ਨਕਲੀ ਸੋਨਾ ਰੱਖ ਕੇ ਲਿਆ ਲੋਨ, ਬੈਂਕ ਨਾਲ 7 ਲੱਖ 89 ਹਜ਼ਾਰ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਮਾਮਲਾ ਦਰਜ

Wednesday, Nov 29, 2023 - 01:02 PM (IST)

ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਪੁਲਸ ਨੇ ਬੈਂਕ ਨਾਲ ਧੋਖਾਦੇਹੀ ਕਰਨ ਦੇ ਦੋਸ਼ ’ਚ ਇਕ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਵਾਈ ਸ਼ਿਕਾਇਤ ’ਚ ਬਲਵਿੰਦਰ ਕੁਮਾਰ ਮੈਨੇਜਰ ਸਟੇਟ ਬੈਂਕ ਆਫ਼ ਇੰਡੀਆ ਏ. ਡੀ. ਬੀ. ਬ੍ਰਾਂਚ ਨੇੜੇ ਬੱਸ ਸਟੈਂਡ ਨੇ 29 ਜਨਵਰੀ 2021 ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਜਨ ਸ਼ਰਮਾ ਪੁੱਤਰ ਕਿਸ਼ੋਰੀ ਲਾਲ ਨਿਵਾਸੀ ਮਕਾਨ ਨੰ. ਬੀ-60/1 ਮੁਹੱਲਾ ਮਰਵਾਹਾ ਵਾਰਡ ਨੰ. 28 ਅਤੇ ਵਿਨੋਦ ਕੁਮਾਰ ਵਰਮਾ ਪੁੱਤਰ ਵਲਾਇਤੀ ਰਾਮ ਨਿਵਾਸੀ ਮਕਾਨ ਨੰ. 129 ਮੁਹੱਲਾ ਮਰਵਾਹਾ ਨੰਬਰ 39 ਵਿਨੋਦ ਜਿਊਲਰਜ਼ ਸ਼ੀਸ਼ ਮਹਿਲ ਬਾਜ਼ਾਰ ਨੇੜੇ ਭੀਲੋ ਹਲਵਾਈ ਨੇ ਬੈਂਕ ’ਚ ਨਕਲੀ ਸੋਨਾ ਰੱਖ ਕੇ ਲੋਨ ਲੈ ਕੇ ਵਾਪਸ ਨਹੀਂ ਕੀਤਾ।

ਜਿਸ ਦੀ ਜਾਂਚ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਅਤੇ ਉੱਪ ਕਪਤਾਨ ਪੁਲਸ ਆਰਥਿਕ ਅਪਰਾਧ ਅਤੇ ਸਾਈਬਰ ਕ੍ਰਾਈਮ ਨੇ ਕੀਤੀ। ਜਿਨ੍ਹਾਂ ਨੇ ਆਪਣੀ ਰਿਪੋਰਟ ’ਚ ਲਿਖਿਆ ਕਿ ਵਿਨੋਦ ਕੁਮਾਰ ਵੱਲੋਂ ਬੈਂਕ ਦੇ ਮੁਲਾਜ਼ਮਾਂ ਦੇ ਇਸ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਧੋਖੇ ’ਚ ਰੱਖ ਕੇ ਉਨ੍ਹਾਂ ਨੂੰ ਨਕਲੀ ਸੋਨਾ ਦੇ ਕੇ 7 ਲੱਖ 89 ਹਜ਼ਾਰ ਰੁਪਏ ਦੀ ਸੋਚੀ ਸਮਝੀ ਸਾਜ਼ਿਸ਼ ਅਧੀਨ ਧੋਖਾਦੇਹੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ 'ਚ 'ਆਪ' ਵਿਧਾਇਕਾ ਨੇ ਚੁੱਕਿਆ ਨਹਿਰਾਂ 'ਚ ਵਰਤੇ ਘਟੀਆ ਮਟੀਰੀਅਲ ਦਾ ਮੁੱਦਾ

ਜਿਸ ’ਤੇ ਵਿਨੋਦ ਕੁਮਾਰ ਵਰਮਾ ਪੁੱਤਰ ਵਲਾਇਤੀ ਰਾਮ ਵਿਰੁੱਧ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ’ਚ ਕੇਸ ਦਰਜ ਕਰਨ ਲਈ ਲਿਖਿਆ ਜਿਸ ’ਤੇ ਐੱਸ. ਐੱਸ. ਪੀ. ਨੇ ਉੱਪ ਕਪਤਾਨ ਪੁਲਸ ਆਰਥਿਕ ਅਪਰਾਧ ਤੇ ਸਾਈਬਰ ਕ੍ਰਾਈਮ ਹੁਸ਼ਿਆਰਪੁਰ ਦੀ ਰਿਪੋਰਟ ’ਤੇ ਸਹਿਮਤੀ ਪ੍ਰਗਟਾਉਂਦੇ ਹੋਏ ਮੁਕੱਦਮਾ ਦਰਜ ਕਰਨ ਨੂੰ ਕਿਹਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News