ਸਿੰਘ ਰਾਸ਼ੀ ਵਾਲੇ ਦੁਸ਼ਮਣਾਂ ਨੂੰ ਹਲਕੇ ''ਚ ਨਾ ਲੈਣ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

Wednesday, Apr 03, 2024 - 03:24 AM (IST)

ਸਿੰਘ ਰਾਸ਼ੀ ਵਾਲੇ ਦੁਸ਼ਮਣਾਂ ਨੂੰ ਹਲਕੇ ''ਚ ਨਾ ਲੈਣ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

ਮੇਖ : ਸਰਕਾਰੀ ਕੰਮਾਂ ’ਚ ਆਪ ਦਾ ਪੱਖ ਹਾਵੀ ਰਹਿ ਸਕਦੀ ਹੈ, ਸਰਕਾਰੀ ਸਟਾਫ ਆਪ ਦੀ ਗੱਲ ਧਿਆਨ ਨਾਲ ਅਤੇ ਧੀਰਜ ਨਾਲ ਸੁਣੇਗਾ, ਸ਼ਤਰੂ ਵੀ ਕਮਜ਼ੋਰ-ਤੇਜ਼ਹੀਣ ਰਹਿਣਗੇ।

ਬ੍ਰਿਖ : ਆਪ ਆਪਣੀ ਹਿੰਮਤ ਅਤੇ ਸੂਝ-ਬੂਝ ਨਾਲ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾ ਸਕੋਗੇ, ਜਨਰਲ ਤੌਰ ’ਤੇ ਆਪ ਹਰ ਫਰੰਟ ’ਤੇ ਪ੍ਰਭਾਵੀ ਰਹੋਗੇ।

ਮਿਥੁਨ : ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਹਲਕੇ ਜਾਂ ਕਮਜ਼ੋਰ ਮਨ ਨਾਲ ਕੀਤਾ ਗਿਆ, ਕੋਈ ਵੀ ਯਤਨ ਆਪਣੇ ਟਾਰਗੈੱਟ ਤਕ ਨਹੀਂ ਪਹੁੰਚਾ ਸਕੋਗੇ।

ਕਰਕ : ਵਪਾਰ ਅਤੇ ਕੰਮਕਾਜੀ ਕੰਮਾਂ ’ਚ ਸਫਲਤਾ ਮਿਲੇਗੀ, ਆਪ ਦੀ ਕੰਮਕਾਜੀ ਕੋਸ਼ਿਸ਼ ਚੰਗਾ ਨਤੀਜਾ ਦੇਵੇਗੀ, ਫੈਮਿਲੀ ਫਰੰਟ ’ਤੇ ਤਾਲਮੇਲ ਰਹੇਗਾ।

ਸਿੰਘ : ਸ਼ਤਰੂਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਕਿਉਂਕਿ ਮੌਕਾ ਮਿਲਣ ’ਤੇ ਉਹ ਕਦੀ ਵੀ ਆਪ ਦਾ ਲਿਹਾਜ਼ ਨਾ ਕਰਨਗੇ।

ਕੰਨਿਆ : ਸੰਤਾਨ ਦੀ ਮਦਦ ਨਾਲ ਆਪ ਆਪਣੇ ਕਿਸੇ ਰੁਕੇ ਪਏ ਕੰਮ ਨੂੰ ਥੋੜ੍ਹਾ ਬਹੁਤ ਅੱਗੇ ਵਧਾਉਣ ’ਚ ਸਫਲ ਹੋ ਸਕਦੇ ਹੋ, ਇੱਜ਼ਤ-ਮਾਣ ਦੀ ਪ੍ਰਾਪਤੀ।

ਤੁਲਾ : ਅਦਾਲਤ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਣ ਦੀ ਉਮੀਦ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਆਪ ਦਾ ਮੋਰਾਲ ਬੁਲੰਦ ਰਹੇਗਾ।

ਬ੍ਰਿਸ਼ਚਕ : ਕੰਮਕਾਜੀ ਸਾਥੀ ਹਰ ਪੁਆਇੰਟ ’ਤੇ ਆਪ ਨਾਲ ਇਤਫਾਕ ਕਰਨਗੇ ਅਤੇ ਆਪ ਦੀ ਗੱਲ ਨੂੰ ਵਜ਼ਨ ਦੇਣਗੇ ਅਤੇ ਧਿਆਨ ਨਾਲ ਸੁਣਨਗੇ।

ਧਨ : ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡਵੇਅਰ, ਸਰੀਆ ਅਤੇ ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਮਕਰ : ਮਾਲੀ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਸਰਦ ਵਸਤੂਆਂ ਦਾ ਇਸਤੇਮਾਲ ਅਹਿਤਿਆਤ ਨਾਲ ਕਰੋ, ਮਨ ਵੀ ਕੁਝ ਫਿਕਰਮੰਦ ਰਹਿ ਸਕਦਾ ਹੈ।

ਕੁੰਭ : ਬੇਸ਼ੱਕ ਜਨਰਲ ਤੌਰ ’ਤੇ ਆਪ ਦਾ ਪ੍ਰਭਾਵ ਦਬਦਬਾ ਤਾਂ ਬਣਿਆ ਰਹੇਗਾ, ਤਾਂ ਵੀ ਉਲਝਣਾਂ-ਮੁਸ਼ਕਲਾਂ ਆਪ ਨੂੰ ਅਪਸੈੱਟ ਜ਼ਰੂਰ ਰੱਖ ਸਕਦੀਆਂ ਹਨ।

ਮੀਨ : ਵ੍ਹੀਕਲਜ਼ ਦੀ ਸੇਲ ਪਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਕੰਮਾਂ ’ਚ ਚੰਗੀ ਕਮਾਈ ਹੋ ਸਕਦੀ ਹੈ।

3 ਅਪ੍ਰੈਲ 2024, ਬੁੱਧਵਾਰ

ਚੇਤ ਵਦੀ ਤਿੱਥੀ ਨੌਮੀ (ਸ਼ਾਮ 6.30 ਤੱਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ              ਮੀਨ ’ਚ

ਚੰਦਰਮਾ          ਮਕਰ ’ਚ 

ਮੰਗਲ            ਕੁੰਭ ’ਚ

ਬੁੱਧ                ਮੇਖ ’ਚ

ਗੁਰੂ               ਮੇਖ ’ਚ

ਸ਼ੁੱਕਰ             ਮੀਨ ’ਚ

ਸ਼ਨੀ               ਕੁੰਭ ’ਚ

ਰਾਹੂ               ਮੀਨ ’ਚ

ਕੇਤੂ               ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 14 (ਚੇਤ), ਹਿਜਰੀ ਸਾਲ 1445, ਮਹੀਨਾ: ਰਮਜ਼ਾਨ, ਤਰੀਕ : 23, ਸੂਰਜ ਉਦੇ ਸਵੇਰੇ 6.18 ਵਜੇ, ਸੂਰਜ ਅਸਤ ਸ਼ਾਮ 6.44 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾਖਾੜਾ (ਰਾਤ 9.48 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਸ਼ਿਵ (ਸ਼ਾਮ 4.10 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ) , ਭਦਰਾ ਸ਼ੁਰੂ (4 ਅਪ੍ਰੈਲ ਸਵੇਰੇ 5.23 ’ਤੇ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


author

Harpreet SIngh

Content Editor

Related News