ਐਪ ਰਾਹੀਂ ਦੜੇ-ਸੱਟੇ ਦਾ ਧੰਦਾ ਕਰਨ ਵਾਲਾ ‘ਸੱਟਾ ਕਿੰਗ’ ਗ੍ਰਿਫ਼ਤਾਰ, ਸਾਢੇ 7 ਲੱਖ ਦੀ ਨਕਦੀ ਵੀ ਬਰਾਮਦ
Sunday, Apr 27, 2025 - 07:22 AM (IST)

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਜੋਧਾਂ ਦੀ ਪੁਲਸ ਨੇ ਹਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੁੱਜਰਵਾਲ ਨੂੰ ਦੜਾ ਸੱਟਾ ਲਵਾਉਣ ਦੇ ਦੋਸ਼ ’ਚ 7,50,540 ਰੁਪਏ ਨਕਦੀ ਬਰਾਮਦ ਕਰ ਕੇ ਉਸ ਵਿਰੁੱਧ ਜੂਆ ਐਕਟ, 318(4) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ।
ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਵਲੋਂ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ. ਐੱਸ. ਪੀ. ਜ਼ਿਲਾ ਦਿਹਾਤੀ ਡਾ. ਅੰਕੁਰ ਗੁਪਤਾ ਵਲੋਂ ਸਮਾਜ ਵਿਰੋਧੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਜੋਧਾਂ ਦੇ ਮੁਖੀ ਐੱਸ. ਆਈ. ਸਾਹਿਬਮੀਤ ਸਿੰਘ ਦੀ ਅਗਵਾਈ ’ਚ ਦਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੇ ਹਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੁੱਜਰਵਾਲ ਨੂੰ ਦੜੇ-ਸੱਟੇ ਦਾ ਧੰਦਾ ਕਰਨ ਦੇ ਦੋਸ਼ ’ਚ ਦੜੇ ਸੱਟੇ ਨਾਲ ਕਮਾਏ 7 ਲੱਖ 50 ਹਜ਼ਾਰ 540 ਰੁਪਏ ਸਮੇਤ ਕਾਬੂ ਕੀਤਾ ਹੈ, ਜੋ ਕਿ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਕਹਿੰਦਾ ਸੀ ਕਿ ਉਹ 20 ਰੁਪਏ ਦੇ 400 ਰੁਪਏ ਬਣਾ ਕੇ ਦੇਵੇਗਾ, ਜੋ ਸ਼ਰੇਆਮ ਆਪਣੇ ਘਰ ’ਚ ਦੜੇ-ਸੱਟੇ ਦਾ ਧੰਦਾ ਕਰਦਾ ਸੀ।
ਇਹ ਵੀ ਪੜ੍ਹੋ : ਫੂਡ ਸੇਫਟੀ ਵਿਭਾਗ ਵੱਲੋਂ ਲੁਧਿਆਣਾ ਦੇ ਕਾਰਖਾਨੇ ’ਚੋਂ 545 ਕਿਲੋ ਪਨੀਰ ਜ਼ਬਤ
ਪੁਲਸ ਵਲੋਂ ਇਸ ਦੇ ਘਰ ਰੇਡ ਕਰਨ ’ਤੇ ਇਸ ਕੋਲੋਂ ਉਕਤ ਰਾਸ਼ੀ ਸਮੇਤ ਰਜਿਸਟਰ ਬਰਾਮਦ ਕੀਤਾ ਗਿਆ। ਰਜਿਸਟਰ ’ਚ ਦੋਸੀ ਵਲੋਂ ਲੋਕਾਂ ਨੂੰ ਚੁੰਗਲ ’ਚ ਫਸਾ ਕੇ ਰੁਪਏ ਲੈਣ ਦਾ ਰਿਕਾਰਡ ਰੱਖਿਆ ਜਾਦਾ ਸੀ, ਜਿਸ ਵਲੋਂ ਆਮ ਲੋਕਾਂ ਨੂੰ ਲਾਲਚ ਦੇ ਕੇ ਜਾਲ ’ਚ ਫਸਾਉਣ ਦੇ ਨਾਲ-ਨਾਲ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਧੋਖਾਦੇਹੀ ਕੀਤੀ ਜਾ ਰਹੀ ਸੀ। ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਡੀ. ਐੱਸ. ਪੀ. ਖੋਸਾ ਨੇ ਅਜਿਹਾ ਗੋਰਖਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਉਹ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਣ ਤੋਂ ਬਾਜ਼ ਆਉਣ ਨਹੀਂ ਤਾਂ ਪੁਲਸ ਵਲੋਂ ਕੀਤੀ ਜਾਣ ਵਾਲੀ ਸਖ਼ਤ ਕਾਰਵਾਈ ਸਹਿਣ ਲਈ ਤਿਆਰ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8