ਬਿਆਸ ਦਰਿਆ ''ਚ ਲੱਗਣਗੇ ਰੀਅਲ ਟਾਈਮ ਸੈਂਸਰ, ਹਰ ਮਿੰਟ ਮਿਲੇਗੀ ਵਾਟਰ ਕੁਆਲਿਟੀ ਦੀ ਰਿਪੋਰਟ

06/16/2019 5:04:04 PM

ਜਲੰਧਰ— ਖੰਡ ਮਿਲ ਤੋਂ ਸ਼ੀਰੇ ਦੀ ਲੀਕੇਜ ਨਾਲ ਬਿਆਸ ਦਰਿਆ 'ਚ ਫੈਲੇ ਪ੍ਰਦੂਸ਼ਣ 'ਤੇ ਨੈਸ਼ਨਲ ਗ੍ਰੀਨ ਟਿਊਬਨਲ ਦੀ ਸਖਤੀ ਦਾ ਅਸਰ ਹੋਇਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਸਬਾ ਬਿਆਸ ਦੇ ਕੰਢੇ ਬਿਆਸ ਦਰਿਆ 'ਚ ਸਪੈਸ਼ਲ ਸੈਂਸਰ ਲਗਾਉਣ ਜਾ ਰਿਹਾ ਹੈ, ਜਿਨ੍ਹਾਂ ਨੂੰ ਖਰੀਦਣ ਲਈ ਟੈਂਡਰਿੰਗ ਪ੍ਰੋਸੈਸ ਸ਼ੁਰੂ ਹੋ ਗਿਆ ਹੈ। ਇਹ ਸੈਂਸਰ ਪਾਣੀ 'ਚ ਤੈਰਦੇ ਰਹਿੰਦੇ ਹਨ ਅਤੇ ਆਨਲਾਈਨ ਪਾਣੀ ਦੀ ਕੁਆਲਿਟੀ ਸਬੰਧੀ ਰਿਪੋਰਟ ਹਰ ਮਿੰਟ ਭੇਜਦੇ ਹਨ। ਇਸ ਤੋਂ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ 'ਚ ਯਮੁਨਾ ਨਦੀ 'ਚ ਅਜਿਹੇ ਸੈਂਸਰ ਲਗਾਏ ਸਨ। ਇਨ੍ਹਾਂ ਦੀ ਕੀਮਤ ਉਦੋਂ 24 ਲੱਖ ਰੁਪਏ ਯੂਨਿਟ ਸੀ। ਉਂਝ ਤਾਂ ਬਿਆਸ ਅੰਮ੍ਰਿਤਸਰ ਅਤੇ ਕਪੂਰਥਲਾ 'ਚ ਆਉਂਦਾ ਹੈ ਪਰ ਜਲੰਧਰ ਰੀਜਨ ਨਾਲ ਕਾਲਾ ਸੰਘਿਆਂ ਡਰੇਨ ਜ਼ਰੀਏ ਸਤਲੁਜ-ਬਿਆਸ ਹਰੀਕੇ ਲਿੰਕੇਜ 'ਚ ਡਿੱਗਦੀ ਗੰਦਗੀ ਦਾ ਅਸਰ ਵੀ ਸੈਂਸਰ ਤੋਂ ਪਤਾ ਚਲ ਸਕੇਗਾ। ਸੈਂਸਰ ਪਹਿਲਾਂ ਨਹਿਰ ਦੀ ਸ਼ੁਰੂਆਤ, ਫਿਰ ਵਿੱਚਕਾਰ ਅਤੇ ਫਿਰ ਅਖੀਰ 'ਤੇ ਲੱਗੇਗਾ। 

ਪੀ. ਪੀ. ਸੀ. ਬੀ. ਦੇ ਚੇਅਰਮੈਨ ਡਾ. ਐੱਸ. ਐੱਸ. ਮਰਵਾਹਾ ਨੇ ਕਿਹਾ ਕਿ ਰੀਅਲ ਟਾਈਮ ਸੈਂਸਰ ਇਕ ਆਧੁਨਿਕ ਤਕਨਾਲੋਜੀ ਹੈ, ਇਸ ਦੇ ਨਤੀਜੇ ਦੇਖਣ ਤੋਂ ਬਾਅਦ ਦੂਜੀ ਜਗ੍ਹਾ ਵੀ ਇਸਤੇਮਾਲ ਕੀਤਾ ਜਾਵੇਗਾ। ਪੀ. ਪੀ. ਸੀ. ਬੀ. ਨੇ ਸ਼ਨੀਵਾਰ ਨੂੰ ਟੈਂਡਰਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸੈਂਸਰਾਂ ਨੂੰ ਰੀਅਲ ਟਾਈਮ ਵਾਟਰ ਕੁਆਲਿਟੀ ਸੈਂਸਿੰਗ ਸਿਸਟਮ ਕਿਹਾ ਜਾਂਦਾ ਹੈ। ਇਹ 10 ਸੈਕਿੰਡ 'ਚ ਪਾਣੀ 'ਚ ਆਕਸੀਜ਼ਨ ਦੇ ਪੱਧਰ, ਕੈਮੀਕਲ, ਐਮੋਨੀਕਲ ਨਾਈਟ੍ਰੋਜਨ, ਟੈਂਪਰੇਚਰ, ਆਰਗੇਨਿਕ ਕਾਰਬਨ, ਨਾਈਟ੍ਰੇਟ ਆਦਿ ਦੀ ਮਾਤਰਾ ਦੀ ਰਿਪੋਰਟ ਦੇ ਦਿੰਦੇ ਹਨ। ਆਪਣੇ ਦੇਸ਼ 'ਚ ਬੈਂਗਲੁਰੂ ਦੀਆਂ 3 ਝੀਲਾਂ 'ਚ ਸੈਂਸਰ ਲੱਗੇ ਹਨ ਜਦਕਿ 2012 'ਚ ਦਿੱਲੀ 'ਚ ਯਮੁਨਾ ਦਾ ਪਾਣੀ ਜਿੱਥੇ ਡਿੱਗਦਾ ਹੈ, ਉਥੇ  ਸੈਂਸਰ ਲਗਾਏ ਗਏ ਸਨ। 
ਸਿੰਗਾਪੁਰ 'ਚ ਹਰ ਨਦੀ 'ਚ ਲੱਗਾ ਸੈਂਸਰ 
ਸਿੰਗਾਪੁਰ 'ਚ 17 ਨਦੀਆਂ ਹਨ। ਉਥੋਂ ਦੇ ਪ੍ਰਸ਼ਾਸਨ ਨੇ ਹਰ ਨਦੀ 'ਚ ਸੈਂਸਰ ਲਗਾ ਰੱਖੇ ਹਨ। ਇਸੇ ਕਾਰਨ ਨਦੀਆਂ 'ਚ ਗੰਦਗੀ ਫੈਲਾਉਣ ਵਾਲਿਆਂ 'ਤੇ ਕਾਰਵਾਈ ਵੀ ਕੀਤੀ ਜਾ ਸਕੀ ਸੀ।


shivani attri

Content Editor

Related News