ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਨੇ ਫਿਰ ਫੜੀ ਤੇਜ਼ੀ, 55 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

02/19/2021 10:30:34 AM

ਜਲੰਧਰ (ਰੱਤਾ)– ਹੁਣ ਤੱਕ ਕਈ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਕੋਰੋਨਾ ਵਾਇਰਸ ਨੇ ਥੋੜ੍ਹੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ, ਜਿਸ ਨਾਲ ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਤਾਂ ਵਧੀ ਹੀ ਹੈ, ਨਾਲ ਹੀ ਐਕਟਿਵ ਕੇਸਾਂ ਦਾ ਅੰਕੜਾ ਵੀ ਤੇਜ਼ੀ ਨਾਲ ਉਪਰ ਨੂੰ ਜਾ ਰਿਹਾ ਹੈ। ਵੀਰਵਾਰ ਨੂੰ ਜ਼ਿਲੇ ਵਿਚ ਜਿੱਥੇ 45 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਉੱਥੇ ਹੀ ਇਕ ਹੋਰ ਮਰੀਜ਼ ਨੇ ਇਸ ਵਾਇਰਸ ਨਾਲ ਲੜਦਿਆਂ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ ਦੇ ਹੋਟਲ ’ਚੋਂ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਲਾਸ਼ ਬਰਾਮਦ

ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਵੀਰਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 55 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 10 ਲੋਕ ਦੂਜੇ ਜ਼ਿਲਿਆਂ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਪਾਜ਼ੇਟਿਵ ਆਉਣ ਵਾਲੇ 45 ਲੋਕਾਂ ਵਿਚ ਅਮਰੀਕਾ ਤੋਂ ਆਈ ਇਕ ਔਰਤ, ਪੰਜਾਬ ਪੁਲਸ ਦੇ 2 ਮੁਲਜ਼ਮ ਅਤੇ ਫਰੈਂਡਜ਼ ਕਾਲੋਨੀ (ਸਾਹਮਣੇ ਡੀ. ਏ. ਵੀ. ਕਾਲਜ) ਦੇ ਇਕ ਪਰਿਵਾਰ ਦੇ 4 ਮੈਂਬਰ ਅਤੇ ਫਿਲੌਰ ਨੇੜੇ ਪੈਂਦੇ ਪਿੰਡ ਵਿਚ ਰਹਿਣ ਵਾਲੇ ਇਕ ਪਰਿਵਾਰ ਦੇ 3 ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

2723 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 12 ਹੋਰਨਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਵੀਰਵਾਰ 2723 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 12 ਹੋਰਨਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 2826 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਫਰੀਦਕੋਟ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

ਜਲੰਧਰ ਵਿਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-604540
ਨੈਗੇਟਿਵ ਆਏ-559447
ਪਾਜ਼ੇਟਿਵ ਆਏ-21107
ਡਿਸਚਾਰਜ ਹੋਏ-20153
ਮੌਤਾਂ ਹੋਈਆਂ-691
ਐਕਟਿਵ ਕੇਸ-263

ਇਹ ਵੀ ਪੜ੍ਹੋ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਰੋਕਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

533 ਕੋਰੋਨਾ ਯੋਧਿਆਂ ਨੂੰ ਲੱਗਾ ਟੀਕਾ, ਇਨ੍ਹਾਂ ’ਚੋਂ 223 ਨੇ ਲੁਆਈ ਦੂਜੀ ਡੋਜ਼
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਦੇ ਦੂਜੇ ਪੜਾਅ ਵਿਚ ਵੀਰਵਾਰ ਨੂੰ ਜ਼ਿਲੇ ਵਿਚ 533 ਕੋਰੋਨਾ ਯੋਧਿਆਂ ਨੇ ਟੀਕਾ ਲੁਆਇਆ। ਇਨ੍ਹਾਂ ਵਿਚੋਂ 223 ਅਜਿਹੇ ਹੈਲਥ ਵਰਕਰਜ਼ ਸਨ, ਜਿਨ੍ਹਾਂ ਦੂਜੀ ਡੋਜ਼ ਲੁਆਈ।
ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਿਸਆ ਕਿ ਸਿਵਲ ਹਸਪਤਾਲ ਵਿਚ 70, ਬਸਤੀ ਗੁਜ਼ਾਂ ਵਿਚ 9, ਪੀ. ਏ. ਪੀ. ’ਚ 249, ਦਾਦਾ ਕਾਲੋਨੀ ਦੇ ਸਿਹਤ ਕੇਂਦਰ ਵਿਚ 7, ਸ਼੍ਰੀਮਨ ਹਸਪਤਾਲ ਵਿਚ 78, ਪਿਮਸ ਵਿਚ 60 ਅਤੇ ਐੱਸ. ਜੀ. ਐੱਲ. ਹਸਪਤਾਲ ਵਿਚ 60 ਕੋਰੋਨਾ ਯੋਧਾ ਟੀਕਾ ਲੁਆਉਣ ਪਹੁੰਚੇ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾੲ, ਕੁਮੈਂਟ ਕਰਕੇ ਦਿਓ ਜਵਾਬ 


shivani attri

Content Editor

Related News