ਕਾਰ ਚਾਲਕ ਨੇ ਗੁਰੂ ਨਾਨਕਪੁਰਾ ਫਾਟਕ ’ਤੇ ਤਾਇਨਾਤ ਗੇਟਮੈਨ ਨਾਲ ਕੀਤੀ ਹੱਥੋਪਾਈ, ਵਰਦੀ ਪਾੜੀ

04/13/2022 3:35:04 PM

ਜਲੰਧਰ (ਗੁਲਸ਼ਨ)–ਬੀਤੀ ਰਾਤ ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਇਕ ਕਾਰ ਚਾਲਕ ਨੇ ਜ਼ਿਆਦਾ ਦੇਰ ਫਾਟਕ ਬੰਦ ਕਰਨ ਦਾ ਦੋਸ਼ ਲਾਉਂਦਿਆਂ ਗੇਟਮੈਨ ਨਾਲ ਹੱਥੋਪਾਈ ਕਰਦੇ ਹੋਏ ਉਸ ਦੀ ਵਰਦੀ ਪਾੜ ਦਿੱਤੀ। ਗੇਟਮੈਨ ਨੇ ਇਸ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਗੇਟਮੈਨ ਕੋਲੋਂ ਘਟਨਾ ਬਾਰੇ ਜਾਣਕਾਰੀ ਲਈ।

ਜਾਣਕਾਰੀ ਮੁਤਾਬਕ ਕਾਰ ਚਾਲਕ ਨੇ ਜ਼ਿਆਦਾ ਦੇਰ ਤੱਕ ਫਾਟਕ ਬੰਦ ਰੱਖਣ ਦਾ ਦੋਸ਼ ਲਾਉਂਦਿਆਂ ਗੇਟਮੈਨ ਨਾਲ ਬਹਿਸ ਕੀਤੀ। ਗੱਲ ਹੱਥੋਪਾਈ ਤੱਕ ਪਹੁੰਚ ਗਈ, ਜਿਸ ਵਿਚ ਗੇਟਮੈਨ ਦੀ ਵਰਦੀ ਫਟ ਗਈ। ਇਸ ਤੋਂ ਬਾਅਦ ਕਾਰ ਚਾਲਕ ਉਥੋਂ ਫ਼ਰਾਰ ਹੋ ਗਿਆ। ਗੇਟਮੈਨ ਸੁਰੇਸ਼ ਕੁਮਾਰ ਨੇ ਆਰ. ਪੀ. ਐੱਫ. ਕੋਲ ਆਪਣੇ ਬਿਆਨ ਦਰਜ ਕਰਵਾਏ ਅਤੇ ਕਾਰ ਦਾ ਰਜਿਟ੍ਰੇਸ਼ਨ ਨੰਬਰ ਦੱਸਿਆ। ਦੇਰ ਰਾਤ ਆਰ. ਪੀ. ਐੱਫ਼. ਦੇ ਸਬ-ਇੰਸਪੈਕਟਰ ਅਲਵਿੰਦਰ ਸਿੰਘ ਅਤੇ ਵਰਿੰਦਰਜੀਤ ਨੇ ਕਾਰ ਦੇ ਨੰਬਰ ਦੇ ਆਧਾਰ ’ਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ। ਉਨ੍ਹਾਂ ਕਿਹਾ ਕਿ ਕਾਰ ਦੇ ਨੰਬਰ ਤੋਂ ਐਡਰੈੱਸ ਅਤੇ ਨਾਂ-ਪਤਾ ਪਤਾ ਕਰਕੇ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕੱਪੜਾ ਵਪਾਰੀ ਨੇ ਪਹਿਲਾਂ ਪਿਆਰ ਦੇ ਜਾਲ 'ਚ ਫਸਾ ਕੁੜੀ ਦੀ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤਾ ਇਹ ਕਾਰਾ

ਵਰਣਨਯੋਗ ਹੈ ਕਿ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਟਰੈਫਿਕ ਲੋਡ ਕਾਫ਼ੀ ਵਧ ਚੁੱਕਾ ਹੈ। ਲਾਡੋਵਾਲੀ ਰੋਡ ਤੋਂ ਅੰਮ੍ਰਿਤਸਰ ਬਾਈਪਾਸ ਵੱਲ ਜਾਣ ਵਾਲੇ ਲਗਭਗ ਸਾਰੇ ਲੋਕ ਗੁਰੂ ਨਾਨਕਪੁਰਾ ਫਾਟਕ ਦੀ ਵਰਤੋਂ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਰਾਮਾ ਮੰਡੀ ਵੱਲੋਂ ਘੁੰਮ ਕੇ ਨਾ ਆਉਣਾ ਪਵੇ। ਇਸੇ ਚੱਕਰ ਵਿਚ ਫਾਟਕ ’ਤੇ ਸਾਰਾ ਦਿਨ ਲੰਮੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਇਸ ਫਾਟਕ ਤੋਂ ਰੋਜ਼ਾਨਾ 100 ਤੋਂ ਵੱਧ ਟਰੇਨਾਂ ਲੰਘਦੀਆਂ ਹਨ। ਵਾਰ-ਵਾਰ ਫਾਟਕ ਬੰਦ ਹੋਣ ਕਾਰਨ ਟਰੈਫਿਕ ਜਾਮ ਹੋ ਜਾਂਦਾ ਹੈ। ਜਲਦਬਾਜ਼ੀ ਕਾਰਨ ਵਾਹਨ ਟਕਰਾਉਣ ਨਾਲ ਲਗਾਤਾਰ ਫਾਟਕ ਟੁੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਈ ਵਾਰ ਵਾਦ-ਵਿਵਾਦ ਦੀ ਸਥਿਤੀ ਵੀ ਬਣ ਜਾਂਦੀ ਹੈ। ਗੇਟਮੈਨ ਦੀ ਸੁਰੱਖਿਆ ਲਈ ਕੈਬਿਨ ਨੂੰ ਬਾਹਰੋਂ ਲੋਹੇ ਦੀਆਂ ਗਰਿੱਲਾਂ ਲਾ ਕੇ ਕਵਰ ਕੀਤਾ ਗਿਆ ਤਾਂ ਕਿ ਕੋਈ ਬਾਹਰੀ ਵਿਅਕਤੀ ਅੰਦਰ ਨਾ ਆ ਸਕੇ ਪਰ ਫਿਰ ਬੀਤੀ ਰਾਤ ਗੇਟਮੈਨ ਨਾਲ ਹੱਥੋਪਾਈ ਹੋ ਗਈ।

ਟਰੈਫਿਕ ਕੰਟਰੋਲ ਕਰਨ ਲਈ ਫਾਟਕ ’ਤੇ ਤਾਇਨਾਤ ਕੀਤੇ ਆਰ. ਪੀ. ਐੱਫ਼. ਕਰਮਚਾਰੀ
ਗੁਰੂ ਨਾਨਕਪੁਰਾ ਫਾਟਕ ’ਤੇ ਸ਼ਾਮ ਸਮੇਂ ਟਰੈਫਿਕ ਲੋਡ ਜ਼ਿਆਦਾ ਵਧਣ ਕਾਰਨ ਗੇਟਮੈਨ ਨੂੰ ਫਾਟਕ ਬੰਦ ਕਰਨ ਵਿਚ ਕਾਫੀ ਦਿੱਕਤ ਆ ਰਹੀ ਸੀ। ਉਸਨੇ ਡਿਪਟੀ ਐੱਸ. ਐੱਸ. ਨੂੰ ਇਸਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਆਰ. ਪੀ. ਐੱਫ਼. ਵੱਲੋਂ ਟਰੈਫਿਕ ਕੰਟਰੋਲ ਕਰਨ ਲਈ ਆਰ. ਪੀ. ਐੱਫ਼. ਕਰਮਚਾਰੀ ਤਾਇਨਾਤ ਕੀਤੇ ਗਏ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸਦਾ ਸਥਾਈ ਹੱਲ ਲੱਭਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਵਿਸਾਖੀ ਮੌਕੇ ਸਜਿਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੰਗਤ ਹੋ ਰਹੀ ਨਤਮਸਤਕ, ਵੇਖੋ ਅਲੌਕਿਕ ਨਜ਼ਾਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News