ਪਿਛਲੇ 10 ਸਾਲਾਂ ਤੋਂ ਗੰਦਗੀ ’ਚ ਰਹਿਣ ਨੂੰ ਮਜਬੂਰ ਨੇ ਬਸਤੀ ਦੇ ਲੋਕ

09/20/2018 2:13:07 AM

ਰੂਪਨਗਰ,   (ਵਿਜੇ)-  ਜ਼ਿਲਾ ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਦੀ ਇਕ ਬਸਤੀ ਦੇ ਲੋਕ ਗੰਦਗੀ ਤੋਂ ਕਾਫੀ ਪ੍ਰੇਸ਼ਾਨ ਹਨ ਜਿਥੇ ਪਿਛਲੇ 10 ਸਾਲਾਂ ਤੋਂ  ਉਹ ਇਸ ਸਬੰਧ ’ਚ ਸ਼ਿਕਾਇਤਾਂ ਕਰਦੇ ਆ ਰਹੇ ਹਨ। ਪਰ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। 
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੰਦਗੀ ਦੇ ਕਾਰਨ ਉਨ੍ਹਾਂ ਦੇ ਖੇਤਰ ’ਚ ਮੱਛਰ ਫੈਲਿਆ ਹੋਇਆ ਹੈ। ਜਿਸ ਦੇ ਕਾਰਨ ਉਥੇ ਲੋਕ ਮਲੇਰੀਆ ਅਤੇ ਡੇਂਗੂ ਤੋਂ ਪੀਡ਼ਤ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਬਸਤੀ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਨਾਲ ਪੈਂਦੀ ਹੈ। ਜੋ ਕਿ ਇਕ ਮਹੱਤਵਪੂਰਨ ਸਥਾਨ ਹੈ ਅਤੇ ਇਥੇ ਦੇ ਨਿਵਾਸੀ ਵਰਿੰਦਰ ਸਿੰਘ, ਰਾਜੇਸ਼ ਕੁਮਾਰ, ਅਸ਼ੋਕ ਕੁਮਾਰ, ਅਮਰਪ੍ਰੀਤ ਸਿੰਘ, ਮਲਪ੍ਰੀਤ ਸਿੰਘ, ਹਰੀਕਿਰਨਾ ਕੌਰ, ਦਲਜੀਤ ਕੌਰ, ਕਸ਼ਮੀਰ ਕੌਰ, ਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ  ਉਹ ਵੱਖ-ਵੱਖ ਅਧਿਕਾਰੀਆਂ ਤੋਂ ਗੁਹਾਰ ਲਾ  ਰਹੇ ਹਨ ਕਿ ਖੇਤਰ ਦੀ ਸਫਾਈ ਕਰਵਾਈ ਜਾਵੇ।  ਗੰਦਗੀ ਦੇ ਕਾਰਨ ਲੋਕਾਂ ਦਾ ਉਥੇ ਆਉਣਾ-ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਸਬੰਧੀ  ਜ਼ਿਲਾ ਪ੍ਰਸ਼ਾਸਨ ਨੇ ਉਥੇ ਐੱਸ.ਡੀ.ਐੱਮ. ਰੂਪਨਗਰ ਨੂੰ ਭੇਜਿਆ ਸੀ। ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਗੰਦਗੀ ਦਾ ਜਲਦ ਹੱਲ ਕਰਵਾਉਣਗੇ। ਪਰ ਅੱਜ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। 
ਇਹ ਖੇਤਰ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਦੇ ਅਧੀਨ ਆਉਂਦਾ ਹੈ। ਇੱਥੋਂ ਚਰਨਜੀਤ ਸਿੰਘ ਚੰਨੀ ਵਿਧਾਇਕ ਚੁਣ ਕੇ ਗਏ ਜੋ ਪ੍ਰਦੇਸ਼ ਦੇ ਵਰਤਮਾਨ ਕੈਬਨਿਟ ਮੰਤਰੀ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੱਸਿਆ ਸੁਣਨ ਵਾਲਾ ਕੋਈ ਨਹੀਂ। ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਉਣ  ਵਾਲੀਅਾਂ ਚੋਣਾਂ ਦਾ  ਬਾਈਕਾਟ ਕਰਨਗੇ।


Related News