ਦੁਸ਼ਯੰਤ ਸ਼ਰਮਾ ਬਣਿਆ ਚੈੱਸ ਦਾ ਚੈਂਪੀਅਨ ਤੇ ਯੁਵਮ ਰਿਹਾ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼

Monday, Jul 15, 2019 - 06:19 PM (IST)

ਦੁਸ਼ਯੰਤ ਸ਼ਰਮਾ ਬਣਿਆ ਚੈੱਸ ਦਾ ਚੈਂਪੀਅਨ ਤੇ ਯੁਵਮ ਰਿਹਾ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼

ਜਲੰਧਰ (ਖੁਸ਼ਬੂ)— ਐੱਸ. ਡੀ. ਮਾਡਲ ਸਕੂਲ 'ਚ ਕਰਵਾਏ ਜਾ ਰਹੇ 2 ਦਿਨਾ ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ ਮੁਕਾਬਲੇਬਾਜ਼ੀ ਦੇ ਦੂਜੇ ਦਿਨ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਮੁਕਾਬਲੇਬਾਜ਼ੀ 'ਚ ਮੁੱਖ ਮਹਿਮਾਨ ਵਜੋਂ ਡੀ. ਸੀ. ਪੀ. ਗੁਰਮੀਤ ਸਿੰਘ ਨਾਲ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ, ਡਾਇਰੈਕਟਰ ਸਾਈਸ਼ਾ ਚੋਪੜਾ, ਡਾਇਰੈਕਟਰ ਸ਼੍ਰੀ ਅਵਿਨਵ ਚੋਪੜਾ ਸ਼ਾਮਲ ਹੋਏ। ਇਥੇ ਜਲੰਧਰ ਚੈੱਸ ਐਸੋਸੀਏਸ਼ਨ ਦੇ ਸੀਨੀਅਰ ਪ੍ਰਧਾਨ ਰਾਜਿੰਦਰ ਸ਼ਰਮਾ, ਸੁਨੀਲ ਧਵਨ, ਨਿਸ਼ਾਂਤ ਘਈ, ਪੰਜਾਬ ਕਾਂਗਰਸ ਦੇ ਸੈਕਟਰੀ ਅਤੁਲ ਸੂਦ, ਡਿਪਟੀ ਚੀਫ ਆਰਬਿਟਰ ਅਮਿਤ ਸ਼ਰਮਾ, ਸੰਜੀਵ ਸ਼ਰਮਾ, ਕਸ਼ਿਸ਼ ਅਤੇ ਕ੍ਰਿਤੀ ਕੁਮਾਰ ਸ਼ਾਮਲ ਹੋਏ। ਇਸ ਮੁਕਾਬਲੇਬਾਜ਼ 'ਚ ਦੁਸ਼ਯੰਤ ਸ਼ਰਮਾ ਚੈੱਸ ਦਾ ਚੈਂਪੀਅਨ ਬਣਿਆ। ਇਸ ਮੁਕਾਬਲੇਬਾਜ਼ 'ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਯੁਵਮ ਵੀ ਸ਼ਾਮਲ ਸੀ। 
ਚੈੱਸ ਬੱਚਿਆਂ ਨੂੰ ਗਲਤ ਦਿਸ਼ਾ ਵੱਲ ਜਾਣ ਤੋਂ ਰੋਕਦੀ ਹੈ : ਡੀ. ਸੀ. ਪੀ. ਗੁਰਮੀਤ ਸਿੰਘ
ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਕੇਸਰੀ ਵੱਲੋਂ ਸਮਾਜ ਲਈ ਬਹੁਤ ਕੰਮ ਕੀਤੇ ਜਾਂਦੇ ਹਨ। ਇਹ ਚੈੱਸ ਮੁਕਾਬਲਾ ਵੀ ਬਹੁਤ ਚੰਗਾ ਕਦਮ ਹੈ। ਜਿਸ ਤਰ੍ਹਾਂ ਅੱਜ ਦਾ ਨੌਜਵਾਨ ਨਸ਼ੇ ਵੱਲ ਜਾ ਰਿਹਾ ਹੈ ਉਸ ਨੂੰ ਰੋਕਣ ਲਈ ਅਜਿਹੇ ਖੇਡ ਮੁਕਾਬਲੇ ਕਰਵਾਉਣੇ ਬਹੁਤ ਜ਼ਰੂਰੀ ਹਨ। ਚੈੱਸ ਨਾਲ ਬੱਚਿਆਂ ਦਾ ਦਿਮਾਗ ਇਕ ਜਗ੍ਹਾ 'ਤੇ ਰੁਕ ਜਾਂਦਾ ਹੈ ਅਤੇ ਉਹ ਆਪਣੇ ਬਾਰੇ ਸੋਚਣ ਲੱਗਦੇ ਹਨ। ਜਦੋਂ ਛੋਟੀ ਉਮਰ 'ਚ ਹੀ ਉਹ ਸਹੀ ਰਸਤੇ 'ਤੇ ਚੱਲਦੇ ਹਨ ਤਾਂ ਗਲਤ ਰਸਤਾ ਆਪਣੇ ਆਪ ਹੀ ਉਨ੍ਹਾਂ ਤੋਂ ਦੂਰ ਹੋ ਜਾਂਦਾ ਹੈ।
ਚੈੱਸ ਦਾ ਖਿਡਾਰੀ ਜੀਵਨ ਦਾ ਹਰ ਕਦਮ ਸੋਚ ਕੇ ਧਰਦਾ ਹੈ : ਅਸ਼ਵਨੀ ਤਿਵਾਰੀ
ਐੱਫ. ਐੱਮ. ਅਸ਼ਵਨੀ ਤਿਵਾਰੀ ਨੇ ਕਿਹਾ ਕਿ ਚੈੱਸ ਇਕ ਅਜਿਹੀ ਖੇਡ ਹੈ ਜੋ ਸਾਹਮਣੇ ਵਾਲੇ ਦੀ ਚਾਲ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਚਾਲ ਨੂੰ ਚੱਲਣ 'ਚ ਮਦਦ ਕਰਦੀ ਹੈ। ਇਸ ਖੇਡ ਦਾ ਖਿਡਾਰੀ ਆਪਣੇ ਅਗਲੇ 2 ਕਦਮ ਹੀ ਨਹੀਂ ਸਗੋਂ ਸਾਰੇ ਕਦਮ ਸੋਚ ਕੇ ਧਰਦਾ ਹੈ।
ਬਾਕੀ ਸ਼ਹਿਰਾਂ 'ਚ ਵੀ ਹੋਣਗੇ ਮੁਕਾਬਲੇ : ਕੋਚ ਕੰਵਰਜੀਤ
ਕੋਚ ਕੰਵਰਜੀਤ ਨੇ ਕਿਹਾ ਕਿ ਜਲੰਧਰ ਦੇ ਨਾਲ-ਨਾਲ ਇਸ ਸੈਸ਼ਨ 'ਚ ਬਾਕੀ ਸ਼ਹਿਰਾਂ 'ਚ ਵੀ ਚੈੱਸ ਦੇ ਮੁਕਾਬਲੇ ਕਰਵਾਏ ਜਾਣਗੇ। ਉਹ ਇਕ ਕੋਚ ਹਨ, ਜੋ ਬੱਚਿਆਂ ਨੂੰ ਸਿਖਾਉਂਦੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਹੇਠਲੇ ਪੱਧਰ 'ਤੇ ਸਿਖਾਉਣ ਲਈ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਹਨ। ਉਹ ਸਾਨੂੰ ਮੁਹੱਈਆ ਕਰਵਾਈਆਂ ਜਾਣ।

PunjabKesari
ਲਾਅਨ ਟੈਨਿਸ ਨੂੰ ਛੱਡ ਕੇ ਚੈੱਸ ਨੂੰ ਚੁਣਿਆ : ਦੁਸ਼ਯੰਤ 
ਦੁਸ਼ਯੰਤ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਲਾਅਨ ਟੈਨਿਸ ਖੇਡਦਾ ਸੀ ਅਤੇ ਇਕ ਦਿਨ ਮੀਂਹ ਪੈ ਰਿਹਾ ਸੀ ਤਾਂ ਕੋਚ ਸਰ ਚੈੱਸ ਖੇਡਣ ਲੱਗੇ, ਉਦੋਂ ਉਨ੍ਹਾਂ ਨੇ ਮੇਰੇ ਮਾਤਾ-ਪਿਤਾ ਨੂੰ ਕਿਹਾ ਕਿ ਬੱਚੇ ਨੂੰ ਚੈੱਸ ਸਿਖਾਓ ਤਾਂ ਮੈਂ ਚੈੱਸ ਸਿਖਣੀ ਸ਼ੁਰੂ ਕੀਤੀ ਅਤੇ ਉਸ ਦੀਆਂ ਬਾਰੀਕੀਆਂ ਸਿੱਖੀਆਂ। ਹੁਣ ਤੱਕ ਮੈਂ ਕਈ ਵਾਰ ਨੈਸ਼ਨਲ ਤੱਕ ਖੇਡ ਚੁੱਕਾ ਹਾਂ।
ਜਲਦੀ ਹੀ ਜਲੰਧਰ ਤੋਂ ਮਿਲੇਗਾ ਗ੍ਰੈਂਡ ਮਾਸਟਰ : ਕ੍ਰਿਤੀ
ਚੀਫ ਆਰਬਿਟਰ ਕ੍ਰਿਤੀ ਨੇ ਕਿਹਾ ਕਿ ਪੰਜਾਬ ਕੇਸਰੀ ਵਲੋਂ ਕਰਵਾਈ ਜਾ ਰਹੀ ਇਹ ਮੁਕਾਬਲੇਬਾਜ਼ੀ ਬਹੁਤ ਹੀ ਚੰਗਾ ਕਦਮ ਹੈ। ਇਸ ਦੀ ਮਦਦ ਨਾਲ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਕ ਗ੍ਰੈਂਡ ਮਾਸਟਰ ਮਿਲ ਜਾਵੇਗਾ।
ਬੱਚਿਆਂ ਦੇ ਵਿਕਾਸ 'ਚ ਸਕੂਲ ਦਾ ਵੀ ਪੂਰਾ ਯੋਗਦਾਨ ਹੋਵੇ : ਨਰੇਸ਼ ਕੁਮਾਰ
ਐੱਸ. ਡੀ. ਸਕੂਲ ਦੇ ਅਕਾਊਂਟ ਮੈਨੇਜਰ ਨਰੇਸ਼ ਕੁਮਾਰ ਨੇ ਕਿਹਾ ਕਿ ਬੱਚਿਆਂ ਦੇ ਵਿਕਾਸ 'ਚ ਮਾਤਾ-ਪਿਤਾ ਦੇ ਨਾਲ-ਨਾਲ ਸਕੂਲ ਦਾ ਵੀ ਬਹੁਤ ਯੋਗਦਾਨ ਹੁੰਦਾ ਹੈ। ਜਦੋਂ ਬੱਚੇ ਸਕੂਲ 'ਚ ਹੁੰਦੇ ਹਨ ਤਾਂ ਅਧਿਆਪਕ ਹੀ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਕਿਵੇਂ ਆਪਣੇ ਜੀਵਨ ਨੂੰ ਅੱਗੇ ਵਧਾ ਸਕਦੇ ਹਨ।
ਬੱਚਿਆਂ ਤੋਂ ਜ਼ਿਆਦਾ ਮਾਤਾ-ਪਿਤਾ ਦਾ ਹੋਵੇ ਅਹਿਮ ਰੋਲ : ਸ਼੍ਰੀ ਅਭਿਜੈ ਚੋਪੜਾ
ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਕਿਹਾ ਕਿ ਖੇਡਾਂ 'ਚ ਬੱਚਿਆਂ ਤੋਂ ਜ਼ਿਆਦਾ ਮਾਤਾ-ਪਿਤਾ ਦਾ ਰੋਲ ਹੋਣਾ ਚਾਹੀਦਾ ਹੈ ਕਿਉਂਕਿ ਬੱਚੇ ਛੋਟੀ ਉਮਰ 'ਚ ਕੱਚੀ ਮਿੱਟੀ ਦੀ ਤਰ੍ਹਾਂ ਹੁੰਦੇ ਹਨ, ਉਨ੍ਹਾਂ ਨੂੰ ਅਸੀਂ ਜਿਵੇਂ ਤਿਆਰ ਕਰਾਂਗੇ ਉਹ ਉਸੇ ਤਰ੍ਹਾਂ ਤਿਆਰ ਹੋਣਗੇ। ਇਸ ਲਈ ਮਾਤਾ-ਪਿਤਾ ਨੂੰ ਬੱਚਿਆਂ ਨੂੰ ਖੇਡਾਂ 'ਚ ਪਾ ਕੇ ਅੱਗੇ ਵਧਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਬੁਰਾਈਆਂ ਤੋਂ ਬਚੇ ਰਹਿਣਗੇ।
ਗ੍ਰੈਂਡ ਮਾਸਟਰ ਬਣਨ ਦਾ ਸੁਪਨਾ ਹੈ : ਅਮਾਇਰਾ ਮਿੱਤਲ
ਅਮਾਇਰਾ ਮਿੱਤਲ ਨੇ ਕਿਹਾ ਕਿ ਉਸ ਨੂੰ ਸ਼ੁਰੂ ਤੋਂ ਹੀ ਚੈੱਸ ਖੇਡਣ ਦਾ ਸ਼ੌਕ ਹੈ। ਮੈਂ ਪਿਛਲੇ 2 ਸਾਲਾਂ ਤੋਂ ਚੈੱਸ ਸਿੱਖ ਰਹੀ ਹਾਂ। ਮੇਰਾ ਬਸ ਇਕ ਹੀ ਸੁਪਨਾ ਹੈ ਕਿ ਚੈੱਸ ਵਿਚ ਗ੍ਰੈਂਡ ਮਾਸਟਰ ਬਣਨਾ ਹੈ।
2 ਸਾਲਾਂ ਤੋਂ ਸਿੱਖ ਰਹੀ ਹਾਂ ਚੈੱਸ : ਆਰਿਕਾ
6 ਸਾਲ ਦੀ ਆਰਿਕਾ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਚੈੱਸ ਸਿੱਖ ਰਹੀ ਹੈ। ਉਸ ਨੂੰ ਚੈੱਸ ਸਿੱਖਣ ਲਈ ਘਰ ਵਾਲਿਆਂ ਨੇ ਉਤਸ਼ਾਹਿਤ ਕੀਤਾ, ਹੁਣ ਉਹ ਇਸ ਖੇਡ ਵਿਚ ਅੱਗੇ ਵਧਣਾ ਚਾਹੁੰਦੀ ਹੈ।

PunjabKesari
6 ਮਹੀਨੇ ਪਹਿਲਾਂ ਸਿੱਖਣੀ ਸ਼ੁਰੂ ਕੀਤੀ ਚੈੱਸ : ਯੁਵਮ
ਮੁਕਾਬਲੇ ਵਿਚ ਸਭ ਤੋਂ ਛੋਟੇ ਖਿਡਾਰੀ ਯੁਵਮ ਨੇ ਕਿਹਾ ਕਿ ਉਨ੍ਹਾਂ ਨੇ ਚੈੱਸ ਖੇਡਣੀ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਹੈ। ਚੈੱਸ ਦੀ ਖੇਡ ਸਾਨੂੰ ਸਕੂਲ ਵਿਚ ਸਿਖਾਉਂਦੇ ਸੀ, ਉਦੋਂ ਤੋਂ ਮੈਨੂੰ ਇਸ ਨੂੰ ਸਿੱਖਣ ਦਾ ਸ਼ੌਕ ਸ਼ੁਰੂ ਹੋਇਆ।
ਨੈਸ਼ਨਲ ਖੇਡ ਵਿਚ ਕਰ ਚੁੱਕਾ ਹਾਂ ਪਾਰਟੀਸਿਪੇਟ : ਅਰਜੁਨਵੀਰ
13 ਸਾਲ ਦੇ ਅਰਜੁਨਵੀਰ ਨੇ ਕਿਹਾ ਕਿ ਉਸ ਨੇ ਤੀਜੀ ਜਮਾਤ ਤੋਂ ਹੀ ਚੈੱਸ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੇ ਘਰ ਵਿਚ ਜਦੋਂ ਪਾਪਾ ਅਤੇ ਭੈਣ ਖੇਡਦੀ ਸੀ ਤਾਂ ਉਨ੍ਹਾਂ ਨੂੰ ਦੇਖ ਕੇ ਮਨ ਕਰਨ ਲੱਗਾ ਕਿ ਉਹ ਵੀ ਚੈੱਸ ਖੇਡੇ, ਹੁਣ ਤੱਕ ਉਹ 3 ਵਾਰ ਨੈਸ਼ਨਲ ਵਿਚ ਹਿੱਸਾ ਲੈ ਚੁੱਕੇ ਹਨ।
ਡਾਕਟਰ ਬਣਨ ਦਾ ਸੁਪਨਾ ਹੈ : ਧੈਰਿਆ
ਜਦੋਂ ਭਰਾ ਚੈੱਸ ਖੇਡਦੇ ਸੀ ਤਾਂ ਉਨ੍ਹਾਂ ਨੂੰ ਦੇਖ ਕੇ ਮੇਰਾ ਵੀ ਮਨ ਕਰਨ ਲੱਗਾ ਕਿ ਮੈਂ ਵੀ ਚੈੱਸ ਖੇਡਾਂ, ਉਦੋਂ ਮੈਂ ਚੈੱਸ ਖੇਡਣੀ ਸ਼ੁਰੂ ਕੀਤੀ। ਹੁਣ ਤੱਕ ਮੈਂ 4 ਤੋਂ 5 ਵਾਰ ਨੈਸ਼ਨਲ ਖੇਡ ਚੁੱਕਾ ਹਾਂ।
ਪਾਪਾ ਨੇ ਚੈੱਸ ਖੇਡਣੀ ਸ਼ੁਰੂ ਕਰਵਾਈ : ਦਿਵਯਮ ਪੁਰੀ
ਮੈਨੂੰ ਚੈੱਸ ਖੇਡਣੀ ਪਾਪਾ ਨੇ ਸ਼ੁਰੂ ਕਰਵਾਈ। ਮੈਂ ਸ਼ੁਰੂ ਤੋਂ ਹੀ ਪਾਪਾ ਦੇ ਨਾਲ ਚੈੱਸ ਖੇਡਦਾ ਸੀ, ਉਸ ਤੋਂ ਬਾਅਦ ਪਾਪਾ ਨੇ ਮੈਨੂੰ ਇਸ ਦੀ ਕਲਾਸ ਜੁਆਇਨ ਕਰਵਾ ਦਿੱਤੀ।Ó
ਨਤੀਜਾ : ਓਪਨ ਕੈਟਾਗਰੀ
ਚੈਂਪੀਅਨ : ਦੁਸ਼ਯੰਤ ਸ਼ਰਮਾ
ਲੜਕਿਆਂ ਦੀ ਕੈਟਾਗਰੀ 'ਚ ਪਹਿਲਾ ਸਥਾਨ ਪ੍ਰਭਜੋਤ ਸਿੰਘ, ਦੂਜਾ ਅਮਨਪ੍ਰੀਤ ਸਿੰਘ ਅਤੇ ਤੀਜਾ ਰਾਘਵ ਭੱਲਾ।
ਲੜਕੀਆਂ ਦੀ ਕੈਟਾਗਰੀ ਵਿਚ ਪਹਿਲਾ ਸਥਾਨ ਨੁਪੁਰ, ਦੂਜਾ ਸਥਾਨ ਅਨਿਤਾ ਵਰਮਾ, ਤੀਜਾ ਸਥਾਨ ਤੁਸ਼ਿਤਾ ਚੋਪੜਾ,
ਅੰਡਰ 15 : ਚੈਂਪੀਅਨ ਅਰਜੁਨਵੀਰ ਸਿੰਘ
ਲੜਕੀਆਂ ਵਿਚ ਪਹਿਲਾ ਸਥਾਨ ਨਿਯਤੀ, ਲੜਕਿਆਂ ਵਿਚ ਪਹਿਲਾ ਸਥਾਨ ਨੀਰਜ ਮਹਿਤਾ, ਦੂਜਾ ਸਥਾਨ ਮਯੰਕ, ਤੀਜਾ ਸਥਾਨ ਤਨੁਲ ਜਿੰਦਲ।
ਅੰਡਰ 13 : ਚੈਂਪੀਅਨ ਦਿਵਯਮ
ਲੜਕੀਆਂ 'ਚ ਪਹਿਲਾ ਸਥਾਨ ਟੀਆ ਸੇਤੀਆ, ਦੂਜਾ ਜਪਲੀਨ ਕੌਰ, ਤੀਜਾ ਗੁੰਜਨ। 
ਲੜਕਿਆਂ ਵਿਚ ਪਹਿਲਾ ਸਥਾਨ ਯਾਸ਼ਿਕਾ, ਦੂਜਾ ਸਿਧਾਰਥ, ਤੀਜਾ ਸ਼੍ਰੀਨਿਕ ਜੈਨ। 
ਚੈਂਪੀਅਨ ਧੈਰਿਆ ਅਗਰਵਾਲ
ਲੜਕੀਆਂ 'ਚ ਪਹਿਲਾ ਸਥਾਨ ਪ੍ਰਾਂਜਲ , ਦੂਜਾ ਅਨਾਹਿਤਾ, ਤੀਜਾ ਰਿਧਿਮਾ।
ਲੜਕਿਆਂ 'ਚ ਪਹਿਲਾ ਸਥਾਨ ਅਗ੍ਰਿਮ, ਦੂਜਾ ਸਹਿਜ, ਤੀਜਾ ਸ਼ਿਤਿਜ।
ਚੈਂਪੀਅਨ ਅਮਾਇਰਾ ਮਿੱਤਲ
ਲੜਕੀਆਂ 'ਚ ਪਹਿਲਾ ਸਥਾਨ ਅਨੰਨਿਆ ਅਰੋੜਾ, ਦੂਜਾ ਰਿਧੀ, ਤੀਜਾ ਮੀਸ਼ਾ
ਲੜਕਿਆਂ 'ਚ ਪਹਿਲਾ ਸਥਾਨ ਓਮ ਆਰੀਆ, ਦੂਜਾ ਲਕਸ਼ਿਤ, ਤੀਜਾ ਆਦਿਤਿਆ।
ਅੰਡਰ 7 : ਚੈਂਪੀਅਨ ਆਰਿਕਾ ਕਪੂਰ
ਲੜਕੀਆਂ 'ਚ ਪਹਿਲਾ ਸਮਾਇਰਾ ਜੈਨ, ਦੂਜਾ ਸਹਰ ਬੇਦੀ।
ਲੜਕਿਆਂ ਵਿਚ ਪਹਿਲਾ ਹਰਿਧਨ, ਦੂਜਾ ਸ਼ੇਆਨ, ਤੀਜਾ ਪੁਣਯ


author

shivani attri

Content Editor

Related News