ਕੋਰੋਨਾ ਵਾਰੀਅਰਜ਼ ਨੂੰ ਵਜਰਾ ਵਹਿਨੀ ਨੇ ਕੀਤਾ ਸਨਮਾਨਤ

Monday, May 04, 2020 - 01:18 PM (IST)

ਕੋਰੋਨਾ ਵਾਰੀਅਰਜ਼ ਨੂੰ ਵਜਰਾ ਵਹਿਨੀ ਨੇ ਕੀਤਾ ਸਨਮਾਨਤ

ਜਲੰਧਰ (ਕਮਲੇਸ਼)— ਜਿੱਥੇ ਭਾਰਤ ਸਰਕਾਰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਹੁਤ ਸਾਰੇ ਕਦਮ ਉਠਾ ਰਹੀ ਹੈ, ਉਥੇ ਬਹੁਤ ਸਾਰੇ ਕੋਰੋਨਾ ਵਾਰੀਅਰਜ਼ ਹਰ ਰੋਜ਼ ਸਿਹਤ ਸੰਭਾਲ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਜਾਨ ਨੂੰ ਜੋਖਮ 'ਚ ਪਾ ਰਹੇ ਹਨ। ਇਸ ਸਮੇਂ ਸਿਹਤ ਵਿਭਾਗ, ਸੁਰੱਖਿਆ ਬਲਾਂ, ਪੁਲਸ ਅਤੇ ਮਿਉਂਸੀਪਲ ਵਰਕਰ ਹਾਈ ਅਲਰਟ 'ਤੇ ਹਨ ਅਤੇ ਫਰੰਟ ਲਾਈਨ ਯੋਧਿਆਂ ਵਜੋਂ ਕੰਮ ਕਰ ਰਹੇ ਹਨ ।

PunjabKesari

ਇਸ ਜਜ਼ਬੇ ਨੂੰ ਸਲਾਮ ਕਰਨ ਲਈ ਵਜਰਾ ਵਾਹਨੀ ਦੇ ਜਵਾਨਾਂ ਨੇ ਬੀਤੇ ਦਿਨ ਭਾਰਤੀ ਫੋਜ ਵੱਲੋਂ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੂੰ ਮਠਿਆਈਆਂ ਵੰਡੀਆਂ। ਆਪਣੇ ਰਵਾਇਤੀ ਪਹਿਰਾਵੇ ਵਿਚ ਫੌਜ ਦੇ ਪਾਈਪ ਬੈਂਡ ਨੇ ਦੇਸ਼ ਭਗਤੀ ਦੀ ਧੁੰਨ ਵਿਚ ਆਪਣੀ ਜਾਨ ਨੂੰ ਜੋਖਮ ਵਿਚ ਪਾਉਣ ਲਈ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਕੈਂਟ ਬੋਰਡ ਹਸਪਤਾਲ ਅਤੇ ਐੱਮ. ਐੱਚ. ਹਸਪਤਾਲ ਵਿਖੇ ਸਫਾਈ ਵਰਕਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ।

PunjabKesari

ਵਜਰਾ ਕੋਰ ਦੇ ਸਨਮਾਨ ਸਮਾਰੋਹ ਦੀ ਅਗਵਾਈ ਸਟੇਸ਼ਨ ਕਮਾਂਡਰ ਜਲੰਧਰ ਬ੍ਰਿਗੇਡੀਅਰ ਐੱਚ. ਐੱਸ. ਸੋਹੀ ਨੇ ਕੀਤੀ। ਸਿਵਲ ਹਸਪਤਾਲ ਦੇ ਸਾਰੇ ਕਰਮਚਾਰੀਆਂ ਵੱਲੋਂ ਐੱਸ. ਐੱਮ. ਓ. ਡਾ. ਕਸ਼ਮੀਰ ਲਾਲ ਨੇ ਮਿਠਾਈਆਂ ਪ੍ਰਾਪਤ ਕੀਤੀਆਂ ਅਤੇ ਫੌਜ ਦੇ ਇਸ ਕਦਮ ਦੀ ਸ਼ਲਾਘਾ ਕੀਤੀ।


author

shivani attri

Content Editor

Related News