ਪੀ. ਏ. ਪੀ. ਕੰਪਲੈਕਸ ਵਿਚ ਪੁਲਸ ਕਰਮਚਾਰੀ ਦੇ ਬੇਟੇ ਨੂੰ ਕੀਤਾ ਲਹੂ-ਲੁਹਾਨ

Wednesday, Oct 31, 2018 - 06:45 AM (IST)

ਪੀ. ਏ. ਪੀ. ਕੰਪਲੈਕਸ ਵਿਚ ਪੁਲਸ ਕਰਮਚਾਰੀ ਦੇ ਬੇਟੇ ਨੂੰ ਕੀਤਾ ਲਹੂ-ਲੁਹਾਨ

ਜਲੰਧਰ,   (ਸ਼ੋਰੀ)-  ਇਨ੍ਹੀਂ ਦਿਨੀਂ ਪੀ. ਏ. ਪੀ. ਕੰਪਲੈਕਸ ਵਿਚ ਰਹਿਣ ਵਾਲੇ ਲੋਕ  ਵੀ ਸੁਰੱਖਿਅਤ ਨਹੀਂ ਦਿਸ ਰਹੇ  ਹਨ। ਪੀ. ਏ. ਪੀ. ਕੰਪਲੈਕਸ ਵਿਚ ਪੁਲਸ ਕਰਮਚਾਰੀ ਦੇ ਬੇਟੇ  ਨੂੰ ਘੇਰ ਕੇ ਉਸ ’ਤੇ ਲੋਹੇ ਦੇ ਕੜੇ ਨਾਲ ਹਮਲਾ ਕਰ ਕੇ  ਲਹੂ-ਲੁਹਾਨ ਕਰ ਦਿੱਤਾ ਗਿਆ। ਜ਼ਖ਼ਮੀ  ਹਾਲਤ ਵਿਚ ਕਮਲੇਸ਼ ਪੁੱਤਰ ਮਨੋਹਰ ਵਾਸੀ ਕੁਆਰਟਰ ਨੰ. 17 ਵੀ ਗੇਟ ਨੰ. 5 ਪੀ. ਏ. ਪੀ.  ਨੂੰ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿਥੇ ਉਸ ਦੇ ਪਿਤਾ ਨੇ ਉਸ ਦੀ ਐੱਮ. ਐੱਲ.  ਆਰ. ਕਟਵਾ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। 
ਜ਼ਖ਼ਮੀ ਕਮਲੇਸ਼ ਨੇ ਦੱਸਿਆ ਕਿ ਗੇਟ ਨੰ. 5  ਟੈਂਕੀ ਵਾਲੇ ਪਲਾਟਾਂ ਦੇ ਕੋਲ ਕੁਝ ਅਾਵਾਰਾ ਕਿਸਮ ਦੇ ਨੌਜਵਾਨ ਬਿਨਾਂ ਗੱਲ ਤੋਂ ਬੈਠ ਕੇ  ਰੌਲਾ ਪਾਉਂਦੇ ਹਨ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਸ਼ਰਾਰਤਾਂ ਕਰਦੇ ਹਨ। ਕਮਲੇਸ਼ ਨੇ ਦੱਸਿਆ  ਕਿ ਉਹ ਮੰਦਰ ਤੋਂ ਮਥਾ  ਟੇਕ ਕੇ ਵਾਪਸ ਘਰ ਜਾ ਰਿਹਾ ਸੀ ਕਿ ਉਕਤ ਨੌਜਵਾਨਾਂ ਨੇ ਉਸ ਨੂੰ  ਰੋਕ ਕੇ ਟਾਰਚ ਮਾਰੀ। ਵਿਰੋਧ ਕਰਨ ’ਤੇ ਉਸ ਦੇ  ਨਾਲ ਗਾਲੀ-ਗਲੋਚ ਕਰਨ  ਤੋਂ  ਬਾਅਦ  ਹਮਲਾ  ਕੀਤਾ।
ਪੀ. ਏ. ਪੀ. ਵਿਚ ਰਹਿਣ ਵਾਲੇ ਲੋਕਾਂ ਦੀ ਮੰਗ ਹੈ ਕਿ ਕਾਫੀ ਲਾਈਟਾਂ  ਖਰਾਬ ਰਹਿਣ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ  ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੀਨੀਅਰ ਅਧਿਕਾਰੀ  ਇਸ ਬਾਬਤ ਧਿਆਨ ਦੇਣ।
 


Related News