BSF ਦੀ ਕਿਸਾਨਾਂ ਨੂੰ ਹਦਾਇਤ, ਦੋ ਦਿਨਾਂ ਅੰਦਰ ਵੱਢ ਲੈਣ ਕਣਕ ਦੀ ਫਸਲ
Sunday, Apr 27, 2025 - 12:23 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਦੌਰਾਨ ਹੁਣ ਬੀ.ਐਸ.ਐਫ. ਨੇ ਪੰਜਾਬ ਦੀ ਭਾਰਤੀ ਸਰਹੱਦ ਦੇ ਨਾਲ ਲੱਗਦੀ ਫਸਲ ਨੂੰ ਕਿਸਾਨਾਂ ਨੂੰ ਦੋ ਦਿਨ ਦੇ ਅੰਦਰ ਵੱਢਣ ਦੇ ਆਦੇਸ਼ ਦਿੱਤੇ ਹਨ। ਇਸ ਆਦੇਸ਼ ਤੋਂ ਬਾਅਦ ਕਿਸਾਨਾਂ ਦੇ ਵਿੱਚ ਵੱਡੀ ਹਲਚਲ ਸ਼ੁਰੂ ਹੋ ਗਈ ਹੈ।
ਸਰਹੱਦੀ ਖੇਤਰ ਦੇ ਕਿਸਾਨਾਂ ਅਤੇ ਪਿੰਡ ਚੌਤਰਾ ਦੇ ਸਰਪੰਚ ਚਰਨਜੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਬੀ.ਐਸ.ਐਫ. ਦੇ ਅਧਿਕਾਰੀਆਂ ਵੱਲੋਂ ਇਹ ਆਦੇਸ਼ ਦਿੱਤੇ ਗਏ ਹਨ ਕਿ ਜੋ ਫਸਲ ਸਰਹੱਦ ਦੀ ਤਾਰ ਦੇ ਨਾਲ ਲੱਗਦੀ ਹੈ ਉਸ ਨੂੰ ਦੋ ਦਿਨ ਦੇ ਅੰਦਰ ਵੱਢ ਦਿੱਤਾ ਜਾਵੇ।
ਕਿਸਾਨਾਂ ਨੇ ਕਿਹਾ ਭਾਰਤ ਪਾਕਿਸਤਾਨ ਦੇ ਵਿਚਕਾਰ ਵੱਧ ਰਹੇ ਤਣਾਅ ਦੇ ਕਰਕੇ ਭਾਵੇਂ ਬੇਸ਼ੱਕ ਸਰਹੱਦੀ ਇਲਾਕੇ ਦੇ ਪਿੰਡਾਂ ਨੂੰ ਲਗਾਤਾਰ ਸੰਤਾਪ ਝੱਲਣਾ ਪੈਂਦਾ ਹੈ। ਗੱਲਬਾਤ ਕਰਦੇ ਹੋਏ ਸਰਹੱਦੀ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਉਹ ਪਹਿਲੇ ਵੀ ਕਈ ਜੰਗਾਂ ਦੇਖ ਚੁੱਕੇ ਹਨ। ਬੀ.ਐਸ.ਐਫ. ਦਾ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦਿੰਦੇ ਹਨ।