ਗਾਹਕਾਂ ਨੂੰ ਭੁੱਕੀ ਵੇਚਦਾ ਸਮੱਗਲਰ ਕਾਬੂ
Monday, Dec 23, 2024 - 03:44 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ ਇਕ ਨਸ਼ਾ ਸਮੱਗਲਰ ਨੂੰ ਉਦੋਂ ਦਬੋਚ ਲਿਆ, ਜਦੋਂ ਉਹ ਗਾਹਕਾਂ ਨੂੰ ਭੁੱਕੀ ਵੇਚ ਰਿਹਾ ਸੀ। ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇੰਸ. ਅੰਮ੍ਰਿਤਪਾਲ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਇੰਦਰਜੀਤ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਅਨਸਰਾਂ ਦੀ ਭਾਲ ’ਚ ਗਸ਼ਤ ਕਰ ਰਹੀ ਸੀ, ਤਾਂ ਮੰਡਿਆਣੀ ਦੇ ਸੂਏ ਨਾਲ ਜਾਂਦੀ ਸੜਕ ’ਤੇ ਇਕ ਵਿਅਕਤੀ ਪਲਾਸਟਿਕ ਦੇ ਬੋਰੇ ’ਚ ਹੱਥ ਪਾ ਕੇ ਬੈਠਾ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ
ਉਹ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਅਤੇ ਉਥੋਂ ਖਿਸਕਣ ਲੱਗਾ ਤਾਂ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰ ਕੇ ਉਸ ਕੋਲੋਂ 5 ਕਿਲੋ ਭੁੱਕੀ (ਚੂਰਾ ਪੋਸਤ) ਬਰਾਮਦ ਕੀਤੀ। ਨਸ਼ਾ ਸਮੱਗਲਰ ਦੀ ਪਛਾਣ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਸਵ. ਮਿੱਠੂ ਤਾਮਕੋਟ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ, ਵਿਰੁੱਧ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕਰ ਕੇ ਹੋਰ ਪੁੱਛਗਿੱਛ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8