ਅੰਮ੍ਰਿਤਸਰ ਰੂਟ ਦੀ ਸੱਚਖੰਡ ਨੇ ਕਰਵਾਈ ਸਾਢੇ 6 ਘੰਟੇ ਉਡੀਕ : ਸਮਰ ਸਪੈਸ਼ਲ 9 ਅਤੇ ਛੱਤੀਸਗੜ੍ਹ 4 ਘੰਟੇ ਲੇਟ
Sunday, Jun 09, 2024 - 11:15 AM (IST)
ਜਲੰਧਰ (ਪੁਨੀਤ)- ਕਿਸਾਨਾਂ ਨੇ 33-34 ਦਿਨ ਸ਼ੰਭੂ ਸਟੇਸ਼ਨ ’ਤੇ ਧਰਨਾ-ਪ੍ਰਦਰਸ਼ਨ ਕੀਤਾ, ਜਿਸ ਕਾਰਨ ਪੰਜਾਬ ਆਉਣ ਵਾਲੀਆਂ ਟਰੇਨਾਂ ਨੂੰ ਦੂਜੇ ਰੂਟਾਂ ਤੋਂ ਡਾਇਵਰਟ ਕਰਕੇ ਪੰਜਾਬ ਭੇਜਿਆ ਗਿਆ। ਇਸ ਕਾਰਨ ਕੋਈ ਵੀ ਟਰੇਨ ਸਮੇਂ ’ਤੇ ਨਹੀਂ ਪਹੁੰਚ ਰਹੀ ਸੀ ਅਤੇ ਯਾਤਰੀ ਟਰੇਨਾਂ ਦੀ ਦੇਰੀ ਮੰਨ ਕੇ ਸਫ਼ਰ ਕਰ ਰਹੇ ਸਨ। ਹੁਣ ਧਰਨਾ ਖ਼ਤਮ ਹੋਣ ਤੋਂ ਬਾਅਦ ਟਰੇਨਾਂ ਦੇ ਸਮੇਂ ’ਤੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਟਰੇਨਾਂ ਦੇ ਆਨ-ਟਾਈਮ ਚੱਲਣ ਦੀ ਆਸ ਲਾਉਣ ਵਾਲੇ ਯਾਤਰੀਆਂ ਦੀ ਉਮੀਦਾਂ ’ਤੇ ਪਾਣੀ ਫਿਰ ਰਿਹਾ ਹੈ। ਇਸੇ ਲੜੀ ਵਿਚ ਅੰਮ੍ਰਿਤਸਰ ਤੋਂ ਬਣ ਕੇ ਆਉਣ ਵਾਲੀਆਂ ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਜ਼ਿਆਦਾ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ ਕਿਉਂਕਿ ਆਮ ਤੌਰ ’ਤੇ ਅੰਮ੍ਰਿਤਸਰ ਤੋਂ ਆਉਣ ਵਾਲੀਆਂ ਟਰੇਨਾਂ ਦੇ ਸਮੇਂ ’ਤੇ ਪਹੁੰਚਣ ਦੀ ਉਮੀਦ ਰਹਿੰਦੀ ਹੈ ਪਰ ਜਦੋਂ ਟਰੇਨਾਂ ਲੇਟ ਹੁੰਦੀਆਂ ਹਨ ਤਾਂ ਯਾਤਰੀ ਪ੍ਰੇਸ਼ਾਨੀ ਝੱਲਣ ਨੂੰ ਮਜਬੂਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ-ਗਿੱਦੜਬਾਹਾ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਰਹੇਗੀ ਦਿਲਚਸਪ, ਜਾਣੋ ਕਿਵੇਂ
ਇਸੇ ਲੜੀ ਵਿਚ ਅੰਮ੍ਰਿਤਸਰ ਤੋਂ ਸਵੇਰੇ 6.35 ’ਤੇ ਜਲੰਧਰ ਪਹੁੰਚਣ ਵਾਲੀ ਟਰੇਨ ਨੰਬਰ 12716 ਸੱਚਖੰਡ ਸਪੈਸ਼ਲ ਨੇ ਲੱਗਭਗ ਸਾਢੇ 6 ਘੰਟੇ ਉਡੀਕ ਕਰਵਾਈ। ਸਵੇਰੇ ਦੇ ਸਮੇਂ ਉਡੀਕ ਕਰਵਾਉਣ ਵਾਲੀ ਇਕ ਹੋਰ ਟਰੇਨ ਨੰਬਰ 18237 ਛੱਤੀਸਗੜ੍ਹ ਐਕਸਪ੍ਰੈੱਸ 4 ਘੰਟੇ ਲੇਟ ਰਹੀ। ਉਕਤ ਟਰੇਨ ਸਵੇਰੇ 4.50 ਦੀ ਬਜਾਏ 8.50 ਵਜੇ ਦੇ ਲਗਭਗ ਸਟੇਸ਼ਨ ’ਤੇ ਪਹੁੰਚੀ। ਉਥੇ ਹੀ, 05049 ਛਪਰਾ ਸਪੈਸ਼ਲ ਆਪਣੇ ਨਿਰਧਾਰਿਤ ਸਮੇਂ ਸਵੇਰੇ 8.05 ਤੋਂ 9 ਘੰਟੇ ਦੀ ਦੇਰੀ ਨਾਲ ਸ਼ਾਮ ਦੇ 5 ਵਜੇ ਪਹੁੰਚੀ। ਇਨ੍ਹਾਂ ਅੰਕੜਿਆਂ ਮੁਤਾਬਕ ਸਵੇਰ ਦੇ ਸਮੇਂ 3 ਮੁੱਖ ਟਰੇਨਾਂ ਨੇ 9, 6 ਅਤੇ 4 ਘੰਟੇ ਦੀ ਉਡੀਕ ਕਰਵਾਈ ਦੁਪਹਿਰ 2.15 ਤੋਂ ਡੇਢ ਘੰਟੇ ਦੀ ਦੇਰੀ ਨਾਲ 3.40 ਦੇ ਲੱਗਭਗ, ਟਰੇਨ ਨੰਬਰ 04655 ਗਰੀਬ ਰੱਥ ਸਵੇਰੇ 11.50 ਤੋਂ 1 ਘੰਟੇ ਤੋਂ ਵੱਧ ਦੇਰੀ ਨਾਲ 1.04 ’ਤੇ ਪਹੁੰਚੀ। ਉਥੇ ਹੀ, 04017 ਸਮਰ ਸਪੈਸ਼ਲ ਊਧਮਪੁਰ ਸਵਾ 3 ਘੰਟੇ, 18309 ਜੰਮੂਤਵੀ 3 ਘੰਟੇ, 12460 ਇੰਟਰਸਿਟੀ ਐਕਸਪ੍ਰੈੱਸ ਢਾਈ ਘੰਟੇ ਅਤੇ 11077 ਜੇਹਲਮ ਐਕਸਪ੍ਰੈੱਸ ਇਕ ਘੰਟਾ ਦੇਰੀ ਨਾਲ ਪੁੱਜੀ। ਉਥੇ ਹੀ, ਦੇਖਣ ਵਿਚ ਆ ਰਿਹਾ ਹੈ ਕਿ ਦੁਪਹਿਰ ਦੇ ਸਮੇਂ ਘੰਟਿਆਂਬੱਧੀ ਉਡੀਕ ਕਰਨਾ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਯਾਤਰੀਆਂ ਦੀ ਮੰਗ ਹੈ ਕਿ ਰੇਲਵੇ ਨੂੰ ਇਸ ਸਬੰਧੀ ਹੱਲ ਕੱਢਣਾ ਚਾਹੀਦਾ ਹੈ ਕਿ ਗਰਮੀ ਤੋਂ ਹੋਣ ਵਾਲੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ- ਭੈਣ ਦੇ ਪਿੰਡ ਕਬੂਤਰਬਾਜ਼ੀ ਵੇਖਣ ਗਏ ਭਰਾ ਦੀ ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਮਚਿਆ ਚੀਕ-ਚਿਹਾੜਾ
ਵੈਸ਼ਨੋ ਦੇਵੀ ਲਈ ਸਪੈਸ਼ਲ ਟਰੇਨਾਂ ਦਾ ਬਦਲ
ਰਿਜ਼ਰਵਡ ਟਿਕਟਾਂ ਦੀ ਬੁਕਿੰਗ ਲਈ ਯਾਤਰੀਆਂ ਦੀ ਭੀੜ ਵਧਦੀ ਜਾ ਰਹੀ ਹੈ। ਨਵੀਆਂ ਚਲਾਈਆਂ ਜਾ ਰਹੀਆਂ ਟਰੇਨਾਂ ਦੀ ਬੁਕਿੰਗ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲ ਰਹੀ ਹੈ। ਰੇਲਵੇ ਵੱਲੋਂ ਵੈਸ਼ਨੋ ਦੇਵੀ ਕਟੜਾ ਲਈ ਨਵੀਆਂ ਟਰੇਨਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਕਾਰਨ ਯਾਤਰੀ ਇਨ੍ਹਾਂ ਟਰੇਨਾਂ ਵਿਚ ਟਿਕਟਾਂ ਦੀ ਬੁਕਿੰਗ ਕਰਵਾ ਸਕਦੇ ਹਨ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਵਾਧੂ ਟਰੇਨਾਂ ਚਲਾਈਆਂ ਜਾਂਦੀਆਂ ਹਨ, ਇਸ ਕਾਰਨ ਗਰਮੀਆਂ ਵਿਚ ਵੈਸ਼ਨੋ ਦੇਵੀ ਦੇ ਯਾਤਰੀਆਂ ਨੂੰ ਖਾਸ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ। ਯਾਤਰੀ ਟਰੇਨ ਨੰਬਰ 04075-04076 ਜੋ ਕਿ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਅਪ-ਡਾਊਨ ਕਰੇਗੀ। ਇਸੇ ਤਰ੍ਹਾਂ ਨਾਲ 04679-04680 ਵੈਸ਼ਨੋ ਦੇਵੀ-ਗੁਹਾਟੀ ਅਤੇ 09097-09098 ਵੈਸ਼ਨੋ ਦੇਵੀ ਕਟੜਾ ਤੋਂ ਮੁੰਬਈ ਸ਼ਾਮਲ ਹੈ।
ਇਹ ਵੀ ਪੜ੍ਹੋ- ਕੁਲਵਿੰਦਰ ਵੱਲੋਂ ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ ਭਖਿਆ, ਨੌਕਰੀ ’ਤੇ ਬਹਾਲ ਨਾ ਕਰਨ ’ਤੇ ਦਿੱਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।