ਕੇਂਦਰੀ ਜੇਲ੍ਹ ’ਚੋਂ ਮੋਬਾਇਲ ਬਰਾਮਦ
Tuesday, Dec 24, 2024 - 04:48 PM (IST)
ਫਿਰੋਜ਼ਪਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜੇਲ੍ਹ ਅੰਦਰ ਬਾਹਰੋਂ ਸੁੱਟੇ ਗਏ ਪੈਕਟ ਵਿਚੋਂ ਜੇਲ੍ਹ ਪ੍ਰਸ਼ਾਸਨ ਨੇ ਫੋਨ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਭੇਜੀ ਸ਼ਿਕਾਇਤ ’ਚ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਨੇ ਦੱਸਿਆ ਕਿ ਰੂਟੀਨ ਚੈਕਿੰਗ ਦੇ ਦੌਰਾਨ ਗਾਰਦ ਨੂੰ ਕਿਸੇ ਬਾਹਰੀ ਵਿਅਕਤੀ ਵੱਲੋਂ ਸੁੱਟਿਆ ਗਿਆ ਪੈਕੇਟ ਮਿਲਿਆ।
ਇਸ ਪੈਕਟ ਨੂੰ ਖੋਲ੍ਹਣ ’ਤੇ 4 ਕੀ-ਪੈਡ ਵਾਲੇ ਫੋਨ, 4 ਟਚ ਸਕਰੀਨ ਫੋਨ ਅਤੇ ਤੰਬਾਕੂ ਦੀਆਂ 103 ਪੁੜੀਆਂ ਮਿਲੀਆਂ। ਥਾਣਾ ਸਿਟੀ ਪੁਲਸ ਨੇ ਇਸ ਸਬੰਧੀ ਅਣਪਛਾਤੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।