ਗਲਤ ਬਿੱਲਾਂ ਕਾਰਨ ਜਲੰਧਰ ਸਰਕਲ 'ਚ ਪੈਂਡਿੰਗ ਪਈਆਂ ਹਨ 70 ਕਰੋੜ ਅਦਾਇਗੀਆਂ

05/01/2020 5:02:39 PM

ਜਲੰਧਰ (ਪੁਨੀਤ)— ਜਿਨ੍ਹਾਂ ਉਪਭੋਗਤਾਵਾਂ ਨੂੰ ਬਿਜਲੀ ਦੇ ਗਲਤ ਬਿੱਲ ਪ੍ਰਾਪਤ ਹੋਏ ਹਨ, ਉਹ ਆਨਲਾਈਨ ਆਪਣਾ ਬਿੱਲ ਠੀਕ ਕਰਾ ਸਕਦੇ ਹਨ। ਇਸ ਲਈ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਬਾਅਦ ਬਿੱਲ ਠੀਕ ਹੋਣ ਵਿਚ ਇਕ-ਦੋ ਦਿਨ ਦਾ ਸਮਾਂ ਲੱਗੇਗਾ। ਇਹ ਸੁਵਿਧਾ ਘਰੇਲੂ, ਕਮਰਸ਼ੀਅਲ ਅਤੇ ਇੰਡਸਟਰੀ ਸਮੇਤ ਹਰ ਤਰ੍ਹਾਂ ਦੇ ਕੁਨੈਕਸ਼ਨ ਲਈ ਉਪਲੱਬਧ ਹੈ। ਬਿੱਲ ਨੂੰ ਠੀਕ ਕਰ ਕੇ ਆਨਲਾਈਨ ਅੱਪਡੇਟ ਕੀਤਾ ਜਾਵੇਗਾ। ਬਿੱਲ ਨੂੰ ਜਲਦ ਤੋਂ ਜਲਦ ਪਹਿਲ ਦੇ ਆਧਾਰ 'ਤੇ ਠੀਕ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਬਿੱਲ ਠੀਕ ਹੋਣ ਤੋਂ ਬਾਅਦ ਉਪਭੋਗਤਾ ਜਲਦ ਪੇਮੈਂਟ ਕਰ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪਾਵਰ ਨਿਗਮ ਨੇ ਇਸ ਵਾਰ ਉਪਭੋਗਤਾਵਾਂ ਦੇ ਘਰਾਂ ਵਿਚ ਜਾ ਕੇ ਮੀਟਰਾਂ ਦੀ ਰੀਡਿੰਗ ਨਹੀਂ ਲਈ ਅਤੇ ਐਵਰੇਜ ਦੇ ਹਿਸਾਬ ਨਾਲ ਆਨਲਾਈਨ ਬਿੱਲ ਭੇਜੇ ਹਨ। ਇਸ ਨਾਲ ਜ਼ਿਆਦਾਤਰ ਉਪਭੋਗਤਾਵਾਂ ਨੂੰ ਗਲਤ ਬਿੱਲ ਮਿਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਜਿਸ ਕਾਰਨ ਜ਼ਿਆਦਾਤਰ ਬਿੱਲਾਂ ਦੀ ਅਦਾਇਗੀ ਨਹੀਂ ਹੋਈ। ਸਿਰਫ ਜਲੰਧਰ ਸਰਕਲ 'ਚ 70 ਕਰੋੜ ਦੀ ਅਦਾਇਗੀ ਪੈਂਡਿੰਗ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਪਾਵਰ ਨਿਗਮ ਨੂੰ ਆਰਥਿਕ ਤੰਗੀ ਝੱਲਣੀ ਪੈ ਸਕਦੀ ਹੈ ਅਤੇ ਵਿਭਾਗ ਆਪਣੇ ਕਰਮਚਾਰੀਆਂ ਦੀਆਂ ਪੂਰੀਆਂ ਤਨਖਾਹਾਂ ਵੀ ਨਹੀਂ ਦੇ ਸਕਿਆ ਹੈ। ਇਸ ਮਹੀਨੇ ਸਿਰਫ 60 ਫੀਸਦੀ ਤਨਖਾਹਾਂ ਹੀ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਵੀਡੀਓ 'ਚ ਖੋਲ੍ਹੀ ਹਵਾਲਾਤੀਆਂ ਨੇ ਜੇਲ ਪ੍ਰਸ਼ਾਸਨ ਦੀ ਪੋਲ, ਥਰਡ ਡਿਗਰੀ ਟਾਰਚਰ ਦੇ ਲਾਏ ਦੋਸ਼

ਇਨ੍ਹਾਂ ਆਰਥਿਕ ਹਾਲਾਤ ਨਾਲ ਨਜਿੱਠਣ ਲਈ ਵਿਭਾਗ ਨੇ ਸਾਰੇ ਸਰਕਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਜੋ ਉਪਭੋਗਤਾ ਆਨਲਾਈਨ ਆਪਣਾ ਬਿੱਲ ਠੀਕ ਕਰਵਾਉਣਾ ਚਾਹੁੰਦਾ ਹੈ ਪਹਿਲ ਦੇ ਆਧਾਰ 'ਤੇ ਉਸ ਦਾ ਬਿੱਲ ਠੀਕ ਕੀਤਾ ਜਾਵੇ। ਅਧਿਕਾਰੀ ਦੱਸਦੇ ਹਨ ਕਿ ਉਪਭੋਗਤਾ ਬਿਜਲੀ ਦਫਤਰਾਂ ਵਿਚ ਆ ਕੇ ਆਪਣਾ ਬਿੱਲ ਠੀਕ ਕਰਵਾਉਂਦੇ ਹਨ ਪਰ ਹੁਣ ਕਰਫਿਊ ਕਾਰਨ ਬਿਜਲੀ ਦਫਤਰ ਬੰਦ ਹਨ, ਜਿਸ ਕਾਰਨ ਆਨਲਾਈਨ ਬਿੱਲ ਤੁਰੰਤ ਪ੍ਰਭਾਵ ਨਾਲ ਠੀਕ ਕਰਨ ਦੇ ਹੁਕਮ ਮਿਲੇ ਹਨ।
ਇਹ ਵੀ ਪੜ੍ਹੋ : ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

ਉਪਭੋਗਤਾ ਨੂੰ ਭੇਜਣੀ ਹੋਵੇਗੀ ਆਪਣੇ ਮੀਟਰ ਦੀ ਰੀਡਿੰਗ
ਜੋ ਉਪਭੋਗਤਾ ਆਪਣੇ ਬਿਜਲੀ ਦਾ ਬਿੱਲ ਠੀਕ ਹੀ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੇ ਬਿਜਲੀ ਦੇ ਮੀਟਰ ਦੀ ਰੀਡਿੰਗ ਭੇਜਣੀ ਹੋਵੇਗੀ, ਜਿਸ ਲਈ ਉਪਭੋਗਤਾ ਸਬੰਧਤ ਅਧਿਕਾਰੀ ਦੇ ਮੋਬਾਈਲ ਫੋਨ ਦੇ ਵਟਸਐਪ 'ਤੇ ਆਪਣਾ ਬਿੱਲ, ਮੀਟਰ ਦੀ ਰੀਡਿੰਗ ਦੀ ਫੋਟੋ ਆਦਿ ਪਾ ਸਕਦੇ ਹਨ। ਸੰਬੰਧਿਤ ਅਧਿਕਾਰੀ ਦਸਤਾਵੇਜ਼ ਪ੍ਰਾਪਤ ਹੋਣ ਤੋਂ ਬਾਅਦ ਬਿੱਲ ਠੀਕ ਕਰਨ ਦੀ ਕੋਸ਼ਿਸ਼ ਸ਼ੁਰੂ ਕਰੇਗਾ। ਬਿੱਲ ਠੀਕ ਕਰ ਕੇ ਉਸ ਨੂੰ ਆਨਲਾਈਨ ਅਪਡੇਟ ਕਰ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜੇਕਰ ਬਿਜਲੀ ਉਪਭੋਗਤਾ ਚਾਹੁੰਦਾ ਹੈ ਕਿ ਉਸ ਨੂੰ ਠੀਕ ਕੀਤੇ ਗਏ ਬਿੱਲ ਨੂੰ ਵਟਸਐਪ 'ਤੇ ਭੇਜਿਆ ਜਾਵੇ ਤਾਂ ਸੰਬੰਧਿਤ ਅਧਿਕਾਰੀ ਬਿੱਲ ਦੀ ਕਾਪੀ ਵਟਸਐਪ 'ਤੇ ਵੀ ਭੇਜ ਦੇਵੇਗਾ। ਇਸ ਤੋਂ ਇਲਾਵਾ ਪਾਵਰ ਨਿਗਮ ਦੀ ਵੈੱਬਸਾਈਟ 'ਤੇ ਠੀਕ ਹੋਏ ਬਿੱਲ ਦੇਖੇ ਜਾ ਸਕਦੇ ਹਨ। ਬਿੱਲ ਠੀਕ ਕਰਵਾਉਣ ਲਈ ਪਾਵਰ ਨਿਗਮ ਦੇ ਕੰਟਰੋਲ ਨੰਬਰ 1912 ਤੋਂ ਇਲਾਵਾ ਸਬੰਧਤ ਐਕਸੀਅਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਪਭੋਗਤਾ ਦੀ ਸੁਵਿਧਾ ਲਈ ਅਧਿਕਾਰੀਆਂ ਦੇ ਸਰਕਾਰੀ ਨੰਬਰ
ਆਲ ਪੰਜਾਬ ਕੰਟਰੋਲ ਰੂਮ 1912
ਈਸਟ ਡਿਵੀਜ਼ਨ ਇੰਜੀਨੀਅਰ ਸੰਨੀ ਭਾਖੜਾ- 96461-16011
ਮਾਡਲ ਟਾਊਨ ਦਵਿੰਦਰ ਸਿੰਘ- 96461-16012
ਬੈਸਟ (ਮਕਸੂਦਪੁਰ) ਦਰਸ਼ਨ ਸਿੰਘ- 96461-16013
ਕੈਂਟ ਡਿਵੀਜ਼ਨ ਚੇਤਨ ਕੁਮਾਰ-96461-16014
ਇਹ ਵੀ ਪੜ੍ਹੋ : ਜਲੰਧਰ: ਥਾਣੇ ਨੇੜੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ


shivani attri

Content Editor

Related News