ਸ਼ਨੀ ਸੁਖਧਾਮ ’ਚ 24 ਸ਼ਰਧਾਲੂਆਂ ਨੇ ਖ਼ੂਨਦਾਨ ਕਰਕੇ ਲਾਲਾ ਜੀ ਨੂੰ ਦਿੱਤੀ ਸ਼ਰਧਾਂਜਲੀ
Friday, Sep 15, 2023 - 01:40 PM (IST)

ਜਲੰਧਰ (ਵਿਸ਼ੇਸ਼)–‘ਪੰਜਾਬ ਕੇਸਰੀ’ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ਦੇ ਸਬੰਧ ਵਿਚ ਪਠਾਨਕੋਟ ਰੋਡ ’ਤੇ ਪਿੰਡ ਰਾਏਪੁਰ-ਰਸੂਲਪੁਰ ਵਿਚ ਸਥਿਤ ਸ਼ਨੀ ਸੁਖਧਾਮ ਵਿਚ ਲਾਏ ਗਏ ਖ਼ੂਨਦਾਨ ਕੈਂਪ ਦੌਰਾਨ 24 ਸ਼ਨੀ ਭਗਤਾਂ ਨੇ ਖ਼ੂਨਦਾਨ ਕਰਕੇ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਦਿੱਤੀ।
ਖ਼ੂਨਦਾਨ ਕੈਂਪ ਦੀ ਸ਼ੁਰੂਆਤ ਪੰਡਿਤ ਦਿਨੇਸ਼ ਸ਼ਾਸਤਰੀ ਨੇ ਪੂਜਾ ਕਰਕੇ ਅਤੇ ਲਾਲਾ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਕਰਵਾਈ ਅਤੇ ਕੈਂਪ ਵਿਚ ਖੂਨ ਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਮੌਲੀ ਅਤੇ ਰੱਖਿਆ ਸੂਤਰ ਬੰਨ੍ਹਿਆ। ਇਸ ਉਪਰੰਤ ਉਨ੍ਹਾਂ ਨੂੰ ਟੀਕਾ ਲਾ ਕੇ ਉਨ੍ਹਾਂ ਦਾ ਖ਼ੂਨ ਇਕੱਤਰ ਕੀਤਾ ਗਿਆ। ਖ਼ੂਨਦਾਨ ਕੈਂਪ ਦੀ ਸ਼ੁਰੂਆਤ ਸ਼ਾਂਤ ਗੁਪਤਾ ਅਤੇ ਆਸ਼ੂ ਮਲਹੋਤਰਾ ਨੇ ਖ਼ੂਨਦਾਨ ਕਰਕੇ ਕੀਤੀ। ਇਸ ਦੌਰਾਨ 100 ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਜਤਿੰਦਰ ਸੋਨੀ ਵੀ ਪਰਿਵਾਰ ਸਮੇਤ ਮੌਜੂਦ ਰਹੇ। ਉਨ੍ਹਾਂ ਕੈਂਪ ਵਿਚ ਆਏ ਖ਼ੂਨਦਾਨੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਅਤੇ ਉਹ ਖ਼ੂਦ 101 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਸਰੀਰ ਵਿਚ ਖ਼ੂਨਦਾਨ ਕਰਨ ਨਾਲ ਕੋਈ ਸਮੱਸਿਆ ਨਹੀਂ ਆਈ। ਇਸ ਦੌਰਾਨ ਨੇੜਲੇ ਪਿੰਡਾਂ ਦੀਆਂ ਔਰਤਾਂ ਨੇ ਵੀ ਖ਼ੂਨਦਾਨ ਕੀਤਾ।
ਇਹ ਵੀ ਪੜ੍ਹੋ-ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਦਾ ਹੈਰਾਨ ਕਰਦਾ ਕਾਰਾ, ਲੋਕਾਂ ਨੇ ਘੇਰਾ ਪਾ ਭਾਰਤ-ਪਾਕਿ ਸਰਹੱਦ ਤੋਂ ਕੀਤੇ ਕਾਬੂ
ਇਸ ਕੈਂਪ ਦੌਰਾਨ ਅਮਿਤ ਅਰੋੜਾ, ਆਸ਼ੂ ਅਰੋੜਾ, ਪ੍ਰਿਯੰਕਾ, ਰਜਨੀ ਪਾਂਡੇ, ਵਿਸ਼ਨੂ ਦੇਸਰਾਜ, ਸੁਮਨ, ਪ੍ਰਵੇਸ਼, ਅਤੁਲ ਤਲਵਾੜ, ਸੂਰਜ, ਮਿਤੂ, ਗੁਰਮੇਲ ਬੰਗੜ, ਭਾਨੂ ਕੌੜਾ, ਸੁਨੀਤਾ, ਸੇਬੂ, ਮਨੋਜ ਨੰਨ੍ਹਾ, ਵਿਨੀਤ ਦੀਵਾਨ ਅਤੇ ਸੁਸ਼ੀਲ ਅਗਰਵਾਲ ਨੇ ਵੀ ਅਹਿਮ ਯੋਗਦਾਨ ਪਾਇਆ। ਖੂਨਦਾਨ ਕੈਂਪ ਦੇ ਨਾਲ-ਨਾਲ ਸ਼ਨੀ ਸੁਖਧਾਮ ਵਿਚ ਸ਼ਨੀ ਦੇਵ ਦੀ ਸ਼ਿਲਾ ਦਾ ਦੁੱਧ, ਦਹੀਂ, ਸ਼ਹਿਦ, ਮੱਖਣ ਅਤੇ ਖੰਡ ਨਾਲ ਅਭਿਸ਼ੇਕ ਕੀਤਾ ਗਿਆ ਅਤੇ ਪੁਸ਼ਪਾਭਿਸ਼ੇਕ ਵੀ ਹੋਇਆ। ਇਸ ਉਪਰੰਤ ਸ਼ਨੀ ਦੇਵ ਦੀ ਆਰਤੀ ਵਿਚ ਵੀ ਸਾਰੇ ਸ਼ਨੀ ਭਗਤਾਂ ਨੇ ਹਿੱਸਾ ਲਿਆ।
ਸ਼ਨੀ ਸੁਖਧਾਮ ਵਿਚ ਖ਼ੂਨਦਾਨ ਕਰਕੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਦਾ ਪੁੰਨ ਦਾ ਕੰਮ ਕਰਨ ਵਾਲੇ ਖ਼ੂਨਦਾਨੀ...
ਸ਼ਾਂਤ ਕੁਮਾਰ ਗੁਪਤਾ, ਆਸ਼ੂ ਮਲਹੋਤਰਾ, ਰੋਹਿਤ ਦੱਤਾ, ਦਿਲਪ੍ਰੀਤ ਸਿੰਘ, ਲਵਲੀ ਸ਼ਰਮਾ, ਅਮਨਦੀਪ ਸਿੰਘ, ਕੁਲਦੀਪ ਕੁਮਾਰ, ਸੁਮਨ ਲਖਨਪਾਲ, ਬਲਜਿੰਦਰ ਸਹੋਤਾ, ਆਸ਼ੂ ਡੋਗਰਾ, ਸੁਰਜੀਤ ਕੁਮਾਰ, ਰਾਕੇਸ਼ ਕੁਮਾਰ, ਅਵਿਨਾਸ਼ ਜੈਨ, ਬਲਰਾਮ ਪਾਂਡੇ, ਮੁਨੀਸ਼ ਕੁਮਾਰ, ਲਵਿਸ਼ ਅਨੇਜਾ, ਕ੍ਰਿਪਾਸ਼ੰਕਰ ਦਿਵੇਦੀ, ਦਵਿੰਦਰ ਲਾਲ, ਮੁਸਕਾਨ, ਰਾਕੇਸ਼ ਕੁਮਾਰ, ਨੀਰਜ ਸਿੰਘ, ਮਦਨ ਲਾਲ, ਕਰਣ, ਹਰਪਾਲ ਸਿੰਘ ਸ਼ਾਮਲ ਹਨ। ਸ਼ਨੀ ਸੁਖਧਾਮ ਵਿਚ ਪੂਰਾ ਸਾਲ ਪੁੰਨ ਦੇ ਕੰਮ ਚੱਲਦੇ ਰਹਿੰਦੇ ਹਨ ਪਰ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ’ਤੇ ਮੰਦਿਰ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕਰਨਾ ਆਪਣੇ-ਆਪ ਵਿਚ ਇਕ ਅਨੋਖਾ ਪੁੰਨ ਦਾ ਕੰਮ ਹੈ। ਲਾਲਾ ਜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਖਾਤਿਰ ਆਪਣਾ ਬਲੀਦਾਨ ਦਿੱਤਾ ਅਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਮੰਦਿਰ ਵਿਚ ਖ਼ੂਨਦਾਨ ਕੈਂਪ ਲਾਉਣਾ ਸਾਡੇ ਲਈ ਮਾਣ ਦੀ ਗੱਲ ਹੈ।-ਮੁਰਲੀ ਮਨੋਹਰ, ਸੰਸਥਾਪਕ ਸ਼ਨੀ ਸੁਖਧਾਮ
ਇਹ ਵੀ ਪੜ੍ਹੋ- ਨੂਰਮਹਿਲ 'ਚ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੇ ਮਾਂ ਨੂੰ ਭੇਜ ਵਿਅਕਤੀ ਨੇ ਆਖੀ ਇਹ ਗੱਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ