ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ ਵਧਾਈ ਚਿੰਤਾ

Tuesday, Jul 14, 2026 - 10:10 AM (IST)

ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ ਵਧਾਈ ਚਿੰਤਾ

ਜਲੰਧਰ (ਸ.ਹ) : ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ ਹੋ ਗਏ ਹਨ। ਸੈਟੇਲਾਈਟ ਦੀਆਂ ਤਸਵੀਰਾਂ ’ਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ’ ਚ ਸੰਘਣੇ ਬੱਦਲ ਵਿਖਾਈ ਦਿੰਦੇ ਹਨ। ਜਲੰਧਰ, ਲੁਧਿਆਣਾ, ਕਪੂਰਥਲਾ ਤੇ ਨਵਾਂਸ਼ਹਿਰ ’ਚ ਖਿਲਰਵੇਂ ਬੱਦਲ ਵਿਖਾਈ ਦੇ ਰਹੇ ਹਨ ਪਰ 4 ਜ਼ਿਲ੍ਹਿਆਂ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ’ਚ ਬੱਦਲ ਬਿਲਕੁਲ ਵਿਖਾਈ ਨਹੀਂ ਦੇ ਰਹੇ ਹਨ। ਇਸ ਦਰਮਿਆਨ ਮੋਹਾਲੀ ਤੇ ਜਲੰਧਰ ’ਚ ਸਵੇਰੇ ਮੀਂਹ ਪਿਆ। ਮਾਨਸੂਨ ਦੀ ਰਫਤਾਰ ਹੌਲੀ ਹੈ। ਪਿਛਲੇ 24 ਘੰਟਿਆਂ ’ਚ ਸੂਬੇ ਦੇ ਵਧੇਰੇ ਹਿੱਸਿਆਂ ’ਚ ਮੌਸਮ ਖੁਸ਼ਕ ਰਿਹਾ। ਕੁਝ ਪਹਾੜੀ ਖੇਤਰਾਂ ’ਚ ਹਲਕੀ ਤੋਂ ਦਰਮਿਆਨੀ ਵਰਖਾ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ 18 ਜੁਲਾਈ ਤਕ ਮਾਨਸੂਨ ਦੇ ਕਮਜ਼ੋਰ ਰਹਿਣ ਦੀ ਉਮੀਦ ਹੈ, ਜਿਸ ਕਾਰਨ ਲੋਕਾਂ ਨੂੰ ਨਮੀ ਵਾਲੀ ਗਰਮੀ ਪਰੇਸ਼ਾਨ ਕਰੇਗੀ। ਦੂਜੇ ਪਾਸੇ ਚੰਡੀਗੜ੍ਹ ’ਚ ਸਾਰਾ ਦਿਨ ਅੰਸ਼ਕ ਬੱਦਲ ਛਾਏ ਰਹੇ ਪਰ ਮੌਸਮ ਵਿਭਾਗ ਨੇ ਮੀਂਹ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ : ਕਿਸੇ ਲਈ ਰੱਖੀ ਟਿਕਟ ਲੈ ਗਿਆ ਕੋਈ, ਨਿਕਲ ਆਇਆ 50,00,000 ਰੁਪਏ ਦਾ ਇਨਾਮ

ਹਿਮਾਚਲ ’ਚ ਇਸ ਮਹੀਨੇ ਹੁਣ ਤੱਕ ਆਮ ਨਾਲੋਂ 40 ਫੀਸਦੀ ਵੱਧ ਮੀਂਹ ਪਿਆ

ਹਿਮਾਚਲ ’ਚ ਮੀਂਹ ਦੀ ਕਮੀ ਦੇ ਬਾਵਜੂਦ ਜੁਲਾਈ ਦੇ ਅੰਕੜੇ ਆਮ ਨਾਲੋਂ ਉੱਪਰ ਹਨ। ਸੂਬੇ ’ਚ ਆਮ ਤੌਰ ’ਤੇ 1 ਤੋਂ 12 ਜੁਲਾਈ ਦਰਮਿਆਨ 85.6 ਮਿਲੀਮੀਟਰ ਮੀਂਹ ਪੈਂਦਾ ਹੈ, ਜਦਕਿ ਇਸ ਵਾਰ 119.6 ਮਿਲੀਮੀਟਰ ਮੀਂਹ ਪਿਆ ਹੈ। ਇਸ ਦਾ ਮਤਲਬ ਇਹ ਹੈ ਕਿ ਮੀਂਹ ਪਹਿਲਾਂ ਹੀ ਆਮ ਨਾਲੋਂ 40 ਫੀਸਦੀ ਵੱਧ ਪੈ ਚੁਕਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਚਿਹਰਾ, ਬਘੇਲ ਨੇ ਸਾਫ ਕੀਤੀ ਸਥਿਤੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News