ਬਾਰਿਸ਼ ਕਾਰਨ ਪਿੰਡ ਪ੍ਰੇਮਪੁਰ ਪੁਲੀ ਟੁੱਟਣ ਕਾਰਨ ਪਿਆ ਪਾੜ, ਆਵਾਜਾਈ ਪ੍ਰਭਾਵਿਤ
Sunday, Jul 23, 2023 - 04:02 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਟਾਂਡਾ ਇਲਾਕੇ ਵਿਚ ਲਗਾਤਾਰ ਹੋਈ ਬਰਸਾਤ ਕਾਰਨ ਬਣੇ ਹੜ੍ਹਾਂ ਵਰਗੇ ਹਾਲਾਤ ਵਿਚ ਇਲਾਕੇ ਵਿਚ ਖ਼ਸਤਾਹਾਲਤ ਘਰਾਂ, ਫ਼ਸਲਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਟਾਂਡਾ ਤਲਵੰਡੀ ਡੱਡੀਆਂ ਰੋਡ 'ਤੇ ਪਿੰਡ ਸੱਲਾ ਤੋਂ ਪ੍ਰੇਮਪੁਰ ਦੇ ਵਿਚਕਾਰ ਬਣੀ ਨਿਕਾਸੀ ਪੁਲੀ ਦੇ ਟੁੱਟਣ ਕਾਰਨ ਸੜਕ 'ਤੇ ਆਵਾਜਾਈ ਬੰਦ ਹੋਈ ਹੈ। ਬੀਤੀ ਰਾਤ ਤੋਂ ਪੁਲੀ ਟੁੱਟਣ ਮਗਰੋਂ ਇਸ ਰਾਹ 'ਤੇ ਜਾਣ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਰੁੜ ਗਈ ਪੁਲੀ ਅਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਅਤੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਸੜਕੀ ਅਤੇ ਨਹਿਰੀ ਵਿਭਾਗ ਸਮੇਤ ਪਹੁੰਚੇ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਪੁਲੀ ਦੇ ਰੁੜ ਜਾਣ ਕਾਰਨ ਪ੍ਰੇਮਪੁਰ, ਬਹਾਦਰਪੁਰ, ਠਾਕੁਰੀ, ਤਲਵੰਡੀ ਡਡੀਆਂ ਆਦਿ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਸੜਕ 'ਤੇ ਗੁਜਰਨ ਵਾਲੇ ਰਾਹਗੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਘੱਟਣ ਤਕ ਅਤੇ ਹਾਲਾਤ ਠੀਕ ਹੋਣ ਤੱਕ ਬਦਲਵੇਂ ਰਸਤੇ ਜਿਵੇਂ ਵਾਇਆ ਨੱਥੂਪੁਰ ਜਾਂ ਜ਼ਹੂਰ ਦੇ ਰਸਤਿਆਂ ਰਾਹੀਂ ਆ ਜਾ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸੇ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਇਸ ਰਸਤੇ ਨੂੰ ਬੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਰਸਤੇ 'ਤੇ ਪਾਣੀ ਦਾ ਵਾਹਅ ਅਜੇ ਤੱਕ ਵੀ ਬਹੁਤ ਤੇਜ਼ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦਾ ਵਹਾਅ ਘੱਟਣ ਮਗਰੋਂ ਹੀ ਪ੍ਰਸ਼ਾਸਨ ਵੱਲੋਂ ਲੋੜੀਂਦੀ ਕਾਰਵਾਈ ਕਰਕੇ ਇਸ ਰਸਤੇ ਨੂੰ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ- ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰ ਸਕੀ ਮਾਂ, 10 ਦਿਨਾਂ ਦੇ ਅੰਦਰ ਤੋੜਿਆ ਦਮ
ਇਸ ਮੌਕੇ ਉਨ੍ਹਾਂ ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਾ ਕਰਨ। ਕਿਸੇ ਤਰ੍ਹਾਂ ਦੀ ਕੋਈ ਅਫ਼ਵਾਹ 'ਤੇ ਵੀ ਵਿਸ਼ਵਾਸ ਨਾ ਕਰਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਸਬੰਧੀ ਸਥਿਤੀ ਦੀ ਜਾਣਕਾਰੀ ਉਪਲੱਬਧ ਕਰਾਉਣ ਲਈ ਅਗਾਊ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ 'ਆਪ' ਦੇ ਪ੍ਰਧਾਨ ਕੇਸ਼ਵ ਸੈਣੀ, ਚੇਅਰਮੈਨ ਰਜਿੰਦਰ ਮਾਰਸ਼ਲ, ਚੇਅਰਮੈਨ ਸੁਖਵਿੰਦਰ ਅਰੋੜਾ, ਸਰੂਪ ਸਿੰਘ ਨਥਪੁਰ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਨਿਹੰਗ ਸਿੰਘਾਂ ਵੱਲੋਂ ਅਗਵਾ ਕੀਤੇ ਪਤੀ-ਪਤਨੀ ਦੇ ਮਾਮਲੇ 'ਚ ਪੁਲਸ ਕਰ ਸਕਦੀ ਹੈ ਵੱਡੇ ਖ਼ੁਲਾਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ