ਨੋ ਐਂਟਰੀ ਦੌਰਾਨ ਸ਼ਹਿਰ ’ਚ ਐਂਟਰੀ ਲੈ ਰਹੇ ਹੈਵੀ ਵ੍ਹੀਕਲਾਂ ’ਤੇ ਸ਼ਿਕੰਜਾ, 24 ਘੰਟਿਆਂ ’ਚ 441 ਚਲਾਨ ਕੱਟੇ

Thursday, Jul 09, 2026 - 03:10 PM (IST)

ਨੋ ਐਂਟਰੀ ਦੌਰਾਨ ਸ਼ਹਿਰ ’ਚ ਐਂਟਰੀ ਲੈ ਰਹੇ ਹੈਵੀ ਵ੍ਹੀਕਲਾਂ ’ਤੇ ਸ਼ਿਕੰਜਾ, 24 ਘੰਟਿਆਂ ’ਚ 441 ਚਲਾਨ ਕੱਟੇ

ਜਲੰਧਰ (ਸ. ਹ.)–ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਟ੍ਰੈਫਿਕ ਪੁਲਸ ਨੇ ਹੁਣ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਟ੍ਰੈਫਿਕ ਪੁਲਸ ਨੇ ਐਂਟਰੀ ਪੁਆਇੰਟਸ ’ਤੇ ਨਾਕੇ ਲਗਾ ਕੇ ਨੋ ਐਂਟਰੀ ਸਮੇਂ ਸ਼ਹਿਰ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਹੈਵੀ ਵ੍ਹੀਕਲਾਂ ਦੇ ਚਲਾਨ ਕੱਟੇ। ਇਸ ਤੋਂ ਇਲਾਵਾ ਹੋਰ ਟ੍ਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਵੀ ਸ਼ਿਕੰਜਾ ਕੱਸਿਆ ਗਿਆ। ਇਕ ਹੀ ਦਿਨ ਵਿਚ ਟ੍ਰੈਫਿਕ ਪੁਲਸ ਨੇ 441 ਲੋਕਾਂ ਦੇ ਚਲਾਨ ਕੱਟੇ।

PunjabKesari
ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟਸ ’ਤੇ ਸ਼ਹਿਰ ਵਿਚ ਐਂਟਰੀ ਕਰਨ ਵਾਲੇ ਹੈਵੀ ਵ੍ਹੀਕਲਾਂ ਦੇ ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਡਰਾਈਵਰਾਂ ਕੋਲ ਹੈਵੀ ਵ੍ਹੀਕਲਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਸਨ, ਉਹ ਸਾਰੇ ਇੰਪਾਊਂਡ ਕੀਤੇ ਗਏ। ਇਸ ਦੇ ਨਾਲ ਹੀ ਬਿਨਾਂ ਨੰਬਰ ਪਲੇਟਾਂ ਦੇ ਮੋਟਰਸਾਈਕਲ ਚਲਾ ਰਹੇ ਲੋਕਾਂ ਦੇ ਮੋਟਰਸਾਈਕਲ ਵੀ ਇੰਪਾਊਂਡ ਕੀਤੇ ਗਏ।

ਇਹ ਵੀ ਪੜ੍ਹੋ:  ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ ਮੀਟਿੰਗ, ਜਾਣੋ ਕੀ ਲਿਆ ਗਿਆ ਫ਼ੈਸਲਾ

PunjabKesari
ਉਨ੍ਹਾਂ ਦੱਸਿਆ ਕਿ ਵੱਖ-ਵੱਖ ਨਾਕਿਆਂ ’ਤੇ ਟ੍ਰੈਫਿਕ ਪੁਲਸ ਨੇ ਇਕ ਹੀ ਦਿਨ ਵਿਚ 441 ਚਲਾਨ ਕੱਟੇ ਹਨ। ਏ. ਡੀ. ਸੀ. ਪੀ. ਗੁਰਬਾਜ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਨੇ ਨਾਬਾਲਗ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਅਪੀਲ ਕੀਤੀ ਕਿ ਉਹ ਨਾਬਾਲਗ ਬੱਚਿਆਂ ਨੂੰ ਕੋਈ ਵੀ ਵਾਹਨ ਚਲਾਉਣ ਲਈ ਨਾ ਦੇਣ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News