ਮਹਾਰੈਲੀ ਕਰ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ

04/08/2021 6:33:15 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਦਾਣਾ ਮੰਡੀ ਟਾਂਡਾ ’ਚ ਵੱਡੀ ਕਿਸਾਨ ਮਹਾਰੈਲੀ ਕਰ ਕੇ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ । ਰੈਲੀ ’ਚ ਟਾਂਡਾ ਤੇ ਮੰਡ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਹਿੱਸਾ ਲੈ ਕੇ ਮੋਦੀ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਜ਼ੋਨ ਟਾਂਡਾ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਸਕੱਤਰ ਕੁਲਦੀਪ ਸਿੰਘ ਬੇਗੋਵਾਲ, ਨਿਸ਼ਾਨ ਸਿੰਘ ਨਡਾਲਾ, ਕਸ਼ਮੀਰ ਸਿੰਘ ਫੱਤਾਕੁੱਲਾ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਦੀ ਪ੍ਰਧਾਨਗੀ ’ਚ ਹੋਈ ਇਸ ਰੈਲੀ ’ਚ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ, ਗੁਰਜੀਤ ਸਿੰਘ ਵਲਟੋਹਾ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਅੰਨਦਾਤਿਆਂ ਦੇ ਹਿੱਤਾਂ ਨੂੰ ਤਬਾਹ ਕਰਨ ਲਈ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਕਿਸਾਨੀ ਹੀ ਨਹੀਂ, ਹੌਲੀ-ਹੌਲੀ ਦੇਸ਼ ਦੇ ਸਾਰੇ ਜਨਤਕ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ । ਮੋਦੀ ਸਰਕਾਰ ਦੀਆਂ ਇਨ੍ਹਾਂ ਦਮਨਕਾਰੀ ਨੀਤੀਆਂ ਨਾਲ ਜਿਥੇ ਕਿਸਾਨ ਬਰਬਾਦ ਹੋਣਗੇ, ਉੱਥੇ ਹੀ ਹਰੇਕ ਵਰਗ ਤੰਗ ਹੋਵੇਗਾ । ਉਨ੍ਹਾਂ ਆਖਿਆ ਕਿ ਦੇਸ਼ ਦੇ ਅੰਨਦਾਤੇ ਆਪਣੇ ਵਜੂਦ ਨੂੰ ਬਚਾਉਣ ਲਈ ਦਿੱਲੀ ਮੋਰਚੇ ’ਤੇ ਡਟੇ ਰਹਿਣਗੇ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਚੱਲਣ ਵਾਲਾ ਉਨ੍ਹਾਂ ਦਾ ਸੰਘਰਸ਼ ਆਉਣ ਵਾਲੇ ਦਿਨਾਂ ’ਚ ਤੇਜ਼ ਹੋਵੇਗਾ |

ਇਸੇ ਲਈ 20 ਅਪ੍ਰੈਲ ਨੂੰ ਅਨਾਜ ਮੰਡੀ ਟਾਂਡਾ ਤੋਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨਾਲ ਸਬੰਧਿਤ ਜਥੇਬੰਦੀ ਦੇ ਕਾਰਕੁਨ ਹਜ਼ਾਰਾਂ ਟਰੈਕਟਰ-ਟਰਾਲੀਆਂ ’ਤੇ ਦਿੱਲੀ ਕੂਚ ਕਰਨਗੇ । ਇਸ ਮੌਕੇ ਉਨ੍ਹਾਂ ਆਖਿਆ ਕਿ  ਸਾਧਾਰਨ ਫਲੂ ਨੂੰ ਕੋਰੋਨਾ ਮਹਾਮਾਰੀ ਦਾ ਰੂਪ ਦੇ ਕੇ ਲੋਕਾਂ ਦੇ ਇਕੱਠ ’ਤੇ ਲਾਈ ਸਰਕਾਰੀ ਪਾਬੰਦੀ ਦਾ ਉਹ ਵਿਰੋਧ ਕਰਦੇ ਹਨ। ਇਸ ਮੌਕੇ ਸਰਵਣ ਸਿੰਘ, ਮੋਤਾ ਸਿੰਘ, ਜਗਮੋਹਨ ਦੀਪ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਕੌਰ, ਬੇਅੰਤ ਕੌਰ, ਪਰਮਜੀਤ ਸਿੰਘ ਦਿਆਲਪੁਰ, ਗੁਰਦੇਵ ਸਿੰਘ ਲੱਖਣਕੇ, ਹਨੀਫ਼ ਮੁਹੰਮਦ, ਸਤਨਾਮ ਸਿੰਘ ਔਲਖ, ਗੁਰਬਖਸ਼ ਸਿੰਘ, ਤਜਿੰਦਰ ਕੌਰ, ਕ੍ਰਿਸ਼ਨਾ ਦੇਵੀ, ਰਾਣੀ, ਸੋਨੂ ਜਹੂਰਾ, ਬੱਗਾ ਲੜੋਈ, ਸੁਨੀਲ ਨਾਰੰਗਪੁਰ, ਜਤਿੰਦਰ ਸਿੰਘ, ਮੰਨਾ ਸਿੰਘ, ਸੁਖਬੰਸ ਕੌਰ, ਹਰਮਨ ਸਿੰਘ, ਸਨੀ, ਗੁਰਦੇਵ ਸਿੰਘ, ਨਰਿੰਦਰ ਕੌਰ ਬਾਠ, ਨਵਦੀਪ ਸਿੰਘ, ਦਲੇਰ ਸਿੰਘ, ਨਿਸ਼ਾਨ ਸਿੰਘ, ਦਲਜੀਤ ਕੌਰ ਆਦਿ ਮੌਜੂਦ ਸਨ |


Anuradha

Content Editor

Related News