ਫੇਸਬੁੱਕ ਆਈ. ਡੀ. ਹੈਕ ਕਰਕੇ ਅਪਲੋਡ ਕੀਤੀਆਂ ਇਤਰਾਜ਼ਯੋਗ ਤਸਵੀਰਾਂ
Thursday, Dec 26, 2019 - 04:42 PM (IST)
 
            
            ਫਗਵਾੜਾ (ਹਰਜੋਤ)— ਇਥੋਂ ਦੀ ਰਹਿਣ ਵਾਲੀ ਇਕ ਲੜਕੀ ਦੀ ਫੇਸਬੁੱਕ ਆਈ. ਡੀ. ਹੈਕ ਕਰਕੇ ਉਸ 'ਤੇ ਗਲਤ ਤਸਵੀਰਾਂ ਪਾ ਕੇ ਲੜਕੀ ਨੂੰ ਬਦਨਾਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਫੇਸਬੁੱਕ 'ਤੇ ਗਲਤ ਤਸਵੀਰਾਂ ਪਾਉਣ ਦੇ ਦੋਸ਼ 'ਚ ਇਕ ਨੌਜਵਾਨ ਖਿਲਾਫ ਧਾਰਾ 509 ਆਈ. ਪੀ. ਸੀ. 66 ਆਈ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਹੈ।
ਐੱਸ. ਐੱਚ. ਓ. ਸਿਟੀ ਵਿਜੈਕੁੰਵਰ ਨੇ ਦੱਸਿਆ ਕਿ ਦਿੱਲੀ ਦੇ ਇਕ ਨੌਜਵਾਨ ਮੁਨੀਸ਼ ਗੁਪਤਾ ਪੁੱਤਰ ਵਿਨੋਦ ਗੁਪਤਾ ਵਾਸੀ ਚੂੰਨਾ ਮੰਡੀ ਪਹਾੜਗੰਜ ਨੇ ਇਥੋਂ ਦੀ ਇਕ ਲੜਕੀ ਦੀ ਆਈ. ਡੀ. ਹੈਕ ਕਰ ਲਈ ਅਤੇ ਉਸ 'ਤੇ ਨਾਜਾਇਜ਼ ਇਤਰਾਜ਼ਯੋਗ ਫੋਟੋਆਂ ਅਤੇ ਹੋਰ ਸਮੱਗਰੀ ਪਾ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            