ਸਿੱਖਿਆ ਮਹਿਕਮੇ ਨੇ 3582 ਅਧਿਆਪਕਾਂ ਲਈ ਬਣਾਏ ਦੋ ਕਾਨੂੰਨ: ਜੋਸਨ

05/25/2020 2:17:28 PM

ਲੋਹੀਆਂ ਖਾਸ (ਮਨਜੀਤ)— ਕੈਪਟਨ ਸਰਕਾਰ ਨੇ ਆਪਣੇ 2018 'ਚ 3582 ਅਧਿਆਪਕ ਰੱਖੇ। ਇਨ੍ਹਾਂ ਅਧਿਆਪਕਾਂ ਨੂੰ ਕਾਂਗਰਸ ਸਰਕਾਰ ਨੇ ਮਹਿਜ਼ 10300/ ਰੁਪਏ ਮਹੀਨਾ 3 ਸਾਲ ਦੇ ਪਰਖਕਾਲ 'ਤੇ ਰੱਖਿਆ। ਸਰਕਾਰ ਨੇ ਭਰਤੀ ਸਮੇਂ ਇਹ ਸ਼ਰਤ ਰੱਖ ਦਿੱਤੀ ਕਿ ਪਹਿਲੇ 25 ਫੀਸਦੀ ਨੂੰ ਨਾਨ ਬਾਰਡਰ ਅਤੇ 75 ਫੀਸਦੀ ਨੂੰ ਬਾਰਡਰ ਜ਼ਿਲ੍ਹੇ ਦਿੱਤੇ ਜਾਵੇਗੇ ਪਰ ਆਰਡਰ ਦੇਣ ਸਮੇਂ ਨਾਨ ਬਾਰਡਰ 'ਚ ਜਲੰਧਰ, ਨਵਾਂਸ਼ਹਿਰ ਅਤੇ ਕਪੂਰਥਲਾ ਹੀ ਜ਼ਿਲ੍ਹਿਆਂ ਦੇ ਸਕੂਲ ਹੀ ਪਹਿਲੇ 25 ਫੀਸਦੀ ਨੂੰ ਦਿੱਤੇ ਗਏ।

ਇਥੇ ਦਿਲਚਸਪ ਗੱਲ ਇਹ ਵੀ ਹੈ ਕਿ ਨਾਨ ਬਾਰਡਰ ਜ਼ਿਲ੍ਹਿਆਂ 'ਚ ਮਾਨਸਾ, ਬਰਨਾਲਾ, ਮੁਕਤਸਰ, ਫਾਜ਼ਿਲਕਾ, ਸੰਗਰੂਰ ਅਤੇ ਬਠਿੰਡਾ ਦੇ ਅਧਿਆਪਕ ਹਨ, ਜੋ ਆਪਣੇ ਘਰ ਤੋਂ ਕਰੀਬ 300 ਕਿਮੀ ਦੂਰ ਹਨ। ਇਸ ਭਰਤੀ 'ਚ ਸਰਕਾਰ ਦੀ ਸ਼ਰਤ ਅਨੁਸਾਰ ਕਿਸੇ ਦੀ ਬਦਲੀ 3 ਸਾਲ ਤੋਂ ਪਹਿਲਾਂ ਨਹੀਂ ਹੋ ਸਕਦੀ ਪਰ ਹੁਣ ਪੰਜਾਬ ਸਰਕਾਰ ਨੇ ਇਹ ਨੋਟੀਫਕੇਸ਼ਨ ਪਾਸ ਕੀਤਾ ਹੈ ਕਿ ਬਾਰਡਰ ਜ਼ਿਲ੍ਹੇ ਦੇ ਅਧਿਆਪਕ 18 ਮਹੀਨਿਆਂ ਬਾਅਦ ਬਦਲੀ ਕਰਵਾ ਸਕਦੇ ਹਨ ਅਤੇ ਦੂਜੇ ਪਾਸੇ 25 ਫੀਸਦੀ ਅਧਿਆਪਕ ਜੋ ਮੈਰਿਟ 'ਚ ਆ ਕੇ ਆਪਣੇ ਘਰ ਤੋਂ 3 ਕਿਮੀ 'ਤੇ ਹਨ, ਉਹ ਸਰਕਾਰ ਦੇ ਇਸ ਫੈਸਲੇ 'ਤੇ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਸ ਸਬੰਧ 'ਚ ਡੀ. ਟੀ. ਐੱਫ. ਪ੍ਰਧਾਨ ਜਲੰਧਰ ਕੁਲਵਿੰਦਰ ਸਿੰਘ ਜੋਸਨ,ਜਸਵੀਰ ਸਿੰਘ ਸੰਧੂ ਪ੍ਰਧਾਨ ਲੋਹੀਆਂ ਖਾਸ ਅਤੇ ਜੁਝਾਰ ਸੰਗਰੂਰ ਦੀ ਦੇਖ ਰੇਖ 'ਚ ਜੂਮ ਐਪ ਅਤੇ ਨਾਨ ਬਾਰਡਰ ਦੇ ਅਧਿਆਪਕਾਂ ਨੇ ਮੀਟਿੰਗ ਕੀਤੀ।

ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਦਲੀ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ  ਉਹ ਵੀ ਆਪਣੇ ਜੱਦੀ ਜ਼ਿਲ੍ਹੇ 'ਚ ਆ ਸਕਣ। ਇਸ ਮੌਕੇ ਮਨਿੰਦਰ ਸਿੰਘ, ਪਰਵੀਨ ਕੁਮਾਰ, ਯਾਦਵਿੰਦਰ ਭਦੌੜ, ਜਗਧੀਰ ਸਿੰਘ,ਜਸਵੰਤ ਸਿੰਘ, ਅਣੂ ਬਾਲਾ, ਜਸਪ੍ਰੀਤ ਕੌਰ, ਰਵਦੀਪ ਕੌਰ, ਸਪਨਾ ਸ਼ਰਮਾ, ਅਸ਼ਰਫ ਅਲੀ, ਰੀਤੂ ਸਿੰਘ, ਦੀਪਤੀ ਪਾਠਕ, ਮਨਦੀਪ ਕੌਰ,ਹਰਜੋਤ ਕੌਰ ਨੇ ਸਿਖਿਆ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਆਨਲਾਈਨ ਰਾਹੀਂ ਹੋ ਰਹੀ ਬਦਲੀ 'ਚ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ।


shivani attri

Content Editor

Related News