ਤੇਰਾ ਤੇਰਾ ਹੱਟੀ ਵਲੋਂ 18 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ ਖੂਨਦਾਨ ਕੈਂਪ

Thursday, Dec 15, 2022 - 11:34 AM (IST)

ਤੇਰਾ ਤੇਰਾ ਹੱਟੀ ਵਲੋਂ 18 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ ਖੂਨਦਾਨ ਕੈਂਪ

ਜਲੰਧਰ- ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇਰਾ ਤੇਰਾ ਹੱਟੀ ਵਲੋਂ 18 ਦਸੰਬਰ ਦਿਨ ਐਤਵਾਰ ਨੂੰ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਥਾਨ 120 ਫੁੱਟੀ ਰੋਡ ਜਲੰਧਰ ਵਿਖੇ ਹੈ। ਇਸ ਦੇ ਨਾਲ ਹੀ ਸੇਟਸ ਹਾਈ-ਟੈੱਕ ਲੈਬਰੋਟਰੀ ਵਲੋਂ ਸ਼ੂਗਰ ਟੈਸਟ ਅਤੇ ਈ.ਸੀ.ਜੀ ਚੈੱਕਅਪ ਮੈਡੀਕਲ ਕੈਂਪ 'ਚ ਬਿਲਕੁੱਲ ਮੁਫਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰੀਰਕ ਜਾਂਚ ਲਈ 1500 ਰੁਪਏ ਵਾਲੇ ਟੈਸਟ ਬਿਲਕੁੱਲ ਮੁਫਤ ਕੀਤੇ ਜਾਣਗੇ। 

ਇਸ ਮੌਕੇ ਡਾ. ਮਨੂੰ ਹਾਲਨ ਆਯੁਰਵੈਦਿਕ ਮੈਡੀਕਲ ਆਫਿਸਰ ਗਾਜ਼ੀਪੁਰ ਜਲੰਧਰ, ਡਾ. ਸਲੀਮ ਬੀ.ਪੀ.ਟੀ., ਡੀ.ਪੀ.ਟੀ, ਡੀ.ਏ.ਟੀ. ਫਿਜ਼ੀਓਥੈਰੇਪੀ-ਨਿਓਰੋਥੈਰੇਪੀ, ਡਾ. ਸੀਮਾ ਅਰੋੜਾ ਵਰਗੇ ਡਾਕਟਰਾਂ ਦੀ ਟੀਮ ਪਹੁੰਚੇਗੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News