3 ਮਹੀਨਿਆਂ ਤੋਂ ਤਨਖਾਹੋਂ ਵਾਂਝੇ ਸਿਹਤ ਕਰਮਚਾਰੀਆਂ ਨੇ ਪ੍ਰਗਟਾਇਆ ਰੋਸ

06/12/2019 4:44:11 AM

ਭੂੰਗਾ/ਗਡ਼੍ਹਦੀਵਾਲਾ, (ਭਟੋਆ)- ਪੀ. ਐੱਚ. ਸੀ. ਭੂੰਗਾ ਦੇ ਸਮੂਹ ਸਟਾਫ਼ ਵੱਲੋਂ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਵਿਰੁੱਧ ਰੋਸ ਪ੍ਰਗਟਾਉਂਦਿਆਂ ਐੱਸ. ਐੱਮ. ਓ. ਡਾ. ਰਣਜੀਤ ਸਿੰਘ ਘੋਤਡ਼ਾ ਨੂੰ ਮੰਗ-ਪੱਤਰ ਦਿੱਤਾ ਗਿਆ। ਸਮੂਹ ਸਟਾਫ ਨੇ ਮੰਗ-ਪੱਤਰ ਵਿਚ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਮਾਰਚ, ਅਪ੍ਰੈਲ ਅਤੇ ਮਈ ਦੀ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਕ, ਮਾਨਸਿਕ ਅਤੇ ਸਮਾਜਕ ਪੱਧਰ ’ਤੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐੱਸ. ਐੱਮ. ਓ. ਡਾ. ਰਣਜੀਤ ਸਿੰਘ ਘੋਤਡ਼ਾ ਨੇ ਸਿਵਲ ਸਰਜਨ ਹੁਸ਼ਿਆਰਪੁਰ ਨਾਲ ਗੱਲਬਾਤ ਉਪਰੰਤ ਭਰੋਸਾ ਦਿਵਾਇਆ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਹੱਲ ਇਕ ਹਫਤੇ ਵਿਚ ਕਰ ਦਿੱਤਾ ਜਾਵੇਗਾ। ਸਮੂਹ ਸਟਾਫ ਨੇ ਫੈਸਲਾ ਲਿਆ ਕਿ ਜੇਕਰ ਐੱਸ.ਐੱਮ.ਓ. ਵੱਲੋਂ ਦਿੱਤੇ ਸਮੇਂ ਵਿਚ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਕੰਮ ਛੱਡ ਕੇ ਪੀ. ਐੱਚ. ਸੀ. ਭੂੰਗਾ ਵਿਖੇ ਹੀ ਹਾਜ਼ਰੀ ਦੇਣਗੇ ਅਤੇ ਕੋਈ ਕੰਮਕਾਰ ਨਹੀਂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਕਰਮਜੀਤ ਸਿੰਘ, ਜਸਤਿੰਦਰ ਸਿੰਘ ਬੀ. ਈ. ਈ ., ਸਰਤਾਜ ਸਿੰਘ, ਅਰਪਿੰਦਰ ਸਿੰਘ, ਸੁਰਜੀਤ ਸਿੰਘ, ਜਗਦੀਸ਼ ਸਿੰਘ, ਸਤਵੀਰ ਸਿੰਘ, ਬਹਾਦਰ ਸਿੰਘ, ਮਨਜਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਗੁਰਪਾਲ ਸਿੰਘ, ਅਨੀਤਾ ਮੋਹਨ, ਸਿਮਰ ਕੌਰ, ਭੁਪਿੰਦਰ ਕੌਰ, ਜਗੀਰ ਕੌਰ, ਰੁਪਿੰਦਰ ਕੌਰ ਕਮਲਜੀਤ ਕੌਰ, ਕੁਲਵਿੰਦਰ ਕੌਰ ਅਤੇ ਹੋਰ ਸਟਾਫ਼ ਮੈਬਂਰ ਹਾਜ਼ਰ ਸਨ।


Bharat Thapa

Content Editor

Related News