ਕਰੋਡ਼ਾਂ ਦੀ ਰਾਸ਼ੀ ਖਰਚਣ ਦੇ ਬਾਵਜੂਦ ਬਿਸਤ ਦੋਆਬਾ ਨਹਿਰ ਆਪਣੀ ਦੁਰਦਸ਼ਾ ’ਤੇ ਵਹਾ ਰਹੀ ਹੰਝੂ

06/15/2019 3:13:22 AM

ਹੁਸ਼ਿਆਰਪੁਰ, (ਘੁੰਮਣ)- ਸਾਲ 1954-55 ’ਚ ਬਣੀ 805 ਕਿਲੋਮੀਟਰ ਲੰਬੀ ਬਿਸਤ ਦੋਆਬ ਨਹਿਰ ਅੱਜ ਆਪਣੀ ਦੁਰਦਸ਼ਾ ’ਤੇ ਹੰਝੂ ਵਹਾ ਰਹੀ ਹੈ। ਨਹਿਰ ਦੇ ਨਿਰਮਾਣ ਤੋ ਬਾਅਦ ’ਚ ਮੁਰੰਮਤ ਦੇ ਲਈ ਕਰੋਡ਼ਾਂ ਦੀ ਰਾਸ਼ੀ ਖਰਚ ਕੀਤੀ ਸੀ। 1980 ਉਪਰੰਤ ਨਹਿਰ ਨੇ ਦਮ ਤੋਡ਼ਨਾ ਸ਼ੁਰੂ ਕਰ ਦਿੱਤਾ। ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਪਹੁੰਚ ਰਿਹਾ ਹੈ। ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸਾਲ 2016 ’ਚ 320 ਕਰੋਡ਼ ਦੀ ਰਾਸ਼ੀ ਨਾਲ ਨਹਿਰ ਦੀ ਮੁਰੰਮਤ ਦਾ ਕੰਮ ਕਰਨ ਦੀ ਘੋਸ਼ਣਾ ਕੀਤੀ ਸੀ। ਇਸ ਰਾਸ਼ੀ ਨਾਲ ਨਹਿਰ ਦੇ ਕੁਝ ਹਿੱਸਿਆਂ ’ਚ ਕੰਮ ਹਇਆ ਸੀ। ਨਹਿਰ ਅੱਜ ਜਗ੍ਹਾ-ਜਗ੍ਹਾ ਸਰਕੰਡੇ, ਵੇਸਟ ਅਤੇ ਗੰਦਗੀ ਨਾਲ ਭਰੀ ਹੈ। ਨਹਿਰ ਦੇ ਕੋਲ ਹਰਿਆਲੀ ਨੂੰ ਵਿਨਾਸ਼ ਵੱਲ ਧੱਕਾ ਦੇ ਰਹੀ ਹੈ।

ਪਾਣੀ ਦੀ ਸਪਲਾਈ ਹੋਈ ਘੱਟ

ਉਨ੍ਹਾਂ ਕਿਹਾ ਕਿ 1452 ਕਿਊਸਿਕ ਪਾਣੀ ਦੀ ਸਪਲਾਈ ਸਿੰਚਾਈ ਕਾਰਜਾਂ ਦੇ ਲਈ ਹੁੰਦੀ ਸੀ ਜੋ ਕਿ ਘੱਟ ਹੋ ਕੇ 1 ਹਜ਼ਾਰ ਕਿਊਸਿਕ ਰਹਿ ਗਈ। ਪਹਿਲਾਂ ਨਹਿਰ ਦੇ ਦੋਨੋਂ ਪਾਸੇ ਸੁਰੱਖਿਆ ਕਿਨਾਰੇ ਸੀ। ਨਹਿਰ ਦੇ ਪੁੱਲਾਂ ’ਤੇ ਲੱਗੇ ਲੋਹੇ ਦੇ ਸੇਫਟੀ ਗਾਰਡ ਚੋਰੀ ਹੋ ਚੁੱਕੇ ਹਨ ਜਾਂ ਟੁੱਟ ਗਏ ਹਨ।

ਉਨ੍ਹਾਂ ਕਿਹਾ ਕਿ ਬਿਸਤ ਦੋਆਬ ਨਹਿਰ ਪੰਜਾਬ ਦੇ 5 ਜ਼ਿਲਿਆਂ ਰੋਪਡ਼, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ’ਚ ਫੈਲੀ ਹੋਈ ਹੈ। ਨਹਿਰ ਦੀ ਸਫਾਈ ਦੇ ਲਈ ਮਨਰੇਗਾ ਤੋਂ ਫੰਡ ਉਪਲੱਬਧ ਕਰਵਾਏ ਗਏ ਸੀ। ਪਰ ਇਸ ਦੇ ਬਾਵਜੂਦ ਵੀ ਨਹਿਰ ਦੀ ਹਾਲਤ ਨਾ ਸੁਧਰੀ। ਉਨ੍ਹਾਂ ਕਿਹਾ ਕਿ ਜੇਕਰ ਨਹਿਰ ਨੂੰ ਠੀਕ ਢੰਗ ਨਾਲ ਸੰਭਾਲ ਕਰ ਕੇ ਕਿਸਾਨਾਂ ਨੂੰ ਸਿੱਚਾਈ ਹਿੱਤ ਪਾਣੀ ਉਪਲੱਬਧ ਕਰਵਾਏ ਜਾਵੇ ਤਾਂ ਨਹਿਰ ਦੇ 3 ਕਿਲੋਮੀਟਰ ਦੇ ਦਾਇਰੇ ’ਚ ਲੱਗੇ ਟਿਊਬਵੈੱਲਾਂ ਦਾ ਪਾਣੀ ਬਚਾਇਆ ਜਾ ਸਕਦਾ ਹੈ।


Bharat Thapa

Content Editor

Related News