ਵਿਦਿਆਰਥਣ ਭੇਤਭਰੇ ਹਾਲਾਤ ''ਚ ਲਾਪਤਾ, 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

Sunday, Nov 03, 2024 - 05:02 PM (IST)

ਵਿਦਿਆਰਥਣ ਭੇਤਭਰੇ ਹਾਲਾਤ ''ਚ ਲਾਪਤਾ, 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਇੱਥੇ 12ਵੀਂ ਜਮਾਤ ਦੀ ਵਿਦਿਆਰਥਣ ਭੇਤਭਰੇ ਹਾਲਾਤਾ 'ਚ ਲਾਪਤਾ ਹੋ ਗਈ। ਪੁਲਸ ਨੇ ਉਸਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 2 ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਥਾਣਾ ਸਦਰ ਪੁਲਸ ਨੂੰ ਦਿੱਤੀ ਸੂਚਨਾ ਵਿਚ ਲਾਪਤਾ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ 19 ਸਾਲ ਦੀ ਕੁੜੀ 12ਵੀਂ ਜਮਾਤ ਵਿਚ ਪੜ੍ਹਦੀ ਹੈ। 30 ਅਕਤੂਬਰ ਨੂੰ ਉਹ ਕਿਸੇ ਕੰਮ ਦੇ ਲਈ ਫਿਰੋਜ਼ਪੁਰ ਗਈ ਪਰ ਵਾਪਸ ਨਹੀਂ ਪਰਤੀ।

ਉਨ੍ਹਾਂ ਆਪਣੇ ਤੌਰ 'ਤੇ ਭਾਲ ਕੀਤੀ ਤਾਂ ਪਤਾ ਲੱਗਾ ਕਿ ਅਕਾਸ਼ ਉਰਫ਼ ਮਿੰਟੂ ਵਾਸੀ ਪਿੰਡ ਆਸਬਵਾਲਾ ਆਪਣੇ ਪਿਤਾ ਖਜ਼ਾਨ ਸਿੰਘ ਦੀ ਮਦਦ ਦੇ ਨਾਲ ਉਨ੍ਹਾਂ ਦੀ ਕੁੜੀ ਨੂੰ ਪਿੰਡ ਬਾਰੇਕੇ ਤੋਂ ਅਗਵਾ ਕਰਕੇ ਲੈ ਗਿਆ ਹੈ ਅਤੇ ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਹੈ। ਉਨ੍ਹਾਂ ਵੱਲੋਂ ਦੋਸ਼ੀਆਂ ਕੋਲੋਂ ਕੁੜੀ ਦੀ ਵਾਪਸੀ ਦੀ ਮੰਗ ਕੀਤੀ ਗਈ ਪਰ ਉਹ ਕੋਈ ਗੱਲ ਨਹੀਂ ਸੁਣ ਰਹੇ ਅਤੇ ਉਲਟਾ ਉਸ ਨੂੰ ਧਮਕੀਆਂ ਦਿੰਦੇ ਹਨ। ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਦੋਹਾਂ ਪਿਓ-ਪੁੱਤ ਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਉਨ੍ਹਾਂ ਦੀ ਅਤੇ ਲਾਪਤਾ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News