ਪਿਛਲੇ 6 ਮਹੀਨਿਆਂ ਤੋਂ ਬੰਦ ਹੈ ਅੰਮ੍ਰਿਤਸਰ-ਜਲੰਧਰ ਨਵੀਂ ਦਿੱਲੀ ਸੁਪਰ ਗੱਡੀ

06/08/2018 6:21:01 AM

ਜਲੰਧਰ, (ਰਾਜ)- ਪਿਛਲੇ ਸਾਲ 2017 ਵਿਚ ਸਰਦੀਆਂ ਦੀ ਧੁੰਦ ਕੀ ਪਈ ਕਿ ਸਸਤੇ ਕਿਰਾਏ ਵਾਲੀ 14682  ਅੱਪ ਸਵੇਰੇ 4.20 ਵਜੇ ਜਲੰਧਰ ਤੋਂ ਵਾਇਆ ਮੇਰਠ-ਨਵੀਂ ਦਿੱਲੀ ਅਤੇ ਉਸ ਤੋਂ ਬਾਅਦ 12460 ਅੱਪ 7.20 ਵਜੇ ਇਹ ਯਾਤਰੀ ਟਰੇਨਾਂ ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ  ਤੋਂ ਬੰਦ ਰੱਖੀਆਂ ਹੋਈਆਂ ਹਨ। ਇਸ ਤਰ੍ਹਾਂ ਇਹ ਯਾਤਰੀ ਟਰੇਨਾਂ 14681 ਡਾਊਨ ਜੋ ਕਿ  ਨਵੀਂ ਦਿੱਲੀ ਤੋਂ ਵਾਇਆ ਮੇਰਠ-ਜਲੰਧਰ ਅਤੇ ਇਸ ਤਰ੍ਹਾਂ 12459 ਡਾਊਨ ਨਵੀਂ ਦਿੱਲੀ-ਅੰਮ੍ਰਿਤਸਰ ਸੁਪਰ ਨੂੰ ਰੱਦ ਕਰਕੇ ਰੱਖਿਆ ਹੋਇਆ ਹੈ। ਬੀਤੇ ਕੁਝ ਦਿਨਾਂ ਤੋਂ ਰੇਲਵੇ ਦੀ ਇੰਟਰਨੈੱਟ ਸਾਈਟ ਤੋਂ ਵੀ 14681 ਤੇ 14682 ਨੂੰ ਹੀ ਗਾਇਬ ਕਰ ਦਿੱਤਾ ਗਿਆ।  ਜੇਕਰ  ਯਾਤਰੀ ਨੈੱਟ ਤੋਂ ਇਸ ਟਰੇਨ ਦੀ ਜਾਣਕਾਰੀ ਲੈਣਾ ਚਾਹੁੰਣਗੇ ਤਾਂ ਰੇਲ ਵਿਭਾਗ ਨੇ ਇਸ ਯਾਤਰੀ ਟਰੇਨ ਨੂੰ ਰੇਲਵੇ ਦੀ ਸਾਈਟ ਤੋਂ ਹੀ ਹਟਾ ਦਿੱਤਾ । ਰੇਲਵੇ ਦੇ ਇਸ ਰਵੱਈਏ ਤੋਂ ਯਾਤਰੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। 
ਇਨ੍ਹਾਂ ਟਰੇਨਾਂ ਦੇ ਬੰਦ ਹੋਣ ਕਾਰਨ ਨਵੀਂ ਦਿੱਲੀ ਜਾਣ ਲਈ ਸਵੇਰ ਦੇ ਸਮੇਂ ਵਿਚ ਇਹ ਗੱਡੀਆਂ ਘੱਟ ਕਿਰਾਏ ਦੀਆਂ ਹੋਣ ਕਾਰਨ ਮੱਧ ਵਰਗੀ ਨਾਗਰਿਕਾਂ ਲਈ ਵਧੀਆ ਸਨ ਪਰ ਪਿਛਲੇ 6 ਮਹੀਨਿਆਂ ਤੋਂ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਪਰ ਸਰਦੀਆਂ ਦੇ ਬਾਅਦ ਹੁਣ ਤਾਂ ਅੱਧੀ ਗਰਮੀ ਬੀਤ ਚੁੱਕੀ ਹੈ ਪਰ ਇਨ੍ਹਾਂ ਟਰੇਨਾਂ ਨੂੰ ਚਲਾਉਣ ਲਈ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਹਰੀ ਝੰਡੀ ਦਿਖਾਈ ਨਹੀਂ ਦਿੰਦੀ।
ਸੂਤਰਾਂ ਦੀ ਮੰਨੀਏ ਤਾਂ ਆਮ ਆਦਮੀ ਜੋ ਸਵੇਰੇ ਜਲੰਧਰ ਤੋਂ ਨਵੀਂ ਦਿੱਲੀ ਵਾਇਆ ਮੇਰਠ ਦਾ 155 ਰੁਪਏ ਕਿਰਾਏ ਵਿਚ ਅਤੇ ਅੰਮ੍ਰਿਤਸਰ-ਨਵੀਂ ਦਿੱਲੀ ਸੁਪਰ ਵਿਚ 135 ਰੁਪਏ ਕਿਰਾਏ ਵਿਚ ਪ੍ਰਤੀ ਯਾਤਰੀ ਪਹੁੰਚਿਆ ਜਾ ਸਕਦਾ ਸੀ ਪਰ ਸੂਤਰ ਦੱਸਦੇ ਹਨ ਕਿ ਇੰਨੇ ਘੱਟ ਕਿਰਾਏ ਵਿਚ ਰੇਲਵੇ ਦੇ 4 ਰੈਕ ਦੌੜ ਰਹੇ ਸਨ ਕਿ ਰੇਲ ਮੰਤਰਾਲਾ ਨੂੰ ਹਜ਼ਮ ਨਹੀਂ ਹੋ ਰਿਹਾ ਸੀ, ਜਿਸ ਕਾਰਨ ਰੇਲ ਨੂੰ ਰੈਵੇਨਿਊ ਘਾਟਾ ਹੋ ਰਿਹਾ ਸੀ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੋਂ ਲੋਕਾਂ ਨੂੰ  ਦਿੱਲੀ ਆਪਣੇ-ਆਪਣੇ ਕੰਮਾਂ ਲਈ ਜਾਣਾ ਪੈਂਦਾ ਹੈ ਪਰ ਰੇਲਵੇ ਨੂੰ ਹੋ ਰਹੇ ਰੈਵੇਨਿਊ ਦੇ ਨੁਕਸਾਨ ਨੂੰ ਬਚਾਉਣ ਲਈ ਰੇਲ ਮੰਤਰਾਲਾ ਨੇ ਦੋਵੇਂ ਗੱਡੀਆਂ ਬੰਦ ਕਰ ਕੇ ਰੱਖੀਆਂ ਹਨ। 
ਸੂਤਰ ਦੱਸਦੇ ਹਨ ਕਿ ਸਵੇਰੇ 6.40 ਵਜੇ ਚੱਲਣ ਵਾਲੀ ਸੱਚਖੰਡ ਸੁਪਰ ਫਾਸਟ ਵਿਚ ਸਲੀਪਰਾਂ ਵਿਚ ਲੋਕ ਜਨਰਲ ਟਿਕਟ ਲੈ ਕੇ ਸਫਰ ਕਰਨ ਲਈ ਚੜ੍ਹ ਜਾਂਦੇ ਹਨ ਅਤੇ ਜਿਵੇਂ ਹੀ ਟੀ. ਟੀ. ਈ. ਸਟਾਫ ਟਿਕਟ ਚੈੱਕ ਲਈ ਆਉਂਦੇ ਹਨ ਤਾਂ ਉਹ 300 ਰੁਪਏ ਦੀ ਰਸੀਦ ਕੱਟ ਕੇ ਯਾਤਰੀਆਂ ਨੂੰ ਦੇ ਦਿੰਦੇ ਹਨ। ਜਿਸ ਕਾਰਨ ਯਾਤਰੀਆਂ ਦੀ ਜੇਬ 'ਤੇ ਭਾਰੀ ਬੋਝ ਪੈ ਜਾਂਦਾ ਹੈ ਅਤੇ ਲੋਕਾਂ ਨੂੰ ਮਜਬੂਰੀ ਵਿਚ 135 ਦੇ ਬਦਲੇ ਵਿਚ 300 ਰੁਪਏ ਦਾ ਜੁਰਮਾਨਾ ਭਰ ਕੇ ਦਿੱਲੀ ਪਹੁੰਚਣਾ ਪੈਂਦਾ ਹੈ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਟਰੇਨ ਦੇ ਚੱਲਣ ਦੀ ਕੋਈ ਵੀ ਸੰਭਾਵਨਾ ਦੂਰ ਦੂਰ ਤੱਕ ਦਿਖਾਈ ਨਹੀਂ ਦਿੰਦੀ।


Related News