ਗਲਤ ਦਵਾਈ ਖਾਣ ਕਾਰਨ ਨੌਜਵਾਨ ਦੀ ਮੌਤ

04/25/2019 7:33:42 PM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਸਥਿਆਲ 'ਚ ਮਾਨਸਕ ਪ੍ਰੇਸ਼ਾਨੀ ਕਾਰਨ ਕੋਈ ਗਲਤ ਦਵਾਈ ਖਾ ਲੈਣ ਨਾਲ 25 ਸਾਲਾ ਹਰਜਿੰਦਰ ਸਿੰਘ ਪੁੱਤਰ ਜਗਦੀਸ਼ ਰਾਮ ਦੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲਸ ਅਨੁਸਾਰ ਮ੍ਰਿਤਕ ਹਰਜਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹਾਲਤ ਵਿਗੜ ਜਾਣ 'ਤੇ ਉਸਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਸਦੀ ਮੌਤ ਹੋ ਗਈ।ਪੁਲਸ ਵਲੋਂ ਮਾਮਲੇ ਦੀ ਲੋੜੀਂਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।


KamalJeet Singh

Content Editor

Related News