ਜਲੰਧਰ : ਹੁਣ ਯਾਤਰੀਆਂ ਨੂੰ ਨਹੀਂ ਹੋਵੇਗੀ ਪ੍ਰੇਸ਼ਾਨੀ, ਜ਼ਿਆਦਾ ਮੰਗ ਵਾਲੇ ਰੂਟਾਂ ’ਤੇ ਚੱਲਣਗੀਆਂ ਬੱਸਾਂ

05/15/2021 4:08:35 PM

ਜਲੰਧਰ (ਜ. ਬ.)–ਵਧੇਰੇ ਟਰੇਨਾਂ ਬੰਦ ਪਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਸਫਰ ਕਰਨ ਲਈ ਬੱਸਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਪਰ ਬੱਸਾਂ ਵੀ ਘੱਟ ਗਿਣਤੀ ਵਿਚ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਬੱਸਾਂ ਦੀ ਉਡੀਕ ਵਿਚ ਯਾਤਰੀਆਂ ਨੂੰ ਕਈ ਵਾਰ ਨਿਰਾਸ਼ ਹੋ ਕੇ ਵਾਪਸ ਵੀ ਮੁੜਨਾ ਪੈ ਰਿਹਾ ਹੈ। ਅਜਿਹੇ ਹਾਲਾਤ ’ਚ ਯਾਤਰੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ।

PunjabKesari

ਪੰਜਾਬ ਰੋਡਵੇਜ਼ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਡਿਪੂਆਂ ਨਾਲ ਸਬੰਧਤ ਜਨਰਲ ਮੈਨੇਜਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਬੱਸਾਂ ਚਲਾਈਆਂ ਜਾਣ। ਬੱਸ ਅੱਡੇ ਤੋਂ ਅੱਜ ਪਿਛਲੇ ਮੁਕਾਬਲੇ ਜ਼ਿਆਦਾ ਗਿਣਤੀ ਵਿਚ ਬੱਸਾਂ ਰਵਾਨਾ ਹੋਈਆਂ। ਜਲੰਧਰ ਦੇ ਡਿਪੂਆਂ ਵੱਲੋਂ ਅਜੇ ਦਿੱਲੀ ਲਈ ਬੱਸਾਂ ਨਹੀਂ ਚਲਾਈਆਂ ਜਾ ਰਹੀਆਂ ਹਨ, ਜਦਕਿ ਦੇਖਣ ਵਿਚ ਆ ਰਿਹਾ ਹੈ ਕਿ ਕਪੂਰਥਲਾ ਡਿਪੂ ਦੀਆਂ ਦਿੱਲੀ ਜਾਣ ਵਾਲੀਆਂ ਬੱਸਾਂ ਵੱਡੀ ਗਿਣਤੀ ਵਿਚ ਯਾਤਰੀ ਲੈ ਕੇ ਰਵਾਨਾ ਹੋ ਰਹੀਆਂ ਹਨ। ਪ੍ਰਾਈਵੇਟ ਬੱਸਾਂ ਚੱਲਣ ਨਾਲ ਪੰਜਾਬ ਦੇ ਯਾਤਰੀਆਂ ਨੂੰ ਰਾਹਤ ਮਿਲ ਰਹੀ ਹੈ। ਕਈ ਟਰਾਂਸਪੋਰਟ ਕੰਪਨੀਆਂ ਵੱਲੋਂ ਬੱਸ ਸਰਵਿਸ ਕੁਝ ਹੱਦ ਤੱਕ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਬੱਸਾਂ ਤਿਆਰ, ਜਿਥੇ ਯਾਤਰੀ ਜ਼ਿਆਦਾ ਹੋਣਗੇ, ਕਰ ਦਿਆਂਗੇ ਰਵਾਨਾ : ਜੀ. ਐੱਮ. ਬਾਤਿਸ਼
ਜਲੰਧਰ ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਤੋਂ ਹਦਾਇਤਾਂ ਮਿਲੀਆਂ ਹਨ ਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਿਆ ਜਾਵੇ। ਸਾਡੀਆਂ ਬੱਸਾਂ ਡਿਪੂ ਵਿਚ ਤਿਆਰ ਖੜ੍ਹੀਆਂ ਹਨ, ਜਿਥੇ ਯਾਤਰੀਆਂ ਦੀ ਵੱਧ ਮੰਗ ਹੋਵੇਗੀ, ਉਥੇ ਬੱਸਾਂ ਨੂੰ ਰਵਾਨਾ ਕਰ ਦਿਆਂਗੇ। ਦਿੱਲੀ ਰੂਟ ’ਤੇ ਬਹਾਲਗੜ੍ਹ ਲਈ ਅੱਜ ਵੀ ਬੱਸਾਂ ਰਵਾਨਾ ਕੀਤੀਆਂ ਗਈਆਂ ਪਰ ਜ਼ਿਆਦਾ ਲਾਭ ਨਹੀਂ ਹੋਇਆ।

PunjabKesari

ਉੱਤਰਾਖੰਡ ਲਈ ਬੱਸਾਂ ਭੇਜੀਆਂ ਜਾ ਰਹੀਆਂ, ਜਾਰੀ ਰਹੇਗੀ ਸਰਵਿਸ : ਜੀ. ਐੱਮ. ਸ਼ਰਮਾ
ਡਿਪੂ-2 ਦੇ ਜੀ. ਐੱਮ. ਤਜਿੰਦਰ ਸ਼ਰਮਾ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਨੂੰ ਉਹ ਪਹਿਲਾਂ ਹੀ ਪਹਿਲ ਦੇ ਰਹੇ ਹਨ। ਇਸ ਲੜੀ ’ਚ ਉੱਤਰਾਖੰਡ ਲਈ ਬੱਸਾਂ ਭੇਜੀਆਂ ਜਾ ਰਹੀਆਂ ਹਨ। ਹਰਿਦੁਆਰ ਅਤੇ ਟਨਕਪੁਰ ਲਈ ਆਉਣ ਵਾਲੇ ਦਿਨਾਂ ’ਚ ਵੀ ਸਰਵਿਸ ਜਾਰੀ ਰਹੇਗੀ। ਬੱਸ ਅੱਡੇ ਤੋਂ ਰੋਜ਼ਾਨਾ ਕਈ ਵਾਰ ਅਪਡੇਟ ਲਿਆ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਬੱਸਾਂ ਰਵਾਨਾ ਕੀਤੀਆਂ ਜਾ ਸਕਣ।


Manoj

Content Editor

Related News