ਪੰਜਾਬ ਕੇਸਰੀ ਗਰੁੱਪ ਵੱਲੋਂ ਚੈੱਸ ਨੂੰ ਪ੍ਰਫੁੱਲਿਤ ਕਰਨਾ ਸ਼ਲਾਘਾਯੋਗ ਉਪਰਾਲਾ : ਸੰਤੋਖ ਚੌਧਰੀ

Monday, Jul 15, 2019 - 11:26 AM (IST)

ਪੰਜਾਬ ਕੇਸਰੀ ਗਰੁੱਪ ਵੱਲੋਂ ਚੈੱਸ ਨੂੰ ਪ੍ਰਫੁੱਲਿਤ ਕਰਨਾ ਸ਼ਲਾਘਾਯੋਗ ਉਪਰਾਲਾ : ਸੰਤੋਖ ਚੌਧਰੀ

ਜਲੰਧਰ ਕੈਂਟ— ਸਥਾਨਕ ਐੱਸ. ਡੀ. ਮਾਡਲ ਸਕੂਲ ਵਿਚ ਦੋ ਦਿਨਾ 'ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ' ਮੁਕਾਬਲੇ ਦਾ ਬੀਤੇ ਦਿਨੀਂ ਸ਼ੁਭ ਆਰੰਭ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕੀਤਾ। ਮੁਕਾਬਲੇ 'ਚ ਜਲੰਧਰ ਸਣੇ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਲਗਭਗ 200 ਬੱਚਿਆਂ ਨੇ ਹਿੱਸਾ ਲਿਆ। ਚੈੱਸ ਮੁਕਾਬਲੇ 'ਚ ਅੰਡਰ-7, ਅੰਡਰ-9, ਅੰਡਰ-11, ਅੰਡਰ-13, ਅੰਡਰ-15 ਅਤੇ ਓਪਨ ਕੈਟਾਗਰੀ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦੇ ਪਹਿਲੇ ਦਿਨ ਦੋ ਰਾਊਂਡ ਹੋਏ, ਜਿਸ 'ਚ ਓਪਨ ਕੈਟਾਗਰੀ ਵਿਚ ਦੁਸ਼ਯੰਤ, ਪ੍ਰਭੂ ਸਿਮਰਨ ਸਿੰਘ, ਨਿਤਿਆ, ਦਿਵਿਆਂਸ਼, ਵਾਣੀ, ਅੰਡਰ-15 ਵਿਚ ਮਯੰਕ, ਅੰਡਰ-13 ਦਿਵਿਅਮ ਪੁਰੀ, ਜਾਨ੍ਹਵੀ, ਅੰਡਰ-11 ਵਿਚ ਸ਼ਿਵ ਜਿੰਦਲ, ਅੰਡਰ-9 'ਚ ਅਮਾਇਰਾ ਅਤੇ ਅੰਡਰ-7 'ਚ ਸ਼ਾਸਵਤ ਨੇ ਲੀਡ ਬਣਾ ਲਈ ਹੈ। ਉਥੇ ਹੀ ਐਤਵਾਰ ਨੂੰ ਫਾਇਨਲ ਹੋਇਆ।

ਮੁਕਾਬਲੇ ਦਾ ਇਸ ਤੋਂ ਪਹਿਲਾਂ ਸ਼ੁਭ ਆਰੰਭ ਕਰਦਿਆਂ ਸੰਸਦ ਮੈਂਬਰ ਚੌਧਰੀ ਨੇ ਸ਼ਤਰੰਜ ਦੀ ਇਕ ਚਾਲ ਚੱਲੀ। ਸੰਸਦ ਮੈਂਬਰ ਚੌਧਰੀ ਦੇ ਨਾਲ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ, ਡਾਇਰੈਕਟਰ ਸਾਇਸ਼ਾ ਚੋਪੜਾ ਅਤੇ ਡਾਇਰੈਕਟਰ ਅਭਿਨਵ ਚੋਪੜਾ ਸ਼ਾਮਲ ਹੋਏ। ਮੁਕਾਬਲੇ ਦੇ ਪਹਿਲੇ ਦਿਨ ਸ਼ਤਰੰਜ ਦੇ 3 ਰਾਊਂਡ ਕਰਵਾਏ ਗਏ। ਐਤਵਾਰ ਨੂੰ 2 ਰਾਊਂਡ ਕਰਵਾਏ ਜਾਣਗੇ। ਜਿੱਤਣ ਵਾਲੇ ਖਿਡਾਰੀਆਂ ਨੂੰ ਐਤਵਾਰ ਸ਼ਾਮ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਚੈੱਸ ਮੁਕਾਬਲੇ ਦੇ ਸ਼ੁਭ ਆਰੰਭ ਸਮੇਂ ਜਲੰਧਰ ਚੈੱਸ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸ਼ਰਮਾ, ਸੁਨੀਲ ਧਵਨ, ਕੋਚ ਕੰਵਰਜੀਤ, ਚੀਫ ਆਰਬਿਟਰ ਅਮਿਤ ਸ਼ਰਮਾ, ਡਿਪਟੀ ਚੀਫ ਆਰਬਿਟਰ ਕੀਰਤੀ ਸ਼ਰਮਾ, ਅਸ਼ਵਨੀ ਤਿਵਾੜੀ, ਨਿਸ਼ਾਂਤ ਘਈ, ਸਕੂਲ ਦੀ ਵਾਈਸ ਪ੍ਰਿੰ. ਮੰਜੂ ਸ਼ਰਮਾ ਅਤੇ ਨਰੇਸ਼ ਮੌਜੂਦ ਸਨ।

ਚੈੱਸ ਨੂੰ ਉਤਸ਼ਾਹਿਤ ਕਰਨ ਵਿਚ ਪੂਰੀ ਮਦਦ ਕਰਾਂਗਾ : ਸੰਤੋਖ ਚੌਧਰੀ
ਇਸ ਮੌਕੇ ਬੋਲਦਿਆਂ ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਚੈੱਸ ਇਕ ਨਾਰਮਲ ਖੇਡ ਨਹੀਂ, ਸਗੋਂ ਦਿਮਾਗੀ ਖੇਡ ਹੈ, ਇਸ ਨਾਲ ਦਿਮਾਗ ਦੀ ਕਾਫੀ ਐਕਸਰਸਾਈਜ਼ ਹੁੰਦੀ ਹੈ। ਅੱਜ ਵਿਸ਼ਵ ਪੱਧਰ 'ਤੇ ਉਹ ਹੀ ਵਿਅਕਤੀ ਤਰੱਕੀ ਕਰ ਸਕਦਾ ਹੈ ਜੋ ਹਰ ਕੰਮ ਵਿਚ ਅੱਗੇ ਰਹਿੰਦਾ ਹੈ। ਪੰਜਾਬ ਕੇਸਰੀ ਗਰੁੱਪ ਵਲੋਂ ਚੈੱਸ ਨੂੰ ਉਤਸ਼ਾਹਿਤ ਕਰਨਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਖੇਡ ਨੂੰ ਅੱਗੇ ਲਿਜਾਉਣ ਵਿਚ ਇੰਫ੍ਰਾਸਟਰੱਕਚਰ ਬਣਾਉਣ ਵਿਚ ਜੋ ਵੀ ਜ਼ਰੂਰਤ ਹੋਵੇਗੀ, ਉਹ ਉਸਨੂੰ ਪੂਰਾ ਕਰਨਗੇ।

PunjabKesari

ਉਤਰ ਭਾਰਤ ਵਿਚ ਜਲੰਧਰ ਨੂੰ ਬਣਾਉਣਾ ਹੈ ਬੈਸਟ : ਜੇ. ਐੱਸ. ਚੀਮਾ
ਜਲੰਧਰ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਜੇ. ਐੱਸ. ਚੀਮਾ ਨੇ ਕਿਹਾ ਕਿ ਚੈੱਸ ਦੀ ਖੇਡ ਨੂੰ ਜਿਸ ਤਰ੍ਹਾਂ ਅੱਗੇ ਲੈ ਕੇ ਜਾਣ ਲਈ ਕੰਮ ਹੋ ਰਿਹਾ ਹੈ, ਉਸਨੂੰ ਵੇਖਦਿਆਂ ਉਹ ਦਿਨ ਦੂਰ ਨਹੀਂ ਜਦੋਂ ਜਲੰਧਰ ਉੱਤਰ ਭਾਰਤ ਦਾ ਬੈਸਟ ਚੈੱਸ ਸੈਂਟਰ ਬਣ ਜਾਵੇਗਾ। ਇਹ ਜਲੰਧਰ ਚੈੱਸ ਦਾ ਕੇਂਦਰ ਬਣੇ, ਇਸ ਲਈ ਸਾਰੇ ਯਤਨਸ਼ੀਲ ਰਹਿਣਗੇ। ਇਹ ਹੀ ਕਾਰਣ ਹੈ ਕਿ ਅੱਜ ਛੋਟੇ ਬੱਚੇ ਵੀ ਚੈੱਸ ਮੁਕਾਬਲੇ ਵਿਚ ਹਿੱਸਾ ਲੈ ਰਹੇ ਹਨ।

ਦਿਮਾਗ ਦੀ ਗੇਮ ਹੈ ਚੈੱਸ : ਪ੍ਰਿੰ. ਬਬਿਤਾ
ਐੱਸ. ਡੀ. ਮਾਡਲ ਸਕੂਲ ਦੀ ਪ੍ਰਿੰ. ਬਬਿਤਾ ਜੋਸ਼ੀ ਨੇ ਕਿਹਾ ਕਿ ਚੈੱਸ ਦਿਮਾਗ ਦੀ ਖੇਡ ਹੈ। ਖਿਡਾਰੀਆਂ ਨੂੰ ਬਹੁਤ ਹੀ ਸੋਚ ਸਮਝ ਕੇ ਚਾਲ ਚੱਲਣੀ ਪੈਂਦੀ ਹੈ। ਇਹ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ ਵਿਚ ਮਦਦ ਕਰਦੀ ਹੈ।

ਆਪਣੇ ਸ਼ਹਿਰ ਨੂੰ ਮਿਲੇ ਗ੍ਰੈਂਡ ਮਾਸਟਰ : ਸ਼੍ਰੀ ਅਭਿਜੈ ਚੋਪੜਾ
ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਕਿਹਾ ਕਿ ਪੰਜਾਬ ਕੇਸਰੀ ਵਲੋਂ ਇਸ ਵਾਰ 13ਵਾਂ ਪੰਜਾਬ ਕੇਸਰੀ ਸੈਂਟਰ ਆਫ ਚੈੱਸ ਮੁਕਾਬਲਾ ਕਰਵਾਇਆ ਗਿਆ ਹੈ। ਚੈੱਸ ਮੁਕਾਬਲੇ ਦਾ ਸਫਰ ਕਾਫੀ ਲੰਬਾ ਚੱਲੇਗਾ ਕਿਉਂਕਿ ਇਸ ਦਾ ਮਕਸਦ ਨਾ ਸਿਰਫ ਬੱਚਿਆਂ 'ਚ ਇਸ ਖੇਡ ਪ੍ਰਤੀ ਰੁਚੀ ਵਧਾਉਣਾ ਹੈ, ਸਗੋਂ ਜਲੰਧਰ ਨੂੰ ਇਸ ਖੇਡ ਦਾ ਗ੍ਰੈਂਡ ਮਾਸਟਰ ਹਾਸਲ ਕਰਵਾਉਣਾ ਵੀ ਹੈ। ਚੈੱਸ ਦੇ ਇਸ ਸਫਰ ਨੂੰ ਇਕ ਮੁਕਾਮ ਤੱਕ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰਹਿਣਗੀਆਂ।


author

shivani attri

Content Editor

Related News