ਟੋਲ ਮੁਆਫ ਕਰਵਾਉਣ ''ਤੇ ਅੜੇ ਕਾਂਗਰਸੀ ਵਰਕਰ, ਤੀਜੇ ਦਿਨ ਵੀ ਦਿੱਤਾ ਧਰਨਾ
Monday, Feb 24, 2020 - 04:04 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਵਾਸੀਆਂ ਨੂੰ ਟੋਲ ਪਲਾਜ਼ਾ ਮੁਆਫ ਕਰਵਾਉਣ ਦੀ ਮੰਗ ਨੂੰ ਲੈ ਕੇ ਕਾਂਗਰਸੀ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਅੱਜ ਟੋਲ ਪਲਾਜ਼ਾ ਚੌਲਾਂਗ 'ਤੇ ਤੀਜੇ ਦਿਨ ਵੀ ਰੋਸ ਪ੍ਰਦਰਸਨ ਕੀਤਾ।
ਇਸ ਦੌਰਾਨ ਵਰਕਰਾਂ ਨੇ ਸ਼ਾਂਤਮਈ ਵਿਰੋਧ ਕਰਦੇ ਟੋਲ ਤੋਂ ਵਾਹਨ ਫਰੀ 'ਚ ਕਰਾਸ ਕਰਵਾਏ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਟੋਲ ਪਲਾਜ਼ਾ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਟਾਂਡਾ ਨੂੰ ਟੋਲ ਮੁਕਤ ਕਰਵਾਉਣ ਲਈ ਆਵਾਜ਼ ਬੁਲੰਦ ਕੀਤੀ।
ਇਸ ਮੌਕੇ ਪ੍ਰਦਰਸ਼ਨ 'ਚ ਕਾਂਗਰਸ ਆਗੂ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਗੋਲਡੀ ਕਲਿਆਣਪੁਰ, ਰਾਕੇਸ਼ ਵੋਹਰਾ, ਜਸਵਿੰਦਰ ਕਾਕਾ, ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਰਵਿੰਦਰ ਪਾਲ ਸਿੰਘ ਗੋਰਾ, ਗੁਰਸੇਵਕ ਮਾਰਸ਼ਲ, ਅਜੀਤ ਪਾਲ ਸਿੰਘ , ਗੁਰਵੀਰ ਰਿੰਕੂ, ਅਸ਼ੋਕ ਵਰਮਾ, ਸੇਠ ਰਾਮ ਸੇਠੀ, ਬਾਬੂ ਰੂਪ ਲਾਲ, ਰਾਕੇਸ਼ ਬਿੱਟੂ, ਰਾਜੇਸ਼ ਲਾਡੀ, ਹੀਰਾ ਲਾਲ ਭੱਟੀ, ਸਨੀ ਪੰਡਿਤ, ਸੁਖਰਾਜ ਸਿੱਧੂ ਆਦਿ ਸ਼ਾਮਲ ਸਨ।