ਡਿੰਪਲ ਕਤਲ ਕੇਸ: ਭੁੱਖ ਹੜਤਾਲ ''ਤੇ ਬੈਠੇ ਮਾਤਾ-ਪਿਤਾ ਦੀ ਵਿਗੜੀ ਸਿਹਤ

03/17/2020 3:45:16 PM

ਕਰਤਾਰਪੁਰ (ਸਾਹਨੀ)— 14 ਮਾਰਚ ਤੋਂ ਕਰਤਾਰਪੁਰ ਥਾਣੇ ਦੇ ਬਾਹਰ ਡਿੰਪਲ ਕਤਲ ਕੇਸ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਸਬੰਧੀ ਆਪਣੇ ਪਰਿਵਾਰ ਸਮੇਤ ਬੈਠੇ ਡਿੰਪਲ ਦੇ ਮਾਤਾ-ਪਿਤਾ ਦੀ ਅੱਜ ਦੇਰ ਸ਼ਾਮ ਤਬੀਅਤ ਖਰਾਬ ਹੋਣ 'ਤੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਗੁਲੂਕੋਜ਼ ਲਾ ਦਿੱਤਾ ਗਿਆ। ਇਹ ਗੁਲੂਕੋਜ਼ ਥਾਣੇ ਦੇ ਬਾਹਰ ਹੀ ਲਾਇਆ ਗਿਆ।

ਇਸ ਮੌਕੇ ਡਿੰਪਲ ਦੇ ਪਿਤਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਕਰਤਾਰਪੁਰ ਸੀਤਲਾ ਮੰਦਰ ਨੇੜੇ ਉਨ੍ਹਾਂ ਦੇ ਇਕਲੌਤੇ ਪੁੱਤਰ ਡਿੰਪਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ 'ਚ ਪੁਲਸ ਪ੍ਰਸ਼ਾਸਨ ਵੱਲੋਂ ਧੀਮੀ ਗਤੀ ਨਾਲ ਕਾਰਵਾਈ ਕਰਨ 'ਤੇ ਆਪਣੀ ਪਤਨੀ, ਬੇਟੀ ਅਤੇ ਹੋਰ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ ਬੈਠੇ ਹਨ, ਅੱਜ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਪਤਨੀ ਦੀ ਸਿਹਤ ਖਰਾਬ ਹੋਣ 'ਤੇ ਉਨ੍ਹਾਂ ਨੂੰ ਗੁਲੂਕੋਜ਼ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਧਰਨੇ ਦਾ ਅੱਜ ਤੀਜਾ ਦਿਨ ਸੀ ਅਤੇ ਇਸ ਦੌਰਾਨ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਸੀ ਅਤੇ ਉਹ ਵੀ ਇਨਸਾਫ ਅਤੇ ਲੋੜੀਂਦੇ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਲਈ ਧਰਨੇ 'ਤੇ ਬੈਠੇ ਸਨ।

PunjabKesari

ਡਿੰਪਲ ਦੀ ਪਤਨੀ ਨੇ ਵੀ ਸਹੁਰੇ ਪਰਿਵਾਰ ਵਿਰੁੱਧ ਖੋਲ੍ਹਿਆ ਮੋਰਚਾ, ਪੁਲਸ ਨੂੰ ਦਿੱਤੀ ਦਰਖਾਸਤ
ਕਰੀਬ 12 ਸਾਲ ਡਿੰਪਲ ਦੀ ਪਤਨੀ ਰਹੀ ਹਿਨਾ ਨੇ ਵੀ ਬੀਤੀ ਦੇਰ ਰਾਤ ਥਾਣਾ ਕਰਤਾਰਪੁਰ ਵਿਖੇ ਆਪਣੇ ਮਾਤਾ-ਪਿਤਾ ਦੇ ਨਾਲ ਜਾ ਕੇ ਆਪਣੀ ਲੜਕੀ ਦੀ ਕਸਟਡੀ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਵਿਰੁੱਧ ਦਰਖਾਸਤ ਦੇ ਦਿੱਤੀ ਹੈ। ਇਸ ਮੌਕੇ ਹਿਨਾ ਨੇ ਦੱਸਿਆ ਕਿ ਜਦੋਂ ਡਿੰਪਲ ਦਾ ਕਤਲ ਹੋਇਆ, ਉਸ ਸਮੇਂ ਉਹ ਗਰਭਵਤੀ ਸੀ ਅਤੇ ਡਿੰਪਲ ਦੀ ਮੌਤ ਤੋਂ 15 ਦਿਨਾਂ ਬਾਅਦ ਉਸ ਨੇ ਇਕ ਲੜਕੀ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਇਕ 6 ਸਾਲ ਦੀ ਲੜਕੀ ਹੈ। ਹਿਨਾ ਨੇ ਦੱਸਿਆ ਕਿ ਡਿੰਪਲ ਦੇ ਕਤਲ ਤੋਂ 6 ਮਹੀਨੇ ਬਾਅਦ ਸਹੁਰੇ ਪਰਿਵਾਰ 'ਚ ਰੋਜ਼ਾਨਾ ਦੀ ਲੜਾਈ ਕਾਰਨ ਉਹ ਆਪਣੇ ਪੇਕੇ ਆ ਗਈ ਅÎਤੇ ਉਸ ਦੀ ਵੱਡੀ ਲੜਕੀ ਨੂੰ ਸਹੁਰੇ ਪਰਿਵਾਰ ਨੇ ਨਹੀਂ ਦਿੱਤਾ ਅਤੇ 6 ਮਹੀਨੇ ਦੀ ਬੱਚੀ ਨੂੰ ਲੈ ਕੇ ਉਹ ਆਪਣੇ ਪੇਕੇ ਘਰ ਜੋ ਕਿ ਕਰਤਾਰਪੁਰ 'ਚ ਹੀ ਹਨ ਆ ਗਈ। ਇਸ ਦੌਰਾਨ ਉਸ ਨੂੰ ਕਥਿਤ ਤੌਰ 'ਤੇ ਆਪਣੀ ਲੜਕੀ ਨੂੰ ਵੀ ਨਹੀਂ ਮਿਲਣ ਦਿੱਤਾ ਜਾਂਦਾ ਰਿਹਾ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਵੀ ਸਹੁਰੇ ਪਰਿਵਾਰ ਵੱਲੋਂ ਧਰਨੇ 'ਤੇ ਬਿਠਾਇਆ ਗਿਆ ਹੈ। ਉਸ ਨੇ ਪੁਲਸ ਤੋਂ ਲੜਕੀ ਦੀ ਕਸਟਡੀ ਦੀ ਮੰਗ ਕੀਤੀ ਹੈ।


shivani attri

Content Editor

Related News