ਸਾਲ ਬਾਅਦ ਵੀ ਡੀ. ਐੱਲ. ਰਿਨਿਊ ਨਾ ਕਰਵਾਇਆ ਤਾਂ ਹੋਵੇਗਾ ਟੈਸਟ

11/19/2019 6:23:02 PM

ਜਲੰਧਰ— ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਇਕ ਸਾਲ ਬਾਅਦ ਵੀ ਉਸ ਨੂੰ ਰਿਨਿਊ ਨਾ ਕਰਵਾਇਆ ਤਾਂ ਇਹ ਸਿਰਫ ਜੁਰਮਾਨਾ ਭਰ ਕੇ ਰਿਨਿਊ ਨਹੀਂ ਹੋ ਸਕੇਗਾ। ਇਸ ਦੇ ਲਈ ਜੁਰਮਾਨੇ ਦੇ ਨਾਲ-ਨਾਲ ਡਰਾਈਵਿੰਗ ਟਰੈਕ 'ਤੇ ਫਿਰ ਤੋਂ ਟੈਸਟ ਦੇਣਾ ਪਵੇਗਾ। ਟੈਸਟ 'ਚ ਪਾਸ ਹੋਣ ਤੋਂ ਬਾਅਦ ਹੀ ਤੁਹਾਡਾ ਡੀ. ਐੱਲ. ਰਿਨਿਊ ਹੋਵੇਗਾ। ਮੋਟਰ ਵ੍ਹੀਕਲ ਐਕਟ 'ਚ ਸੋਧ ਤੋਂ ਬਾਅਦ ਨਵਾਂ ਨਿਯਮ ਟਰਾਂਸਪੋਰਟ ਵਿਭਾਗ ਨੇ ਲਾਗੂ ਕਰ ਦਿੱਤਾ ਹੈ। ਇਸ ਨਾਲ ਡਰਾਈਵਿੰਗ ਲਾਇਸੈਂਸ ਰਿਨਿਊ ਕਰਵਾਉਣ 'ਚ ਲਾਪਰਵਾਹੀ ਵਰਤਣ ਵਾਲਿਆਂ ਨੂੰ ਦੇਰੀ ਭਾਰੀ ਪੈਣ ਲੱਗੀ ਹੈ। ਅਜਿਹੇ ਕੁਝ ਮਾਮਲਿਆਂ 'ਚ ਹੁਣ ਲੋਕਾਂ ਨੇ ਇਸ ਯਿਨਮ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਆਰ. ਟੀ. ਏ. ਦੇ ਕਰਮਚਾਰੀ ਨਵੇਂ ਨਿਯਮਾਂ ਦਾ ਹਵਾਲਾ ਦੇ ਕੇ ਪੱਲਾ ਝਾੜ ਰਹੇ ਹਨ। 

ਜਾਣੋ ਕੀ ਹੈ ਪ੍ਰਕਿਰਿਆ 'ਚ ਫਰਕ 
ਪਹਿਲਾਂ ਜੇਕਰ ਤੁਹਾਡਾ ਪੱਕੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਖਤਮ ਹੋ ਗਈ ਹੁੰਦੀ ਸੀ ਤਾਂ ਤੁਸੀਂ ਉਸ ਨੂੰ ਲੇਟ ਫੀਸ ਦੇ ਕੇ ਰਿਨਿਊ ਕਰਵਾ ਸਕਦੇ ਸੀ। ਡੀ. ਐੱਲ. ਰਿਨਿਊ ਦੀ ਪ੍ਰਤੀ ਸਾਲ ਲੇਟ ਫੀਸ ਯਾਨੀ ਜੁਰਮਾਨਾ ਦੇ ਕੇ ਇਕ ਹਜ਼ਾਰ ਰੁਪਏ ਰੱਖਿਆ ਗਿਆ ਸੀ। ਪਹਿਲਾਂ ਜੇਕਰ ਤੁਹਾਡਾ ਡੀ. ਐੱਲ. ਦੀ ਮਿਆਦ ਖਤਮ ਹੋਏ ਨੂੰ 5 ਸਾਲ ਹੋ ਗਏ ਹੁੰਦੇ ਸਨ ਤਾਂ 5 ਹਜ਼ਾਰ ਜੁਰਮਾਨਾ ਦੇ ਕੇ ਰਿਨਿਊ ਕਰਵਾ ਸਕਦੇ ਸੀ। 
ਨਵੇਂ ਨਿਯਮ ਮੁਤਾਬਕ ਜੇਕਰ ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਖਤਮ ਹੋਏ ਨੂੰ ਇਕ ਸਾਲ ਹੋ ਗਿਆ ਹੈ ਤਾਂ ਤੁਸੀਂ ਬਿਨਾਂ ਕਿਸੇ ਜੁਰਮਾਨੇ ਦੇ ਉਸ ਨੂੰ ਰਿਨਿਊ ਕਰਵਾ ਸਕਦੇ ਹੋ। ਜੇਕਰ ਉਸ ਤੋਂ ਵੱਧ ਸਮਾਂ ਹੋ ਗਿਆ ਹੈ ਤਾਂ ਤੁਹਾਨੂੰ ਪ੍ਰਤੀ ਸਾਲ ਦੇ ਹਿਸਾਬ ਨਾਲ ਇਕ ਹਜ਼ਾਰ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਬਾਅਦ ਪਹਿਲਾਂ ਲਰਨਿੰਗ ਲਾਇਸੈਂਸ ਅਤੇ ਫਿਰ ਉਸ ਨੂੰ ਨਾਲ ਲਗਾ ਕੇ ਆਪਣੇ ਪੱਕੇ ਡੀ. ਐੱਲ. ਦੇ ਨਾਲ ਰਿਨਿਊਅਲ ਲਈ ਆਨਲਾਈਨ ਬਿਨੇਕਾਰ ਕਰਨਾ ਹੋਵੇਗਾ। ਟੈਸਟ 'ਚ ਪਾਸ ਹੋਣ 'ਤੇ ਡੀ. ਐੱਲ. ਹੋਵੇਗਾ।


shivani attri

Content Editor

Related News