ਡਲਿਵਰੀ ਕਰਨ ਗਏ ਜ਼ੋਮਾਟੋ ਦੇ ਡਿਲਿਵਰੀ ਬੁਆਏ ਤੋਂ ਚਾਕੂ ਦੀ ਨੋਕ ''ਤੇ ਖੋਹੀ ਨਕਦੀ ਤੇ ਮੋਬਾਇਲ, ਮਾਮਲਾ ਦਰਜ

Wednesday, Dec 20, 2023 - 03:01 AM (IST)

ਡਲਿਵਰੀ ਕਰਨ ਗਏ ਜ਼ੋਮਾਟੋ ਦੇ ਡਿਲਿਵਰੀ ਬੁਆਏ ਤੋਂ ਚਾਕੂ ਦੀ ਨੋਕ ''ਤੇ ਖੋਹੀ ਨਕਦੀ ਤੇ ਮੋਬਾਇਲ, ਮਾਮਲਾ ਦਰਜ

ਜਲੰਧਰ (ਜ.ਬ.)- ਦੇਰ ਰਾਤ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਬੁਲੰਦਪੁਰ ਦੇ ਗੇਟ ’ਤੇ 3 ਮੋਟਰਸਾਈਕਲ ਸਵਾਰ ਡਲਿਵਰੀ ਬੁਆਏ ਤੋਂ ਮੋਬਾਇਲ ਤੇ ਨਕਦੀ ਲੁੱਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਜ਼ੋਮੈਟੋ ਦੇ ਡਲਿਵਰੀ ਬੁਆਏ ਕ੍ਰਿਸ਼ਨ ਪੁੱਤਰ ਵਿਪਨ ਕੁਮਾਰ ਵਾਸੀ ਬੰਗਾ ਹਾਲ ਵਾਸੀ ਕਿਲਾ ਮੁਹੱਲਾ ਨੇ ਦੱਸਿਆ ਕਿ ਉਸ ਨੂੰ ਪਿੰਡ ਬੁਲੰਦਪੁਰ ’ਚ ਜ਼ੋਮੈਟੋ ਦਾ ਆਰਡਰ ਮਿਲਿਆ ਸੀ।

ਇਹ ਵੀ ਪੜ੍ਹੋ- ਮਜ਼ਦੂਰ ਕੋਲੋਂ ਮੋਬਾਇਲ ਖੋਹ ਕੇ ਭੱਜਣ ਵਾਲੇ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ, ਫਿਰ ਕੀਤਾ ਪੁਲਸ ਦੇ ਹਵਾਲੇ

ਜਦੋਂ ਉਹ ਆਰਡਰ ਲੈ ਕੇ ਪਿੰਡ ਬੁਲੰਦਪੁਰ ਦੇ ਗੇਟ ’ਤੇ ਪਹੁੰਚਿਆ ਤਾਂ ਉਸ ਦੇ ਫੋਨ ਦੀ ਘੰਟੀ ਵੱਜੀ, ਜਿਵੇਂ ਹੀ ਉਸ ਨੇ ਫ਼ੋਨ ਚੁੱਕਿਆ ਤਾਂ ਇਕ ਪਲਸਰ ’ਤੇ ਸਵਾਰ 3 ਨੌਜਵਾਨ ਉੱਥੇ ਆਏ, ਜਿਨ੍ਹਾਂ ਨੇ ਕੱਪੜਿਆਂ ਨਾਲ ਮੂੰਹ ਢਕੇ ਹੋਏ ਸਨ। ਲੁਟੇਰਿਆਂ ਨੇ ਆਉਂਦਿਆਂ ਹੀ ਉਸ ਦਾ ਮੋਬਾਇਲ ਫੋਨ ਖੋਹ ਲਿਆ ਤੇ ਇਕ ਨੌਜਵਾਨ ਨੇ ਉਸ ਦੀ ਗਰਦਨ ’ਤੇ ਚਾਕੂ ਰੱਖ ਕੇ ਉਸ ਦੀ ਜੇਬ ’ਚ ਪਈ ਕਰੀਬ 3000 ਰੁਪਏ ਦੀ ਨਕਦੀ ਲੁੱਟ ਲਈ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ

ਕ੍ਰਿਸ਼ਨਾ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 3 ਮੋਟਰਸਾਈਕਲ ਲੁਟੇਰੇ ਪਠਾਨਕੋਟ ਬਾਈਪਾਸ ਵੱਲ ਭੱਜ ਗਏ। ਲੁੱਟ ਦੀ ਵਾਰਦਾਤ ਦਾ ਪਤਾ ਲੱਗਦਿਆਂ ਹੀ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜਤ ਕ੍ਰਿਸ਼ਨਾ ਆਪਣੇ ਜਾਣ-ਪਛਾਣ ਵਾਲਿਆਂ ਦੇ ਨਾਲ ਮਕਸੂਦਾਂ ਥਾਣੇ ’ਚ ਸ਼ਿਕਾਇਤ ਦਰਜ ਕਰਵਾਉਣ ਪਹੁੰਚਿਆ। ਸ਼ਿਕਾਇਤ ਮਿਲਣ ਦੇ ਬਾਅਦ ਏ.ਐੱਸ.ਆਈ. ਜਤਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਜਾਣਗੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ।

ਇਹ ਵੀ ਪੜ੍ਹੋ- ਗਹਿਣੇ ਖਰੀਦਣ ਆਏ ਜੋੜੇ ਨੇ ਚੋਰੀ ਕੀਤਾ 8 ਲੱਖ ਦਾ ਸੋਨੇ ਦਾ ਹਾਰ, ਘਟਨਾ ਹੋਈ CCTV 'ਚ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News