2 ਦੁਕਾਨਾਂ ਦੇ ਤਾਲੇ ਤੋੜ ਕੇ ਉਡਾਈ ਹਜ਼ਾਰਾਂ ਰੁਪਏ ਦੀ ਨਕਦੀ
Sunday, Aug 25, 2024 - 07:04 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ, ਰਾਜਬੀਰ ਸਿੰਘ ਰਾਣਾ)-ਪੁਰਾਣਾ ਬੱਸ ਅੱਡਾ ਕੀਰਤਪੁਰ ਸਾਹਿਬ ਵਿਖੇ ਚੋਰਾਂ ਵੱਲੋਂ ਦੋ ਦੁਕਾਨਾਂ ਦੇ ਤਾਲੇ ਭੰਨ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿਚੋਂ ਇਕ ਦੁਕਾਨ ਮੈਡੀਕਲ ਸਟੋਰ ਹੈ ਜਦਕਿ ਦੂਜੀ ਦੁਕਾਨ 'ਤੇ ਮਨੀ ਟਰਾਂਸਫ਼ਰ ਦਾ ਕੰਮ ਕੀਤਾ ਜਾਂਦਾ ਹੈ। ਜਦੋਂ ਦੋਵਾਂ ਦੁਕਾਨਦਾਰਾਂ ਵੱਲੋਂ ਅੱਜ ਸਵੇਰੇ ਦੁਕਾਨ ’ਤੇ ਆ ਕੇ ਵੇਖਿਆ ਗਿਆ ਤਾਂ ਦੁਕਾਨਾਂ ਦੇ ਤਾਲੇ ਭੰਨੇ ਹੋਏ ਸਨ ਅਤੇ ਅੰਦਰ ਗੱਲੇ ਦੇ ਵਿਚ ਪਈ ਨਕਦੀ ਗਾਇਬ ਸੀ। ਮੈਡੀਕਲ ਸਟੋਰ ਦੇ ਮਾਲਕ ਅਭਿਸ਼ੇਕ ਕੌੜਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ ਅਤੇ ਅੱਜ ਸਵੇਰੇ ਜਦੋਂ ਉਹ ਦੁਕਾਨ ’ਤੇ ਆਏ ਤਾਂ ਉਨ੍ਹਾਂ ਵੇਖਿਆ ਕਿ ਦੁਕਾਨ ਦੇ ਤਾਲੇ ਤੋੜੇ ਹੋਏ ਸਨ, ਅੰਦਰ ਜਾ ਕੇ ਵੇਖਿਆ ਤਾਂ ਗੱਲੇ ਵਿਚ ਪਈ ਹਜ਼ਾਰਾਂ ਰੁਪਏ ਦੀ ਨਗਦੀ ਗਾਇਬ ਸੀ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ, ਸੀਨੀਅਰ ਆਗੂ ਡਿੰਪੀ ਢਿੱਲੋਂ ਨੇ ਛੱਡੀ ਪਾਰਟੀ
ਅਭਿਸ਼ੇਕ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਦੁਕਾਨ ਦੀ ਵਿਕਰੀ ਦੀ ਨਕਦੀ ਪਈ ਹੋਈ ਸੀ, ਉੱਥੇ ਨਾਲ ਹੀ ਸ਼੍ਰੀ ਮਣੀ ਮਹੇਸ਼ ਦੇ ਲੰਗਰ ਲਈ ਰੱਖੀ ਨਕਦੀ ਵੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਹੈ, ਜੋਕਿ ਲਗਭਗ 60 ਹਜ਼ਾਰ ਰਪਏ ਬਣਦੀ ਹੈ। ਦੂਜੀ ਦੁਕਾਨ ਦੇ ਮਾਲਕ ਅਰੁਣ ਕੌੜਾ ਨੇ ਦੱਸਿਆ ਕਿ ਮਨੀ ਐਕਸਚੇਂਜ ਦਾ ਕੰਮ ਹੋਣ ਕਾਰਨ ਉਸ ਦੇ ਕੋਲ ਵਿਦੇਸ਼ੀ ਕਰੰਸੀ ਅਤੇ ਨਕਦੀ ਪਈ ਹੋਈ ਸੀ ਜਿਨ੍ਹਾਂ ਦੀ ਕੀਮਤ ਲਗਭਗ 50 ਹਜ਼ਾਰ ਰੁਪਏ ਬਣਦੀ ਹੈ, ਦੁਕਾਨ ’ਤੇ ਲਗਾਇਆ ਹੋਇਆ ਕੈਮਰਾ ਵੀ ਚੋਰ ਪੁੱਟ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਦੋਵਾਂ ਦੁਕਾਨਦਾਰਾਂ ਵੱਲੋਂ ਥਾਣਾ ਕੀਰਤਪੁਰ ਸਾਹਿਬ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਫਿਲਹਾਲ ਆਸ ਪਾਸ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਰਿੰਦਰ ਪਾਲ ਕੌੜਾ ਨੇ ਦੱਸਿਆ ਕਿ ਮੈਡੀਕਲ ਸਟੋਰ ਦੀ ਦੁਕਾਨ ਜਿਸ ਵਿਚ ਚੋਰੀ ਹੋਈ ਹੈ, ਦਾ ਭਤੀਜਾ ਚਲਾ ਰਿਹਾ ਹੈ, ਇਹ ਦੁਕਾਨਾਂ ਬੱਸ ਸਟੈਂਡ ਵਿਚ ਬਿਲਕੁਲ ਚੰਡੀਗੜ੍ਹ ਤੋਂ ਊਨਾ ਮੁੱਖ ਮਾਰਗ ’ਤੇ ਸਥਿਤ ਹਨ। ਅਜਿਹੇ ਵਿਚ ਕਿਤੇ ਨਾ ਕਿਤੇ ਕੀਰਤਪੁਰ ਸਾਹਿਬ ਦਾ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਨਸ਼ੇ ਦੀ ਵਿਕਰੀ ਹੋਣ ਕਰਕੇ ਅਣਪਛਾਤੇ ਵਿਅਕਤੀ ਅਣਸੁਖਾਵੀਂਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਲਈ ਲਿਖਤੀ ਪੱਤਰ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਫ਼ੌਜ ਦੀ ਜੀਪ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਮੰਜ਼ਰ ਵੇਖ ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ