ਕੋਰੋਨਾ ਵਾਇਰਸ : 4 ਮਰੀਜ਼ ਹੋਏ ਸਿਹਤਮੰਦ, 2 ਪਾਜ਼ੇਟਿਵ

Monday, Dec 28, 2020 - 12:18 PM (IST)

ਕੋਰੋਨਾ ਵਾਇਰਸ : 4 ਮਰੀਜ਼ ਹੋਏ ਸਿਹਤਮੰਦ, 2 ਪਾਜ਼ੇਟਿਵ

ਕਪੂਰਥਲਾ (ਮਹਾਜਨ)— ਕੋਰੋਨਾ ਦੇ ਮਰੀਜ਼ਾਂ ਦੀ ਹਰ ਦਿਨ ਆ ਰਹੀ ਗਿਣਤੀ ’ਚ ਉਤਾਰ ਚੜਾਅ ਜਾਰੀ ਹੈ। ਬੀਤੇ ਦਿਨੀਂ ਜ਼ਿਲੇ੍ਹ ’ਚ ਕੋਰੋਨਾ ਦੇ 9 ਮਰੀਜ਼ ਪਾਏ ਗਏ ਸਨ, ਉੱਥੇ ਹੀ ਐਤਵਾਰ ਨੂੰ ਆਈ ਰਿਪੋਰਟ ਅਨੁਸਾਰ ਸਿਰਫ਼ 2 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਪਹਿਲਾਂ ਤੋਂ ਇਲਾਜ ਕਰਵਾ ਰਹੇ 4 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਉਣ ’ਚ ਕਾਮਯਾਬੀ ਹਾਸਲ ਕੀਤੀ। ਜਦਕਿ ਕਿਸੇ ਵੀ ਕੋਰੋਨਾ ਨਾਲ ਪੀੜਤ ਵਿਅਕਤੀ ਦੀ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਅਤੇ ਜ਼ਿਲਾ ਐਪਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ ’ਚ ਐਤਵਾਰ ਨੂੰ ਕੁੱਲ 853 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 125, ਫਗਵਾਡ਼ਾ ਤੋਂ 45, ਭੁਲੱਥ ਤੋਂ 16, ਸੁਲਤਾਨਪੁਰ ਲੋਧੀ ਤੋਂ 62, ਬੇਗੋਵਾਲ ਤੋਂ 92, ਢਿੱਲਵਾਂ ਤੋਂ 106, ਕਾਲਾ ਸੰਘਿਆਂ ਤੋਂ 74, ਫੱਤੂਢੀਂਗਾ ਤੋਂ 89, ਪਾਂਛਟਾ ਤੋਂ 140 ਤੇ ਟਿੱਬਾ ਤੋਂ 104 ਲੋਕਾਂ ਦੇ ਸੈਂਪਲ ਲਏ ਗਏ ਹਨ।

ਕਪੂਰਥਲਾ ਜ਼ਿਲ੍ਹੇ ’ਚ ਕੋਰਨਾ ਦੀ ਸਥਿਤੀ 
ਕੁੱਲ ਕੇਸ-4688
ਠੀਕ ਹੋਏ-4384
ਸਰਗਰਮ-114
ਕੁੱਲ ਮੌਤਾਂ-197


author

shivani attri

Content Editor

Related News