡੇ ਹੋਸ਼

ਐੱਸ. ਡੀ. ਐੱਮ. ਵੱਲੋਂ ਭੇਜੀ ਰਿਪੋਰਟ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਜਾਰੀ ਹੁਕਮ ਨੰਬਰ 2549-50 ਮਿਤੀ 12-09-2018 ਅਨੁਸਾਰ ਨਰਿੰਦਰ ਸਿੰਘ ਨੂੰ ਨੰਬਰਦਾਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਡੀ. ਐੱਸ. ਪੀ. ਮੁਕੇਰੀਆਂ ਵੱਲੋਂ ਇਸ ਸਬੰਧੀ ਕਾਨੂੰਨੀ ਰਾਏ ਲੈਣ ਉਪਰੰਤ ਨਰਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਨਿਵਾਸੀ ਮਹਿਮੂਦਪੁਰ ਮੁਕੇਰੀਆਂ ਖਿਲਾਫ ਧਾਰਾ 465, 467, 468, 471, 177 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੱਸਦਾ-ਖੇਡਦਾ ਉਜੜਿਆ ਪਰਿਵਾਰ, ਬਲਾਚੌਰ ਵਿਖੇ ਮਾਪਿਆਂ ਦੇ 4 ਸਾਲਾ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News