ਕਾਂਬੇ ਵਾਲੀ ਠੰਡ ਤੇ ਸਰਦ ਹਵਾਵਾਂ ਦੇ ਕਾਰਨ ਬੱਸਾਂ ਦੇ ਸੰਚਾਲਨ ’ਚ ਹੋਈ ਭਾਰੀ ਕਟੌਤੀ

Monday, Jan 11, 2021 - 01:22 PM (IST)

ਕਾਂਬੇ ਵਾਲੀ ਠੰਡ ਤੇ ਸਰਦ ਹਵਾਵਾਂ ਦੇ ਕਾਰਨ ਬੱਸਾਂ ਦੇ ਸੰਚਾਲਨ ’ਚ ਹੋਈ ਭਾਰੀ ਕਟੌਤੀ

ਜਲੰਧਰ (ਪੁਨੀਤ) - ਬੀਤੇ ਦਿਨਾਂ ਤੋਂ ਭਾਰੀ ਠੰਡ ਪੈ ਰਹੀ ਹੈ, ਜਿਸ ਕਾਰਨ ਕਾਂਬਾ ਵਧ ਚੁੱਕਾ ਹੈ ਅਤੇ ਸਰਦ ਹਵਾਵਾਂ ਚੱਲ ਰਹੀਆਂ ਹਨ। ਇਸ ਤਰ੍ਹਾਂ ਦੀ ਕਾਂਬੇ ਵਾਲੀ ਠੰਡ ਨੇ ਲੋਕਾਂ ਨੂੰ ਘਰਾਂ ’ਚ ਕੈਦ ਹੋਣ ’ਤੇ ਮਜਬੂਰ ਕਰ ਦਿੱਤਾ ਹੈ। ਠੰਡ ਕਾਰਣ ਬੱਸਾਂ ਦੇ ਸੰਚਾਲਨ ’ਚ ਵੀ ਭਾਰੀ ਕਟੌਤੀ ਦਰਜ ਹੋਈ ਹੈ, ਕਿਉਂਕਿ ਬਹੁਤ ਸਾਰੇ ਲੋਕ ਠੰਡ ’ਚ ਘਰਾਂ ਤੋਂ ਬਾਹਰ ਨਿਕਰਲਣ ਅਤੇ ਸਫ਼ਰ ਕਰਨ ਤੋਂ ਕਤਰਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - Lohri 2021 Wishes: ਲੋਹੜੀ ਦੇ ਮੌਕੇ ਆਪਣੇ ਸਾਕ ਸਬੰਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੋ ਇਹ ਖ਼ਾਸ ਸੁਨੇਹੇ

ਇਸ ਕਾਰਣ ਜਿੱਥੇ ਪੰਜਾਬ ਤੋਂ ਦੂਜੇ ਸੂਬਿਆਂ ’ਚ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਘੱਟ ਹੈ, ਉਥੇ ਹੀ ਗੁਆਂਢੀ ਸੂਬਿਆਂ ਤੋਂ ਆਉਣ ਵਾਲੇ ਮੁਸਾਫਰਾਂ ’ਚ ਭਾਰੀ ਕਮੀ ਵੇਖੀ ਜਾ ਰਹੀ ਹੈ। ਘੱਟ ਗਿਣਤੀ ਹੋਣ ਦੇ ਬਾਵਜੂਦ ਪੰਜਾਬ ਰੋਡਵੇਜ ਵਲੋਂ ਯਾਤਰੀਆਂ ਦੀ ਸਹੂਲਤ ਲਈ ਜ਼ਿਆਦਤਰ ਰੂਟ ਚਲਾਏ ਜਾ ਰਹੇ ਹਨ ਪਰ ਇਨ੍ਹਾਂ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਘੱਟ ਕੀਤੀ ਹੈ। ਉਥੇ ਹੀ ਗੁਆਂਢੀ ਸੂਬਿਆਂ ਵਲੋਂ ਪੰਜਾਬ ’ਚ ਘੱਟ ਗਿਣਤੀ ’ਚ ਬੱਸਾਂ ਭੇਜੀਆਂ ਜਾ ਰਹੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਬੀਤੇ 2 ਦਿਨਾਂ ਤੋਂ ਸਰਕਾਰੀ ਛੁੱਟੀ ਹੋਣ ਕਾਰਨ ਚੰਡੀਗੜ੍ਹ ਦਾ ਰੂਟ ਵੀ ਮੱਠਾ ਚੱਲ ਰਿਹਾ ਹੈ ਅਤੇ ਡੇਲੀ ਪੈਸੰਜਰ ਵੀ ਨਾ-ਮਾਤਰ ਵੇਖੇ ਜਾ ਰਹੇ ਹਨ। ਦੁਪਹਿਰ ਦੇ ਸਮੇਂ ਬੱਸ ਅੱਡੇ ’ਚ ਯਾਤਰੀਆਂ ਦੀ ਗਿਣਤੀ ’ਚ ਕੁਝ ਘੰਟਿਆਂ ਲਈ ਤੇਜ਼ੀ ਨਜ਼ਰ ਆਈ ਪਰ ਜ਼ਿਆਦਾਤਰ ਉਹੀ ਲੋਕ ਸਨ, ਜਿਨ੍ਹਾਂ ਨੇ ਸੋਮਵਾਰ ਨੂੰ ਡਿਊਟੀ ’ਤੇ ਜਾਣਾ ਸੀ ਜਾਂ ਉਹ ਲੋਕ, ਜਿਨ੍ਹਾਂ ਦਾ ਦੂਜੇ ਸ਼ਹਿਰਾਂ ’ਚ ਆਉਣਾ-ਜਾਣਾ ਬੇਹੱਦ ਜ਼ਰੂਰੀ ਸੀ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

PunjabKesari

ਪੰਜਾਬ ਰੋਡਵੇਜ ਦੀਆਂ ਜ਼ਿਆਦਾਤਰ ਬੱਸਾਂ ’ਚ ਯਾਤਰੀਆਂ ਦੀ ਗਿਣਤੀ ਘੱਟ ਰਹਿਣ ਕਾਰਨ ਖਾਲੀ ਸੀਟਾਂ ਦੇ ਨਾਲ ਬੱਸਾਂ ਰਵਾਨਾ ਕੀਤੀਆਂ ਗਈਆਂ। ਪ੍ਰਾਈਵੇਟ ਬੱਸਾਂ ’ਚ ਬੱਸ ਅੱਡੇ ਤੋਂ ਚੱਲਣ ਸਮੇਂ ਯਾਤਰਆਂ ਦੀ ਗਿਣਤੀ ਘੱਟ ਵੇਖੀ ਗਈ। ਬੱਸ ਦੇ ਚਾਲਕ ਦਲਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਤੋਂ ਰਵਾਨਾ ਹੁੰਦਿਆਂ ਬੱਸਾਂ ’ਚ ਭਾਵੇਂ ਯਾਤਰੀਆਂ ਦੀ ਗਿਣਤੀ ਘੱਟ ਹੁੰਦੀ ਹੈ ਪਰ ਦੂਜੇ ਸ਼ਹਿਰਾਂ ’ਚ ਜਾਂਦੇ-ਜਾਂਦੇ ਯਾਤਰੀ ਮਿਲਦੇ ਰਹਿੰਦੇ, ਜਿਸ ਕਾਰਣ ਔਸਤ ਮੁਤਾਬਕ ਸਵਾਰੀਆਂ ਮਿਲ ਜਾਂਦੀ ਹਨ ਪਰ ਬੀਤੇ 2 ਦਿਨਾਂ ਤੋਂ ਔਸਤਨ ਯਾਤਰੀਆਂ ਦੀ ਗਿਣਤੀ ਵੀ ਘੱਟ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਠੰਡ ਕਾਰਣ ਪ੍ਰਾਈਵੇਟ ਟਰਾਂਸਪੋਟਰਾਂ ਵਲੋਂ ਰਾਤ ਦੇ ਸਮੇਂ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਘੱਟ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀਆਂ ਚਲਣ ਕਾਰਨ ਲੋਕ ਠੰਡ ਤੋਂ ਬਚਣ ਲਈ ਬੱਸਾਂ ਦੇ ਮੁਕਾਬਲੇ ਰੇਲ ਗੱਡੀਆਂ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਠੰਡ ’ਚ ਕਮੀ ਦਰਜ ਨਾ ਹੋਈ ਤਾਂ ਪ੍ਰਾਈਵੇਟ ਟਰਾਂਸਪੋਟਰ ਦਿਨ ਦੇ ਸਮੇਂ ਦੇ ਆਪਣੇ ਸੰਚਾਲਨ ’ਤੇ ਕੁਝ ਕਮੀ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਹਿਮਾਚਲ ਲਈ ਵੀ ਘੱਟ ਹੋਏ ਸੈਲਾਨੀ
ਹਿਮਾਚਲ ’ਚ ਬੀਤੇ ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਕਾਰਣ ਲੱਖਾਂ ਦੀ ਗਿਣਤੀ ’ਚ ਸੈਲਾਨੀਆਂ ਨੇ ਹਿਮਾਚਲ ਜਾ ਕੇ ਆਨੰਦ ਮਾਣਿਆ ਪਰ ਹੁਣ ਸੋਮਵਾਰ ਨੂੰ ਵਰਕਿੰਗ-ਡੇ ਹੋਣ ਕਾਰਨ ਲੋਕਾਂ ਨੂੰ ਡਿਊਟੀ ’ਤੇ ਜਾਣਾ ਹੈ। ਇਸ ਲਈ ਐਤਵਾਰ ਨੂੰ ਹਿਮਾਚਲ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਘੱਟ ਹੋਈ ਹੈ। ਸੈਲਾਨੀ ਘੱਟ ਹੋਣ ਦਾ ਇਕ ਕਾਰਨ ਬਰਫ਼ਬਾਰੀ ਕਾਰਨ ਬੰਦ ਹੋਏ ਰਸਤਿਆਂ ਨੂੰ ਦੱਸਿਆ ਜਾ ਰਿਹਾ ਹੈ। ਸ਼ਿਮਲਾ ਜਾਣ ਵਾਲੀ ਇਕ ਬੱਸ ਦੇ ਚਾਲਕ ਦਲ ਮੁਤਾਬਕ ਸ਼ਿਮਲਾ ਬਸ ਅੱਡੇ ਤੱਕ ਆਸਾਨੀ ਨਾਲ ਬੱਸਾਂ ਜਾ ਰਹੀਆਂ ਹੈ ਪਰ ਸ਼ਿਮਲਾ ਦੇ ਉੱਪਰੀ ਇਲਾਕਿਆਂ ’ਚ ਕੁਝ ਰਸਤੇ ਬੰਦ ਪਏ ਹਨ। ਇਸ ਕਾਰਣ ਲੋਕ ਨਿੱਜੀ ਵਾਹਨਾਂ ਨਾਲ ਵੀ ਉੱਥੇ ਜਾਣ ’ਚ ਅਸਮਰਥ ਹਨ। ਬੱਸਾਂ ਰਾਹੀਂ ਹਿਮਾਚਲ ਲਈ ਘੁੰਮਣ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ’ਚ ਹੁਣ ਸ਼ੁੱਕਰਵਾਰ ਨੂੰ ਤੇਜ਼ੀ ਆਉਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਨੋਟ - ਕਾਂਬੇ ਵਾਲੀ ਠੰਡ ਤੇ ਸਰਦ ਹਵਾਵਾਂ ਦੇ ਕਾਰਨ ਬੱਸਾਂ ਦੇ ਸੰਚਾਲਨ ’ਚ ਹੋਈ ਭਾਰੀ ਕਟੌਤੀ, ਦੇ ਬਾਰੇ ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News