DMA ਦੇ ਪ੍ਰਧਾਨ ਅਮਨ ਬੱਗਾ ਨੇ ਰਿਲੀਜ਼ ਕੀਤੇ ਪੱਤਰਕਾਰਾਂ ਲਈ ਆਈ. ਡੀ. ਕਾਰਡ ਤੇ ਵ੍ਹੀਕਲ ਸਟੀਕਰ

Tuesday, Jul 14, 2026 - 04:22 PM (IST)

DMA ਦੇ ਪ੍ਰਧਾਨ ਅਮਨ ਬੱਗਾ ਨੇ ਰਿਲੀਜ਼ ਕੀਤੇ ਪੱਤਰਕਾਰਾਂ ਲਈ ਆਈ. ਡੀ. ਕਾਰਡ ਤੇ ਵ੍ਹੀਕਲ ਸਟੀਕਰ

ਜਲੰਧਰ (ਕੁੰਦਨ, ਪੰਕਜ)- ਸਰਕਟ ਹਾਊਸ ਵਿਖੇ 100 ਤੋਂ ਵੱਧ ਪੱਤਰਕਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਜਲੰਧਰ ਦੇ ਪ੍ਰਸਿੱਧ ਡਿਜੀਟਲ ਮੀਡੀਆ ਐਸੋਸੀਏਸ਼ਨ (ਡੀ. ਐੱਮ. ਏ) ਦੇ ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਅਜੀਤ ਸਿੰਘ ਬੁਲੰਦ ਨੇ ਕੀਤੀ। ਇਸ ਮੀਟਿੰਗ ਵਿਚ ਐਸੋਸ਼ੀਏਸ਼ਨ ਦੇ ਪੈਟਰਨ ਪ੍ਰਦੀਪ ਵਰਮਾ ਅਤੇ ਸ੍ਰਕੀਨਿੰਗ ਕਮੇਟੀ ਹੈੱਡ ਗੁਰਪ੍ਰੀਤ ਸੰਧੂ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। 

ਇਹ ਵੀ ਪੜ੍ਹੋ: ਫ਼ਿਲਮ 'ਸਤਲੁਜ' 'ਤੇ ਲੱਗੀ ਰੋਕ ਹਟਾਉਣ ਦੀ ਮੰਗ, ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਭੇਜਿਆ ਪੱਤਰ

ਇਸ ਮੀਟਿੰਗ ਦੌਰਾਨ ਡਿਜੀਟਲ ਮੀਡੀਆ ਐਸੋਸੀਏਸ਼ਨ (ਡੀ. ਐੱਮ. ਏ) ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਆਜ਼ਾਦ, ਸੀਨੀਅਰ ਉਪ ਪ੍ਰਧਾਨ ਮਹਾਵੀਰ ਸੇਠ, ਉਪ ਪ੍ਰਧਾਨ ਯੋਗੇਸ਼ ਸੂਰੀ, ਪੰਕਜ ਬੱਬੂ, ਕੁੰਦਨ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦਰਪੇਸ਼ ਮੁੱਦਿਆਂ 'ਤੇ ਆਪਣੇ ਗੰਭੀਰ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਸਾਰੇ ਪੱਤਰਕਾਰਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਹੱਕਾਂ ਦੀ ਲੜਾਈ 'ਚ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ।

ਵੱਖ-ਵੱਖ ਮੁੱਦਿਆਂ 'ਤੇ ਸੀਨੀਅਰ ਉੱਪ ਪ੍ਰਧਾਨ ਅਮਰਪ੍ਰੀਤ ਸਿੰਘ, ਸੁਮੇਸ਼ ਸ਼ਰਮਾ, ਨੀਤੂ ਕਪੂਰ, ਪੀ. ਆਰ. ਓ. ਧਰਮਿੰਦਰ ਸੋਂਧੀ, ਖਜ਼ਾਨਚੀ ਵਰੁਣ ਗੁਪਤਾ, ਸਕੱਤਰ ਮੋਹਿਤ ਸੇਖੜੀ, ਅੰਕਿਤ ਭਾਸਕਰ, ਕੇਵਲ ਕ੍ਰਿਸ਼ਨਾ, ਉੱਪ ਪ੍ਰਧਾਨ ਸੰਦੀਪ ਵਰਮਾ, ਕੈਂਟ ਇੰਚਾਰਜ ਹਰਚਰਨ ਸਿੰਘ ਚਾਵਲਾ, ਸੰਯੁਕਤ ਸਕੱਤਰ ਕਰਨਬੀਰ, ਨਿਤਿਨ ਕੌੜਾ, ਯੋਗੇਸ਼ ਕਤਿਆਲ, ਸੁਖਵਿੰਦਰ ਲੱਕੀ, ਰਵਿੰਦਰ ਕਿੱਟੀ, ਜਤਿਨ ਬੱਬਰ, ਸਾਹਿਲ ਅਰੋੜਾ, ਐਡਵੋਕੇਟ ਹਿਤੇਸ਼ ਸੂਰੀ, ਰਾਕੇਸ਼ ਭਾਸਕਰ ਅਤੇ ਕਾਨੂੰਨੀ ਸੈੱਲ ਦੇ ਸੰਦੀਪ ਬਾਂਸਲ ਸਮੇਤ ਕਈ ਪੱਤਰਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਹ ਵੀ ਪੜ੍ਹੋ: ਕਪੂਰਥਲਾ 'ਚ ਰੂਹ ਕੰਬਾਊ ਘਟਨਾ! ਮਾਂ ਨੇ 3 ਜਵਾਕਾਂ ਸਮੇਤ ਨਿਗਲਿਆ ਜ਼ਹਿਰ

ਇਸ ਮੌਕੇ ਪ੍ਰਧਾਨ ਅਮਨ ਬੱਗਾ ਨੇ ਡਿਜੀਟਲ ਮੀਡੀਆ ਐਸੋਸੀਏਸ਼ਨ (ਰਜਿਸਟਰਡ) ਦੇ ਮੈਂਬਰਾਂ ਲਈ ਮੈਂਬਰਸ਼ਿਪ ਆਈ. ਡੀ. ਕਾਰਡ ਅਤੇ ਵਾਹਨ ਸਟਿੱਕਰ ਜਾਰੀ ਕੀਤੇ। ਇਸ ਮੌਕੇ ਮੀਟਿੰਗ 'ਚ ਮੌਜੂਦ ਸੀਨੀਅਰ ਪੱਤਰਕਾਰਾਂ ਨੇ ਡਿਜੀਟਲ ਮੀਡੀਆ 'ਚ ਪੱਤਰਕਾਰਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਅਤੇ ਭਵਿੱਖ ਲਈ ਰਣਨੀਤੀ ਤਿਆਰ ਕੀਤੀ।

ਇਹ ਵੀ ਪੜ੍ਹੋ: High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ

ਇਸ ਮੌਕੇ ਅਮਨ ਬੱਗਾ, ਅਜੀਤ ਸਿੰਘ ਬੁਲੰਦ ਅਤੇ ਯੋਗੇਸ਼ ਸੂਰੀ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਸੰਘਰਸ਼ ਜਲਦੀ ਹੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਅਸੀਂ ਡੀ. ਐੱਮ. ਏ. ਨਾਲ ਜੁੜੇ ਸਾਰੇ ਪੱਤਰਕਾਰਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਰਕਾਰ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।" ਇਸ ਮੌਕੇ ਵੱਡੀ ਗਿਣਤੀ 'ਚ ਪੱਤਰਕਾਰ ਮੌਜੂਦ ਸਨ, ਜਿਨ੍ਹਾਂ 'ਚ ਅਜੈ ਮਲਹੋਤਰਾ, ਅਰਸ਼ਦੀਪ ਸਿੰਘ ਕਾਲੜਾ, ਅਨੁਰਾਗ ਕੌਂਡਲ, ਸੰਨੀ, ਪਵਨ ਕੁਮਾਰ, ਦੀਪਕ ਕੁਮਾਰ, ਅਵਤਾਰ ਸਿੰਘ, ਸੁਸ਼ੀਲ ਸ਼ਰਮਾ, ਰੰਜਨ ਕੁਮਾਰ, ਨਰਿੰਦਰ ਕਸ਼ਯਪ, ਜੈਦੀਪ, ਸੋਨੂੰ, ਅਸ਼ੋਕ ਭਗਤ, ਜੀਵਨ ਭਾਸਕਰ, ਬਸੰਤ, ਰਾਕੇਸ਼ ਚਾਵਲਾ, ਮਨੀਸ਼ ਭੱਟੀ, ਸੰਨੀ ਕੁਮਾਰ, ਸੋਡੀ, ਰਾਜਕੁਮਾਰੀ, ਵਿਜੇ ਅਟਵਾਲ, ਜੋਤੀ ਬੱਬਰ, ਸੰਜੀਵ ਵਰਮਾ, ਸੰਜੀਵ ਕਪੂਰ, ਰਾਮਪਾਲ, ਰਜਿਤ ਭਾਸਕਰ, ਵਿਕਰਮ ਵਿੱਕੀ, ਦਵਿੰਦਰ ਕੁਮਾਰ ਅਤੇ ਰਘੁਵੰਤ ਸਿੰਘ ਸ਼ਾਮਲ ਸਨ।

ਇਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ ਵੱਡੀ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News