DCP ਨੇ ਅੱਧੀ ਰਾਤ ਰੇਲਵੇ ਸਟੇਸ਼ਨ ''ਤੇ ਨਾਜਾਇਜ਼ ਖੁੱਲ੍ਹੀਆਂ ਦੁਕਾਨਾਂ ਕਰਵਾਈਆਂ ਬੰਦ

08/04/2022 3:10:12 AM

ਜਲੰਧਰ (ਕਸ਼ਿਸ਼) : ਅੱਜ ਦੇਰ ਰਾਤ ਰੇਲਵੇ ਸਟੇਸ਼ਨ 'ਤੇ ਡੀ.ਸੀ.ਪੀ. ਜਗਮੋਹਨ ਸਿੰਘ ਨੇ ਪਹੁੰਚ ਕੇ ਬਿਨਾਂ ਇਜਾਜ਼ਤ ਦੇ ਖੁੱਲ੍ਹੀਆਂ ਦੁਕਾਨਾਂ ਮੌਕੇ 'ਤੇ ਹੀ ਬੰਦ ਕਰਵਾਈਆਂ। ਉਨ੍ਹਾਂ ਪੀ.ਸੀ.ਆਰ. ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਤੇ ਉਨ੍ਹਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਜੇਕਰ ਰਾਤ ਨੂੰ ਬਿਨਾਂ ਮਤਲਬ ਤੋਂ ਕੋਈ ਦੁਕਾਨ ਖੋਲ੍ਹਦਾ ਹੈ ਜਾਂ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ 'ਤੇ ਧਾਰਾ 188 ਲਗਾਈ ਜਾਵੇ। ਉਨ੍ਹਾਂ ਪੀ.ਸੀ.ਆਰ. ਮੁਲਾਜ਼ਮਾਂ ਨੂੰ ਕਿਹਾ ਕਿ ਰਾਤ ਦੇ ਸਮੇਂ 11 ਵਜੇ ਤੋਂ ਬਾਅਦ ਕੋਈ ਦੁਕਾਨ ਨਹੀਂ ਖੁੱਲ੍ਹਣੀ ਚਾਹੀਦੀ, ਜੇਕਰ ਅਜਿਹਾ ਹੁੰਦਾ ਹੈ ਤਾਂ ਦੁਕਾਨਦਾਰ 'ਤੇ ਸਖਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬਦਲਿਆ ਫ਼ੈਸਲਾ, ਨਹੀਂ ਹੋਵੇਗਾ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News