ਨੌਜਵਾਨ ਨੇ ਨਿਗਲਿਆ ਜ਼ਹਿਰ, ਹਾਲਤ ਗੰਭੀਰ

1/4/2020 12:45:33 PM

ਜਲੰਧਰ (ਕਮਲੇਸ਼)— 26 ਸਾਲ ਦੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਹਿਰ ਖਾਣ ਵਾਲੇ ਨੌਜਵਾਨ ਦੀ ਪਛਾਣ ਬਸਤੀ ਸ਼ੇਖ ਨਿਵਾਸੀ ਅਨਿਲ ਸਹੋਤਾ ਵਜੋਂ ਹੋਈ। ਅਨਿਲ ਦੇ ਭਰਾ ਅਵਿਨਾਸ਼ ਦਾ ਕਹਿਣਾ ਹੈ ਕਿ ਅਨਿਲ ਨੇ 7.30 ਵਜੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਮੈਂ ਪਾਰਕ 'ਚ ਬੈਠਾ ਹਾਂ ਅਤੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਅਨਿਲ ਨੇ ਕਾਰਨ ਦੱਸਿਆ ਕਿ ਉਸ ਦਾ ਇਕ ਮਾਮਲਾ ਪੁਲਸ 'ਚ ਪੈਂਡਿੰਗ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਨਹੀਂ ਕਰ ਰਹੀ ਹੈ ਅਤੇ ਇਸ ਲਈ ਉਹ ਮਰਨਾ ਚਾਹੁੰਦਾ ਸੀ।

ਅਵਿਨਾਸ਼ ਨੇ ਦੱਸਿਆ ਕਿ ਜਦੋਂ ਉਹ ਪਾਰਕ 'ਚ ਪਹੁੰਚਿਆ ਤਾਂ ਅਨਿਲ ਬੇਹੋਸ਼ ਪਿਆ ਹੋਇਆ ਸੀ। ਉਸ ਨੇ ਤੁਰੰਤ ਉਸ ਨੂੰ ਐਂਬੂਲੈਂਸ ਦੁਆਰਾ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਅਨਿਲ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਮਾਮਲੇ ਦੀ ਜਾਣਕਾਰੀ ਥਾਣਾ 5 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ । ਅਵਿਨਾਸ਼ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਅਨਿਲ ਨੇ ਆਪਣੇ ਸਹੁਰਿਆਂ ਵੱਲੋਂ ਪਰੇਸ਼ਾਨ ਹੋ ਕੇ ਉਨ੍ਹਾਂ ਖਿਲਾਫ ਥਾਣਾ 8 'ਚ ਸ਼ਿਕਾਇਤ ਦਿੱਤੀ ਸੀ। ਅਨਿਲ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਸੀ ਕਿ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

This news is Edited By shivani attri