ਦਾਜ ਦੀ ਖਾਤਰ ਵਿਆਹੁਤਾ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢਿਆ

Friday, Jul 19, 2019 - 02:27 AM (IST)

ਦਾਜ ਦੀ ਖਾਤਰ ਵਿਆਹੁਤਾ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢਿਆ

ਕਪੂਰਥਲਾ, (ਭੂਸ਼ਣ)- ਇਕ ਵਿਆਹੁਤਾ ਨੂੰ ਦਾਜ ਦੀ ਖਾਤਰ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢਣ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਸ਼ਹਿਰ ਨਾਲ ਸਬੰਧਤ ਇਕ ਵਿਆਹੁਤਾ ਨੇ ਗੁਡ਼ਗਾਂਵ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਮੁਨੀਸ਼ ਕਤਿਆਲ ਪੁੱਤਰ ਰਾਜ ਕੁਮਾਰ ਵਾਸੀ ਅਲੀ ਮੁਹੱਲਾ ਛੋਟਾ ਜਲੰਧਰ ਨਾਲ ਹੋਇਆ ਸੀ। ਜਿਸ ਦੌਰਾਨ ਉਸ ਦੇ ਮਾਤਾ-ਪਿਤਾ ਨੇ ਵਿਆਹ ’ਚ ਕਾਫ਼ੀ ਦਾਜ ਦਿੱਤਾ ਸੀ। ਵਿਆਹ ਦੇ ਬਾਅਦ ਉਹ ਆਪਣੇ ਪਤੀ ਮੁਨੀਸ਼ ਕਤਿਆਲ ਨਾਲ ਗੁਡ਼ਗਾਂਵ ਚੱਲੀ ਗਈ। ਵਿਆਹ ਦੇ ਕੁਝ ਦਿਨਾਂ ਦੇ ਬਾਅਦ ਹੀ ਉਸ ਦੇ ਪਤੀ ਨੇ ਉਸ ਨੂੰ ਘੱਟ ਦਾਜ ਲਿਆਉਣ ਦਾ ਤਾਅਨਾ ਦਿੰਦੇ ਹੋਏ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਉਸ ਦਾ ਪਤੀ ਉਸ ਨਾਲ ਕੁੱਟ-ਮਾਰ ਕਰਨ ਲੱਗਾ। ਜਿਸ ’ਤੇ ਤੰਗ ਆ ਕੇ ਉਸਨੂੰ ਇੰਚਾਰਜ ਵੂਮੈਨ ਸੈੱਲ ਗੁਡ਼ਗਾਂਵ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਪਈ। ਜਿਥੇ ਇੰਚਾਰਜ ਵੂਮੈਨ ਸੈੱਲ ਗੁਡ਼ਗਾਂਵ ਨੇ ਪੂਰੀ ਰਿਪੋਰਟ ਡੀ. ਸੀ. ਪੀ. ਈਸਟ ਗੁਡ਼ਗਾਂਵ ਨੂੰ ਦੇ ਦਿੱਤੀ।

ਡੀ. ਸੀ. ਪੀ. ਈਸਟ ਗੁਡ਼ਗਾਂਵ ਨੇ ਪੂਰੀ ਰਿਪੋਰਟ ਨੂੰ ਡੀ. ਜੀ. ਪੀ. ਪੰਜਾਬ ਨੂੰ ਭੇਜਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਕਪੂਰਥਲਾ ਦੀ ਰਹਿਣ ਵਾਲੀ ਹੈ। ਇਸ ਲਈ ਉਹ ਐੱਸ. ਐੱਸ. ਪੀ. ਕਪੂਰਥਲਾ ਨੂੰ ਆਪਣੀ ਸ਼ਿਕਾਇਤ ਦੇ ਸਕਦੀ ਹੈ। ਜਿਸ ’ਤੇ ਡੀ. ਜੀ. ਪੀ. ਕਪੂਰਥਲਾ ਨੇ ਮਾਮਲੇ ਦੀ ਜਾਂਚ ਦਾ ਜਿੰਮਾ ਐੱਸ. ਐੱਸ. ਪੀ. ਕਪੂਰਥਲਾ ਨੂੰ ਸੌਂਪ ਦਿੱਤਾ ਹੈ। ਐੱਸ. ਐੱਸ. ਪੀ. ਕਪੂਰਥਲਾ ਨੇ ਵੂਮੈਨ ਸੈੱਲ ਕਪੂਰਥਲਾ ਨੂੰ ਪੂਰੀ ਜਾਂਚ ਦੇ ਹੁਕਮ ਦਿੱਤੇ। ਜਾਂਚ ਦੇ ਬਾਅਦ ਮੁਲਜ਼ਮ ਮੁਨੀਸ਼ ਕਤਿਆਲ ’ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੇ ਆਧਾਰ ’ਤੇ ਮੁਲਜ਼ਮ ਮੁਨੀਸ਼ ਕਤਿਆਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


author

Bharat Thapa

Content Editor

Related News