ਰੇਲਵੇ ਦੀ ਲਗੇਜ ਸਕੈਨਿੰਗ ਮਸ਼ੀਨ ਸਿਰਫ ਸ਼ੋਅਪੀਸ, VIP ਆਵੇ ਤਾਂ ਹੀ ਯਾਤਰੀਆਂ ਦਾ ਸਾਮਾਨ ਹੁੰਦਾ ਹੈ ਚੈੱਕ

05/28/2023 2:21:50 PM

ਜਲੰਧਰ (ਜ. ਬ.)–ਸਿਟੀ ਸਟੇਸ਼ਨ ਵਿਚ ਦਾਖ਼ਲ ਹੋਣ ਲਈ ਕੋਈ ਰਸਤਾ ਨਹੀਂ ਹੈ। ਜਿਸ ਗੇਟ ਵਿਚੋਂ ਯਾਤਰੀ ਬਾਹਰ ਨਿਕਲਦੇ ਹਨ, ਉਥੋਂ ਹੀ ਅੰਦਰ ਵੀ ਦਾਖ਼ਲ ਹੁੰਦੇ ਹਨ ਪਰ ਜਿਸ ਗੇਟ ਲਗੇਜ ਸਕੈਨਿੰਗ ਮਸ਼ੀਨ ਲੱਗੀ ਹੋਈ ਹੈ, ਉਥੋਂ ਚੋਣਵੇਂ ਯਾਤਰੀ ਹੀ ਸਟੇਸ਼ਨ ਦੇ ਅੰਦਰ ਦਾਖਲ ਹੁੰਦੇ ਹਨ। ਜਿਹੜੀ ਲਗੇਜ ਸਕੈਨਿੰਗ ਮਸ਼ੀਨ ਗੇਟ ’ਤੇ ਲੱਗੀ ਹੋਈ ਹੈ, ਉਹ ਸਿਰਫ਼ ਸ਼ੋਅਪੀਸ ਬਣ ਕੇ ਰਹਿ ਗਈ ਹੈ। ਕਿਸੇ ਵੀ ਯਾਤਰੀ ਦਾ ਸਾਮਾਨ ਚੈੱਕ ਨਹੀਂ ਹੁੰਦਾ। ਇਸ ਦੇ ਨਾਲ ਹੀ ਜਿਸ ਪਾਸੇ ਟਿਕਟ ਕਾਊਂਟਰ ਹੈ, ਉਥੇ ਲੱਗੇ ਹੋਏ ਮੈਟਲ ਡਿਟੈਕਟਰ ਵੀ ਕੰਮ ਨਹੀਂ ਕਰਦੇ। ਇਸ ਦੇ ਨਾਲ ਹੀ ਪਾਰਸਲ ਵਿਭਾਗ ਵਿਚ ਆਉਣ ਵਾਲਾ ਸਾਮਾਨ ਵੀ ਬਿਨਾਂ ਕਿਸੇ ਮਸ਼ੀਨ ਦੇ ਚੈੱਕ ਕੀਤੇ ਬਿਨਾਂ ਟਰੇਨ ਵਿਚ ਲੋਡ ਕਰ ਦਿੱਤਾ ਜਾਂਦਾ ਹੈ। ਕੋਈ ਵੀ ਸ਼ੱਕੀ ਵਿਅਕਤੀ ਪੈਕਿੰਗ ਕਰਕੇ ਸਾਮਾਨ ਨੂੰ ਇਕ ਥਾਂ ਤੋਂ ਦੂਜੀ ’ਤੇ ਭੇਜ ਸਕਦਾ ਹੈ। ਰੇਲਵੇ ਨੇ ਸਿਰਫ਼ ਕਿਰਾਏ ਨਾਲ ਹੀ ਲੈਣਾ-ਦੇਣਾ ਹੈ।

ਸਕਿਓਰਿਟੀ ਦੇ ਮੱਦੇਨਜ਼ਰ ਸਿਟੀ ਸਟੇਸ਼ਨ ’ਤੇ ਪੁਲਸ ਮੁਲਾਜ਼ਮ ਮੌਜੂਦ ਹੁੰਦੇ ਹਨ ਅਤੇ ਕਈ ਵਾਰ ਯਾਤਰੀਆਂ ਦਾ ਸਾਮਾਨ ਚੈੱਕ ਕਰਦੇ ਰਹਿੰਦੇ ਹਨ ਪਰ ਸਕੈਨਿੰਗ ਮਸ਼ੀਨ ਨਾਲ ਯਾਤਰੀ ਕੋਲ ਕੀ ਹੈ, ਸਭ ਪਤਾ ਲੱਗ ਜਾਂਦਾ ਹੈ ਪਰ ਮਸ਼ੀਨਾਂ ਦੀ ਵਰਤੋਂ ਹੀ ਨਹੀਂ ਕੀਤੀ ਜਾ ਰਹੀ। ਇਸਦੇ ਨਾਲ ਹੀ ਯਾਤਰੀਆਂ ਨੂੰ ਟਰੇਨਾਂ ਦੀ ਸੂਚਨਾ ਦੇਣ ਵਾਲਾ ਡਿਸਪਲੇਅ ਬੋਰਡ ਵੀ ਬੰਦ ਪਿਆ ਹੈ, ਜਿਸ ਤੋਂ ਟਰੇਨਾਂ ਦੀ ਆਵਾਜਾਈ ਦਾ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਟਰੇਨ ਸਮੇਂ ’ਤੇ ਆ ਰਹੀ ਹੈ ਅਤੇ ਕਿਸ ਟਾਈਮ ਰਵਾਨਾ ਹੋਣੀ ਹੈ?

PunjabKesari

ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ

ਯਾਤਰੀ ਕਿਸੇ ਵੀ ਗੇਟ ਤੋਂ ਆ-ਜਾ ਸਕਦੇ ਹਨ ਸਟੇਸ਼ਨ
ਜਲੰਧਰ ਸਿਟੀ ਸਟੇਸ਼ਨ ’ਚ ਦਾਖ਼ਲ ਹੋਣਾ ਹੋਵੇ ਤਾਂ ਕਿਸੇ ਵੀ ਥਾਂ ਤੋਂ ਯਾਤਰੀ ਦਾਖਲ ਹੋ ਸਕਦੇ ਹਨ। ਮਾਲ ਗੋਦਾਮ ਵੱਲ ਕੋਈ ਗੇਟ ਨਹੀਂ ਹੈ ਅਤੇ ਆਰਾਮ ਨਾਲ ਕੋਈ ਵੀ ਆ-ਜਾ ਸਕਦਾ ਹੈ। ਇਸੇ ਤਰ੍ਹਾਂ ਮੇਨ ਰਸਤੇ ’ਤੇ 2 ਗੇਟ ਹਨ। ਉਨ੍ਹਾਂ ਵਿਚੋਂ ਇਕ ਗੇਟ ਵੀ ਸਭ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ, ਜਿੱਥੇ ਟਿਕਟ ਕਾਊਂਟਰ ਹਨ। ਦੂਜੇ ਗੇਟ ’ਤੇ ਜਿੱਥੇ ਲਗੇਜ ਮਸ਼ੀਨ ਲੱਗੀ ਹੋਈ ਹੈ, ਉਥੋਂ ਯਾਤਰੀ ਹੀ ਨਿਕਲਦੇ ਹਨ, ਜਿਹੜੇ ਬਾਹਰੋਂ ਆਏ ਹੋਣ ਪਰ ਉਹ ਵੀ ਬਹੁਤ ਘੱਟ। ਪਾਰਸਲ ਵਿਭਾਗ ਦੇ ਗੇਟ ਦੀ ਵਰਤੋਂ ਵੀ ਯਾਤਰੀ ਕਾਫੀ ਕਰਦੇ ਹਨ। ਸਿਟੀ ਸਟੇਸ਼ਨ ’ਤੇ ਸੁਰੱਖਿਆ ਤਾਂ ਹੈ ਪਰ ਸੁਰੱਖਿਅਤ ਨਹੀਂ। ਮੇਨ ਗੇਟ ’ਤੇ ਲਗੇਜ ਸਕੈਨਿੰਗ ਮਸ਼ੀਨ ਸਿਰਫ ਉਦੋਂ ਹੀ ਚਾਲੂ ਕੀਤੀ ਜਾਂਦੀ ਹੈ, ਜਦੋਂ ਕਿਸੇ ਵੀ. ਆਈ. ਪੀ. ਨੇ ਆਉਣਾ ਹੋਵੇ। ਉਦੋਂ ਹੀ ਯਾਤਰੀਆਂ ਦੇ ਸਾਮਾਨ ਨੂੰ ਚੈੱਕ ਕੀਤਾ ਜਾਂਦਾ ਹੈ।

PunjabKesari

ਵਧੇਰੇ ਬੰਦ ਰਹਿੰਦੇ ਹਨ ਮੈਟਲ ਡਿਟੈਕਟਰ
ਸਿਟੀ ਸਟੇਸ਼ਨ ’ਤੇ ਲੱਗੇ ਮੈਟਲ ਡਿਟੈਕਟਰ ਵਧੇਰੇ ਬੰਦ ਰਹਿੰਦੇ ਹਨ। ਕੋਈ ਵੀ ਸ਼ੱਕੀ ਯਾਤਰੀ ਸ਼ਹਿਰ ਵਿਚ ਦਾਖ਼ਲ ਹੋ ਸਕਦਾ ਹੈ ਸ਼ੱਕੀ ਸਾਮਾਨ ਲੈ ਕੇ। ਮੇਨ ਗੇਟ ’ਤੇ ਪੁਲਸ ਮੁਲਾਜ਼ਮ ਤਾਂ ਤਾਇਨਾਤ ਹੁੰਦੇ ਹਨ ਪਰ ਉਹ ਵੀ ਕਿਸੇ ਦੀ ਚੈਕਿੰਗ ਤੱਕ ਨਹੀਂ ਕਰਦੇ। ਲਗੇਜ ਸਕੈਨਰ ਯਾਤਰੀਆਂ ਵੱਲੋਂ ਲਿਆਂਦੇ ਅਤੇ ਲਿਜਾਏ ਜਾ ਰਹੇ ਸਾਮਾਨ ਦੀ ਅੰਦਰਲੀ ਫੋਟੋ ਸੈਂਸਰ ਦੀ ਮਦਦ ਨਾਲ ਸਕ੍ਰੀਨ ’ਤੇ ਦੇਖ ਸਕਦੇ ਹੋ। ਕੈਸ਼, ਡਰੱਗਜ਼ ਅਤੇ ਧਮਾਕਾਖੇਜ਼ ਸਮੱਗਰੀ ਬੈਗ ਵਿਚ ਹੋਣ ’ਤੇ ਸੈਂਸਰ ਸਕ੍ਰੀਨ ’ਤੇ ਲਾਲ ਸਿਗਨਲ ਦੇਣਾ ਸ਼ੁਰੂ ਕਰ ਦਿੰਦਾ ਹੈ। ਇੰਨੀ ਹਾਈਟੈੱਕ ਮਸ਼ੀਨ ਲੱਗੀ ਹੋਣ ਦੇ ਬਾਵਜੂਦ ਰੇਲਵੇ ਇਸ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕਰ ਰਿਹਾ। 2 ਮੁਲਾਜ਼ਮਾਂ ਦੀ ਪੱਕੀ ਡਿਊਟੀ ਇਸ ਮਸ਼ੀਨ ’ਤੇ ਰੋਜ਼ਾਨਾ ਹੁੰਦੀ ਹੈ।

ਇਹ ਵੀ ਪੜ੍ਹੋ - ਕਪੂਰਥਲਾ ਤੋਂ ਵੱਡੀ ਖ਼ਬਰ: ਹਵਸ 'ਚ ਅੰਨ੍ਹੇ ਨੌਜਵਾਨ ਨੇ 70 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਿਨਾਹ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


shivani attri

Content Editor

Related News