ਟਰੈਫਿਕ ਜ਼ਿਆਦਾ ਹੋਣ ਕਾਰਨ ਗੇਟਮੈਨ ਨੂੰ ਫਾਟਕ ਬੰਦ ਕਰਨ ’ਚ ਆਈ ਦਿੱਕਤ, ਰੋਕਣੀ ਪਈ ਸ਼ਤਾਬਦੀ ਐਕਸਪ੍ਰੈੱਸ
Sunday, Aug 21, 2022 - 02:11 PM (IST)
ਜਲੰਧਰ (ਗੁਲਸ਼ਨ)–ਜਲੰਧਰ ਸਿਟੀ ਅਤੇ ਕੈਂਟ ਦੇ ਵਿਚਕਾਰ ਸਥਿਤ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਟਰੈਫਿਕ ਦਾ ਲੋਡ ਕਾਫ਼ੀ ਵਧ ਗਿਆ ਹੈ। ਇਸਦਾ ਮੁੱਖ ਕਾਰਨ ਬੀ. ਐੱਸ. ਐੱਫ਼. ਚੌਂਕ ਤੋਂ ਅੰਮ੍ਰਿਤਸਰ ਬਾਈਪਾਸ ਲਈ ਸਿੱਧਾ ਰਸਤਾ ਨਾ ਹੋਣਾ ਹੈ। ਲੋਕਾਂ ਨੂੰ ਰਾਮਾ ਮੰਡੀ ਪੁਲ ਦੇ ਹੇਠੋਂ ਘੁੰਮ ਕੇ ਆਉਣਾ ਪੈਂਦਾ ਹੈ, ਇਸ ਲਈ ਸ਼ਹਿਰ ਦੇ ਵਧੇਰੇ ਲੋਕ ਗੁਰੂ ਨਾਨਕਪੁਰਾ ਫਾਟਕ ਤੋਂ ਹੁੰਦੇ ਹੋਏ ਅੰਮ੍ਰਿਤਸਰ ਬਾਈਪਾਸ ’ਤੇ ਜਾਣ ਨੂੰ ਪਹਿਲ ਦਿੰਦੇ ਹਨ। ਇਸੇ ਕਾਰਨ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਟਰੈਫਿਕ ਲੋਡ ਕਾਫ਼ੀ ਵਧ ਗਿਆ ਹੈ। ਟਰੈਫਿਕ ਜ਼ਿਆਦਾ ਹੋਣ ਕਾਰਨ ਵਾਹਨ ਫਾਟਕ ਨਾਲ ਟਕਰਾਉਣ ਦੀਆਂ ਘਟਨਾਵਾਂ ਵੀ ਕਾਫ਼ੀ ਜ਼ਿਆਦਾ ਹੋਣ ਲੱਗੀਆਂ ਹਨ। ਰੇਲਵੇ ਪੁਲਸ ਵੀ ਲੋਕਾਂ ’ਤੇ ਕੇਸ ਦਰਜ ਕਰਦੇ-ਕਰਦੇ ਥੱਕ ਚੁੱਕੀ ਹੈ।
ਇਹ ਵੀ ਪੜ੍ਹੋ: ਥਾਣੇ 'ਚੋਂ ਡਿਊਟੀ ਦੇ ਕੇ ਘਰ ਪਰਤੀ ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਮੌਤ ਦਾ ਕਾਰਨ ਜਾਣ ਉੱਡੇ ਸਭ ਦੇ ਹੋਸ਼
ਸ਼ਨੀਵਾਰ ਸ਼ਾਮ ਨੂੰ ਵੀ ਗੁਰੂ ਨਾਨਕਪੁਰਾ ਫਾਟਕ ’ਤੇ ਟਰੈਫਿਕ ਲੋਡ ਜ਼ਿਆਦਾ ਹੋਣ ਕਾਰਨ ਗੇਟਮੈਨ ਨੂੰ ਫਾਟਕ ਬੰਦ ਕਰਨ ਵਿਚ ਕਾਫੀ ਦਿੱਕਤ ਪੇਸ਼ ਆਈ। ਦੂਜੇ ਪਾਸਿਓਂ ਸ਼ਤਾਬਦੀ ਐਕਸਪ੍ਰੈੱਸ ਆ ਰਹੀ ਸੀ ਪਰ ਫਾਟਕ ਦੇ ਬਿਲਕੁਲ ਵਿਚਕਾਰ ਅਜੇ ਕਾਫੀ ਵਾਹਨ ਫਸੇ ਹੋਏ ਸਨ। ਟਰੇਨ ਦੇ ਡਰਾਈਵਰ ਨੇ ਸਮਝਦਾਰੀ ਦਾ ਸਬੂਤ ਦਿੰਦਿਆਂ ਕੁਝ ਦੂਰੀ ’ਤੇ ਹੀ ਟਰੇਨ ਰੋਕ ਦਿੱਤੀ। ਇਸੇ ਵਿਚਕਾਰ ਇਕ ਬੁੱਧੀਜੀਵੀ ਨੇ ਆਪਣਾ ਰੁਮਾਲ ਹਿਲਾ ਕੇ ਲੋਕਾਂ ਨੂੰ ਰੋਕਣ ਵਿਚ ਗੇਟਮੈਨ ਦੀ ਮਦਦ ਕੀਤੀ। ਫਾਟਕ ਬੰਦ ਹੋਣ ਤੋਂ ਬਾਅਦ ਸ਼ਤਾਬਦੀ ਐਕਸਪ੍ਰੈੱਸ ਨਵੀਂ ਦਿੱਲੀ ਲਈ ਰਵਾਨਾ ਹੋਈ।
ਹੈਰਾਨੀ ਦੀ ਗੱਲ ਹੈ ਕਿ ਫਾਟਕ ਬੰਦ ਹੋਣ ਦੇ ਬਾਵਜੂਦ ਲੋਕ ਕੁਝ ਮਿੰਟ ਦਾ ਵੀ ਇੰਤਜ਼ਾਰ ਨਹੀਂ ਕਰਦੇ ਅਤੇ ਆਪਣੀ ਜਾਨ ਨੂੰ ਜੋਖ਼ਮ ਵਿਚ ਪਾ ਕੇ ਬੰਦ ਫਾਟਕ ਨੂੰ ਪਾਰ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਛੋਟੇ-ਛੋਟੇ ਬੱਚੇ ਨਾਲ ਲੈ ਕੇ ਚੱਲਣ ਵਾਲੀਆਂ ਔਰਤਾਂ ਵੀ ਬੰਦ ਫਾਟਕ ਨੂੰ ਕਰਾਸ ਕਰਦੀਆਂ ਦੇਖੀਆਂ ਗਈਆਂ, ਹਾਲਾਂਕਿ ਬੰਦ ਫਾਟਕ ਨੂੰ ਪਾਰ ਕਰਨਾ ਰੇਲਵੇ ਦੇ ਨਿਯਮਾਂ ਦੀ ਉਲੰਘਣਾ ਹੈ, ਜਿਸ ਵਿਚ ਸਜ਼ਾ ਅਤੇ ਜੁਰਮਾਨਾ ਦੋਵਾਂ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ’ਚ ਰੇਲਵੇ ਕ੍ਰਾਸਿੰਗ ’ਤੇ ਹੋਇਆ ਵੱਡਾ ਹਾਦਸਾ, DMU ਟਰੇਨ ਨੇ ਟਰੱਕ ਨੂੰ ਮਾਰੀ ਟੱਕਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ