ਕੈਂਟ ਰੇਲਵੇ ਸਟੇਸ਼ਨ ''ਤੇ ਠੰਡ ਨਾਲ ਬਜ਼ੁਰਗ ਔਰਤ ਦੀ ਮੌਤ

01/09/2020 11:12:22 PM

ਜਲੰਧਰ,(ਮਹੇਸ਼)–ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਦੇਰ ਰਾਤ ਨੂੰ ਇਕ ਬਜ਼ੁਰਗ ਔਰਤ ਦੀ ਠੰਡ ਨਾਲ ਮੌਤ ਹੋ ਗਈ। ਸਵੇਰੇ ਤੜਕੇ ਸਟੇਸ਼ਨ ਦੇ ਪਲੇਟਫਾਰਮ ਨੰ. 2 ਅਤੇ 3 'ਤੇ ਪਏ ਉਸ ਦੀ ਲਾਸ਼ ਨੂੰ ਰੇਲਵੇ ਪੁਲਸ ਚੌਕੀ ਜਲੰਧਰ ਕੈਂਟ ਨੇ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਪਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਜੀ. ਆਰ. ਪੀ. ਦੇ ਚੌਕੀ ਇੰਚਾਰਜ ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋਈ ਹੈ। ਉਸ ਦੀ ਉਮਰ 60 ਸਾਲ ਤੋਂ ਵਧ ਲੱਗਦੀ ਹੈ। ਦੇਖਣ 'ਚ ਉਹ ਸਾਧੂ ਕਿਸਮ ਦਾ ਦਿਖਦਾ ਹੈ। ਠੰਡ ਤੋਂ ਬਚਾਅ ਕਰਨ ਲਈ ਉਸ ਦੇ ਸਰੀਰ 'ਤੇ ਪੂਰੇ ਕੱਪੜੇ ਨਹੀਂ ਸਨ। ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਰੇਲਵੇ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਗਲੇ 72 ਘੰਟੇ ਤਕ ਉਸ ਨੂੰ ਮੋਰਚਰੀ 'ਚ ਰੱਖਿਆ ਜਾਵੇਗਾ।


Related News