ਪਠਾਨਕੋਟ ਚੌਂਕ ’ਚ ਪੁਲਸ ਦੇ ਸਾਹਮਣੇ ਧੱਕੇਸ਼ਾਹੀ, ਨੌਜਵਾਨਾਂ ਨੇ ਗੱਡੀ ’ਤੇ ਤਲਵਾਰਾਂ ਮਾਰ ਕੇ ਤੋੜੇ ਸ਼ੀਸ਼ੇ
Friday, Nov 11, 2022 - 01:03 PM (IST)

ਜਲੰਧਰ (ਜ. ਬ.)– ਪਠਾਨਕੋਟ ਚੌਂਕ ਵਿਚ ਮਾਮੂਲੀ ਟੱਕਰ ਤੋਂ ਬਾਅਦ ਐਕਟਿਵਾ ਸਵਾਰ ਨੌਜਵਾਨਾਂ ਨੇ ਜੰਮ ਕੇ ਧੱਕੇਸ਼ਾਹੀ ਕੀਤੀ। ਨੌਜਵਾਨਾਂ ਨੇ ਹਥਿਆਰਾਂ ਨਾਲ ਆਪਣੇ ਸਾਥੀਆਂ ਨੂੰ ਵੀ ਬੁਲਾ ਲਿਆ, ਜਿਨ੍ਹਾਂ ਨੇ ਟੱਕਰ ਮਾਰਨ ਵਾਲੇ ਇਨੋਵਾ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ, ਜਦਕਿ ਪੁਲਸ ਦੇ ਸਾਹਮਣੇ ਹੀ ਸ਼ਰੇਆਮ ਤਲਵਾਰਾਂ ਲਹਿਰਾ ਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕੀਤਾ। ਹਮਲਾਵਰਾਂ ਨੇ ਰਾਹਗੀਰਾਂ ਨਾਲ ਵੀ ਬਦਸਲੂਕੀ ਕੀਤੀ।
ਇਹ ਵੀ ਪੜ੍ਹੋ : ਵੱਡੀਆਂ ਚੁਣੌਤੀਆਂ ਦੇ ਬਾਵਜੂਦ ਸੁਖਬੀਰ ਬਾਦਲ ਦੀ ਪਕੜ ਸ਼੍ਰੋਮਣੀ ਕਮੇਟੀ ’ਤੇ ਰਹੀ ਬਰਕਰਾਰ
ਹਥਿਆਰਾਂ ਨਾਲ ਲੈਸ ਨੌਜਵਾਨਾਂ ਨੂੰ ਵੇਖ ਕੇ ਜਿਵੇਂ-ਕਿਵੇਂ ਇਨੋਵਾ ਗੱਡੀ ਸਵਾਰ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਫਿਲਹਾਲ ਦੋਵਾਂ ਧਿਰਾਂ ਨੇ ਐੱਮ. ਐੱਲ. ਆਰ. ਕਟਵਾ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮੀਂ ਪਠਾਨਕੋਟ ਚੌਂਕ ਵਿਚ ਉਲਟ ਦਿਸ਼ਾ ਤੋਂ ਆ ਰਹੀ ਇਨੋਵਾ ਗੱਡੀ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵਾਂ ਧਿਰਾਂ ਵਿਚ ਬੋਲ-ਬੁਲਾਰਾ ਹੋਇਆ, ਜਿਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਜਾ ਪੁੱਜੀ। ਐਕਟਿਵਾ ਸਵਾਰਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ, ਜਿਹੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮੌਕੇ ’ਤੇ ਪਹੁੰਚ ਗਏ।
ਉਨ੍ਹਾਂ ਨੂੰ ਆਉਂਦੇ ਵੇਖ ਕਾਰ ਸਵਾਰਾਂ ਨੇ ਭੱਜ ਕੇ ਜਾਨ ਬਚਾਈ ਪਰ ਹਮਲਾਵਰਾਂ ਨੇ ਗੱਡੀ ’ਤੇ ਤੇਜ਼ਧਾਰ ਹਥਿਆਰ ਮਾਰ ਕੇ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨਾਂ ਨੇ ਪੁਲਸ ਦੇ ਸਾਹਮਣੇ ਚੌਕ ਵਿਚ ਹੀ ਤਲਵਾਰਾਂ ਲਹਿਰਾਈਆਂ। ਦੂਜੇ ਪਾਸੇ ਥਾਣਾ ਇੰਚਾਰਜ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਆਉਣ ਤੋਂ ਬਾਅਦ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਨੇ ਜਾਹੋ-ਜਲਾਲ ਨਾਲ ਕੱਢਿਆ ਮਹੱਲਾ, ਵਿਖਾਏ ਜੌਹਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।