ਏ. ਐੱਸ. ਆਈ. ਸਰਫੂਦੀਨ ਨੂੰ ਮਿਲ ਚੁੱਕਾ ਹੈ ਅਰੈਸਟ ਸਟੇਅ, ਐੱਸ. ਆਈ. ਟੀ. ਬੇਖਬਰ

11/26/2019 6:46:16 PM

ਜਲੰਧਰ (ਵਰੁਣ)— ਬਸਤੀਆਤ ਇਲਾਕੇ ਦੇ ਸ਼ਰਾਬ ਸਮੱਗਲਰ ਤੋਂ ਦੀਵਾਲੀ ਮੌਕੇ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਏ. ਐੱਸ. ਆਈ. ਸਰਫੂਦੀਨ ਨਾਮਜ਼ਦ ਕੀਤੇ ਗਏ ਸਨ। ਹੁਣ ਏ. ਐੱਸ. ਆਈ. ਸਰਫੂਦੀਨ ਨੂੰ ਹਾਈ ਕੋਰਟ ਤੋਂ ਉੁਸ ਦੀ ਗ੍ਰਿਫਤਾਰੀ 'ਤੇ ਰੋਕ ਦੇ ਆਰਡਰ ਮਿਲੇ ਤਾਂ ਉਨ੍ਹਾਂ ਇਸ ਸਬੰਧੀ ਐੱਸ. ਆਈ. ਟੀ. 'ਚ ਸ਼ਾਮਲ ਅਧਿਕਾਰੀਆਂ ਨੂੰ ਵੀ ਈਮੇਲ ਕਰ ਦਿੱਤੀ ਸੀ ਅਤੇ ਹੋਰ ਅਧਿਕਾਰੀਆਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਸੀ। ਹਾਲਾਂਕਿ ਐੱਸ. ਆਈ. ਟੀ. 'ਚ ਸ਼ਾਮਲ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਨੇ ਸੋਮਵਾਰ ਨੂੰ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਰੈਸਟ ਸਟੇਅ ਦੇ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਕੋਈ ਦਸਤਾਵੇਜ਼ ਮਿਲੇ ਹਨ।


shivani attri

Content Editor

Related News