ਹਥਿਆਰਬੰਦ ਲੁਟੇਰਿਆਂ ਨੇ ਵਪਾਰੀਆਂ ''ਤੇ ਕੀਤਾ ਹਮਲਾ, ਲੁੱਟਖੋਹ ਕਰਕੇ ਹੋਏ ਫਰਾਰ

Sunday, Sep 10, 2023 - 06:03 PM (IST)

ਹਥਿਆਰਬੰਦ ਲੁਟੇਰਿਆਂ ਨੇ ਵਪਾਰੀਆਂ ''ਤੇ ਕੀਤਾ ਹਮਲਾ, ਲੁੱਟਖੋਹ ਕਰਕੇ ਹੋਏ ਫਰਾਰ

ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਇਲਾਕੇ ਅੰਦਰ ਸਰਗਰਮ ਹੋਏ ਲੁਟੇਰੇ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਹਨ। ਜਿਸ ਦੇ ਚਲਦਿਆਂ ਲੋਕਾ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਲੋਹੀਆਂ ਸੁਲਤਾਨਪੁਰ ਲੋਧੀ ਮਾਰਗ 'ਤੇ ਪਿੰਡ ਦੀਪੇਵਾਲ ਨੇੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਦੋ ਵਪਾਰੀਆਂ ਨੂੰ ਘੇਰ ਕੇ ਹਮਲਾ ਕਰਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਾਹਮਣੇ ਆਇਆ ਹੈ।  ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤ ਵਪਾਰੀ ਅਸ਼ੋਕ ਕੁਮਾਰ ਜੈਨ ਪੁੱਤਰ ਮਦਨ ਲਾਲ ਜੈਨ ਵਾਸੀ ਮੁਹੱਲਾ ਨਸੀਰਪੁਰੀਆਂ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਲੋਹੀਆਂ ਖ਼ਾਸ ਵਿਖੇ ਪਲਾਈਵੁੱਡ ਅਤੇ ਹਾਰਡ ਵੇਅਰ ਦੀ ਦੁਕਾਨ ਕਰਦਾ ਹੈ।

ਬੀਤੇ ਦਿਨੀਂ ਰਾਤ ਕਰੀਬ 8:30 ਵਜੇ ਜਦੋਂ ਉਹ ਦੁਕਾਨ ਬੰਦ ਕਰਕੇ ਲੋਹੀਆਂ ਤੋਂ ਆਪਣੇ ਭਤੀਜੇ ਚੇਤਨ ਜੈਨ ਪੁੱਤਰ ਜੋਗਿੰਦਰ ਪਾਲ ਜੈਨ ਵਾਸੀ ਸਦਰ ਬਜ਼ਾਰ ਦੇ ਨਾਲ ਆਪਣੇ ਘਰ ਸੁਲਤਾਨਪੁਰ ਲੋਧੀ ਵੱਲ ਆਪੋ-ਆਪਣੇ ਵਾਹਨਾਂ 'ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੀਪੇਵਾਲ ਪਿੰਡ ਨੇੜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਦੋਹਾਂ ਦਾ ਰਸਤਾ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਸਾਡੇ 'ਤੇ ਹਮਲਾ ਕਰਕੇ ਸਾਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੇਰੇ ਕੋਲੋ ਕਰੀਬ 20 ਹਜ਼ਾਰ ਦੀ ਨਕਦੀ, ਇਕ ਮੋਬਾਇਲ ਫੋਨ, ਇਕ ਬੈਗ, ਜਿਸ ਚ ਬੈਂਕ ਸਬੰਧੀ ਅਤੇ ਕੁਝ ਹੋਰ ਜ਼ਰੂਰੀ ਦਸਤਾਵੇਜ਼ ਸਨ, ਲੁੱਟ ਕੇ ਫਰਾਰ ਹੋ ਗਏ। ਜਿਸ ਮਗਰੋਂ ਲੋਹੀਆਂ ਦੇ ਸਿਵਲ ਹਸਪਤਾਲ ਤੋਂ ਸਾਡਾ ਇਲਾਜ ਹੋਇਆ।

ਇਹ ਵੀ ਪੜ੍ਹੋ- ਸ਼ਹੀਦ ਪਰਿਵਾਰ ਫੰਡ ਸਮਾਗਮ 'ਚ ਬੋਲੇ CM ਮਾਨ, ਕਿਹਾ-ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂ ਸਗੋਂ ਭਾਵੁਕ ਪ੍ਰੋਗਰਾਮ

ਪੀੜਤ ਅਸ਼ੋਕ ਕੁਮਾਰ ਜੈਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਮਾਮਲੇ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਵਾਰਦਾਤ ਨੂੰ ਅਣਜਾਣ ਦੇਣ ਵਾਲੇ ਦੋਸ਼ੀਆਂ ਦੀ ਭਾਲ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤਾਂ ਜੋ ਭਵਿੱਖ ਵਿੱਚ ਅਜਿਹੇ ਸਮਾਜ ਵਿਰੋਧੀ ਅੰਸਰਾਂ ਉੱਤੇ ਨੁਕੇਲ ਕੱਸੀ ਜਾ ਸਕੇ।

ਇਹ ਵੀ ਪੜ੍ਹੋ-  ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News