ਨਟਵਰ ਲਾਲ ਸਿਵਲ ਹਸਪਤਾਲ ’ਚੋਂ ਕਾਬੂ , ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਮਾਰਦਾ ਸੀ ਠੱਗੀ
Sunday, Mar 10, 2024 - 02:48 PM (IST)
ਜਲੰਧਰ (ਸ਼ੋਰੀ)- ਸਿਵਲ ਹਸਪਤਾਲ ਕੰਪਲੈਕਸ ਵਿਚ ਸੇਵਾ ਦੇ ਨਾਂ ’ਤੇ ਲੋਕਾਂ ਨੂੰ ਲੁੱਟਣ ਵਾਲੇ ਨਟਵਰ ਲਾਲ ਨੂੰ ਥਾਣਾ ਨੰ. 4 ਦੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਯਾਤਰਾ ਕਰਵਾਈ ਹੈ। ਜਾਣਕਾਰੀ ਅਨੁਸਾਰ ਰਾਮਾ ਮੰਡੀ ਨਿਵਾਸੀ ਸੰਦੀਪ ਦੀ ਪਤਨੀ ਹਸਪਤਾਲ ਵਿਚ ਦਾਖ਼ਲ ਸੀ ਅਤੇ ਇਸ ਤੋਂ ਬਾਅਦ ਉਹ ਡਾਕਟਰਾਂ ਨੂੰ ਗੁਮਰਾਹ ਕਰਨ ਲੱਗਾ ਕਿ ਉਹ ਹਸਪਤਾਲ ਵਿਚ ਸੇਵਾ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਸ਼ਾਤਰ ਸੰਦੀਪ ਨੇ ਕੁਝ ਸਟਾਫ਼ ਨੂੰ ਆਪਣੇ ਤੌਰ ’ਤੇ ਭਰਤੀ ਕੀਤਾ ਅਤੇ ਸਾਰਿਆਂ ਦੇ 1 ਹਜ਼ਾਰ ਰੁਪਏ ਤੱਕ ਲਏ। ਲਗਭਗ 3 ਮਹੀਨੇ ਤੱਕ ਸੰਦੀਪ ਹਸਪਤਾਲ ਵਿਚ ਸਟਾਫ਼ ਤੋਂ ਕੰਮ ਲੈਂਦਾ ਰਿਹਾ ਅਤੇ ਕਿਸੇ ਨੂੰ ਤਨਖ਼ਾਹ ਨਹੀਂ ਦਿੱਤੀ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਦੋਆਬਾ ਵਾਸੀਆਂ ਨੂੰ ਸੌਗਾਤ, ਆਦਮਪੁਰ ਹਵਾਈ ਅੱਡੇ ਦਾ ਕੀਤਾ ਉਦਘਾਟਨ
ਥਾਣਾ ਨੰ. 4 ਦੇ ਐੱਸ. ਐੱਚ. ਓ. ਹਰਦੇਵ ਸਿੰਘ ਦਾ ਕਹਿਣਾ ਹੈ ਕਿ ਸੋਨੀਆ ਨਿਵਾਸੀ ਜੈਮਲ ਨਗਰ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਹ ਅਸ਼ਾ ਵਰਕਰ ਹੈ ਅਤੇ ਸਿਵਲ ਹਸਪਤਾਲ ਵਿਚ ਆਪਣੀ ਡਿਊਟੀ ਦੌਰਾਨ ਮਰੀਜ਼ ਲੈ ਕੇ ਆਉਂਦੀ ਹੈ। ਸੰਦੀਪ ਉਸ ਨੂੰ ਮਿਲਿਆ ਅਤੇ ਉਸ ਨੂੰ ਝਾਂਸਾ ਦਿੱਤਾ ਕਿ ਉਹ ਉਸ ਨੂੰ ਸਰਕਾਰੀ ਤੌਰ ’ਤੇ ਨੌਕਰੀ ’ਤੇ ਲਗਵਾ ਸਕਦਾ ਹੈ। ਬਦਲੇ ਵਿਚ ਸੰਦੀਪ ਨੇ ਉਸ ਕੋਲੋਂ ਸਿਵਲ ਹਸਪਤਾਲ ਵਿਚ 50 ਹਜ਼ਾਰ ਰੁਪਏ ਲਏ ਪਰ ਉਸ ਨੂੰ ਸਰਕਾਰੀ ਨੌਕਰੀ ਨਹੀਂ ਲਗਵਾਈ। ਪੈਸੇ ਮੰਗਣ ’ਤੇ ਸੰਦੀਪ ਅਕਸਰ ਆਨਾਕਾਨੀ ਕਰਨ ਲੱਗਾ। ਐੱਸ. ਐੱਚ. ਓ. ਹਰਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਦੇ ਖ਼ਿਲਾਫ਼ ਧਾਰਾ 107/151 ਦੇ ਤਹਿਤ ਕਲੰਦਰਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਸੰਦੀਪ ਹਸਪਤਾਲ ਵਿਚ ਤਾਇਨਾਤ ਕਿਹੜੇ ਲੋਕਾਂ ਨਾਲ ਲਿੰਕ ਹੈ।
ਇਹ ਵੀ ਪੜ੍ਹੋ: ਜਲੰਧਰ ਪੁਲਸ ਵੱਲੋਂ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫ਼ਾਸ਼, 22 ਕਿਲੋ ਅਫ਼ੀਮ ਸਣੇ 9 ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8