ਰੇਹੜੀ ਖੜ੍ਹੀ ਕਰਨ ਨੂੰ ਲੈ ਕੇ ਹੋਇਆ ਵਿਵਾਦ, 6 ਲੋਕਾਂ ਵਿਰੁੱਧ ਮਾਮਲਾ ਦਰਜ

05/31/2020 12:08:41 PM

ਕਪੂਰਥਲਾ (ਮਹਾਜਨ)— ਪਿੰਡ ਚੂਹੜਵਾਲ 'ਚ ਇਕ ਸਬਜ਼ੀ ਦੀ ਰੇਹੜੀ ਖੜ੍ਹੀ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਹੋ ਗਿਆ। ਇਸ ਦੌਰਾਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ 'ਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ। ਥਾਣਾ ਸਿਟੀ ਪੁਲਸ ਨੇ ਜ਼ਖਮੀ ਦੀ ਸ਼ਿਕਾਇਤ 'ਤੇ 6 ਲੋਕਾਂ ਖਿਲਾਫ ਘਰ 'ਚ ਵੜ ਕੇ ਕੁੱਟਮਾਰ ਕਰਨ 'ਤੇ ਧਾਰਾ 323, 341, 452, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਹਨ।

ਇਹ ਵੀ ਪੜ੍ਹੋ: ਜਲੰਧਰ ਨਿਗਮ ਕਰਮੀ ਦਾ ਅਨੋਖਾ ਵਿਆਹ, ਇਕ ਰੁਪਏ ਦਾ ਸ਼ਗਨ ਪਾ ਕੇ ਲੈ ਆਇਆ ਲਾੜੀ (ਤਸਵੀਰਾਂ)

ਹਸਪਤਾਲ ਵਿਖੇ ਜ਼ੇਰੇ ਇਲਾਜ ਪਰਮਜੀਤ (54) ਪੁੱਤਰ ਸ਼ਾਮਾ ਵਾਸੀ ਪਿੰਡ ਚੂਹੜਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਸਬਜ਼ੀ ਦੀ ਰੇਹੜੀ ਲਾਉਂਦਾ ਹੈ। ਸ਼ਨੀਵਾਰ ਪਿੰਡ ਦੇ ਕੁਝ ਲੋਕਾਂ ਨਾਲ ਰੇਹੜੀ ਖੜੀ ਕਰਨ ਨੂੰ ਲੇ ਕੇ ਵਿਵਾਦ ਹੋ ਗਿਆ। ਇਸ ਦੌਰਾਨ 6 ਲੋਕਾਂ ਨੇ ਉਸ ਦੇ ਭਤੀਜੇ ਜਸਪਾਲ ਪੁੱਤਰ ਰੇਸ਼ਮ ਵਾਸੀ ਚੂਹੜਵਾਲ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦਾ ਭਤੀਜਾ ਹਮਲਾਵਰ ਦੇ ਚੁੰਗਲ ਤੋਂ ਬਚ ਕੇ ਆਪਣੇ ਘਰ ਵੱਲ ਭੱਜ ਰਿਹਾ ਸੀ। ਮੌਕੇ 'ਤੇ ਪਿੰਡ ਵਾਸੀ ਇਕੱਠੇ ਹੋ ਗਏ। ਉਹ ਕਿਸੇ ਤਰ੍ਹਾਂ ਹਮਲਾਵਾਰਾਂ ਦੇ ਚੁੰਗਲ 'ਚੋਂ ਆਪਣੇ ਭਤੀਜੇ ਨੂੰ ਛੁਡਾ ਕੇ ਘਰ ਲੈ ਆਇਆ।

ਇਹ ਵੀ ਪੜ੍ਹੋ: ਰੇਲ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਕੱਲ੍ਹ ਤੋਂ ਚੱਲਣਗੀਆਂ ਇਹ ਟਰੇਨਾਂ, ਇੰਝ ਹੋਵੇਗੀ ਯਾਤਰੀਆਂ ਦੀ ਐਂਟਰੀ

ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਗੌਰਵ ਪੁੱਤਰ ਕੇਵਲ, ਮਿੱਠਣ, ਗੌਰਵ ਪੁੱਤਰ ਬਲਵੰਤ, ਰਵੀ ਪੁੱਤਰ ਬਚਨ, ਸੰਦੀਪ ਲਹੌਰੀਆ ਪੁੱਤਰ ਪ੍ਰੀਤਮ ਦਾਸ, ਬਚਨ ਪੁੱਤਰ ਉਮਰੇ ਸ਼ਾਹ ਵਾਸੀ ਚੂਹੜਵਾਲ ਨੇ ਉਸ ਦੇ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਗੇਟ ਬੰਦ ਹੋਣ ਕਾਰਨ ਸਾਰੇ ਮੁਲਜ਼ਮ ਗੁਆਂਢ 'ਚ ਸਥਿਤ ਮੰਦਰ ਦੀ ਕੰਧ ਟੱਪ ਕੇ ਘਰ ਦਾਖਲ ਹੋਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਉਹ ਤਿੰਨੋਂ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ। ਥਾਣਾ ਸਿਟੀ ਪੁਲਸ ਨੇ ਜ਼ਖਮੀ ਦੇ ਬਿਆਨਾਂ ਦੇ ਅਧਾਰ 'ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ। ਹਮਲਾਵਰਾਂ ਖਿਲਾਫ ਦੋਸ਼ ਸਹੀ ਪਾਏ ਗਏ, ਜਿਸ ਕਾਰਨ ਉਨ੍ਹਾਂ ਵਿਰੁੱਧ ਉਪਰੋਕਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਪਰ ਸਾਰੇ ਫਰਾਰ ਹਨ। ਉਨ੍ਹਾਂ ਨੂੰ ਫੜਨ ਲਈ ਪੁਲਸ ਲਗਾਤਾਰ ਉਨ੍ਹਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ


shivani attri

Content Editor

Related News